ਲੰਬੀ ਵਿਖੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਕੀਤੀ ਰੈਲੀ

ਲੰਬੀ ਵਿਖੇ ਹੋਏ ਕਿਸਾਨਾਂ ਦੇ ਉੱਪਰ ਲਾਠੀਚਾਰਜ ਨੂੰ ਲੈਕੇ ਬੀਕੇਯੂ ਉਗਰਾਹਾਂ ਦੇ ਵੱਲੋਂ ਮੁਕਤਸਰ ਦੇ ਕੋਟਕਪੂਰਾ ਬਠਿੰਡਾ ਬਾਈਪਾਸ ਰੋਡ ਤੇ ਕੀਤੀ ਗਈ ਸੂਬਾ ਪੱਧਰੀ ਰੈਲੀ। ਰੈਲੀ ਵਿੱਚ ਡੀਸੀ ਮੁਕਤਸਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਜੰਮ ਕੇ ਨਾਅਰੇਬਾਜ਼ੀ ਰੈਲੀ ਵਿੱਚ ਪਹੁੰਚੇ ਪੱਚੀ ਹਜ਼ਾਰ ਤੋਂ ਜ਼ਿਆਦਾ ਕਿਸਾਨ

 • Share this:
  ਅਸ਼ਫਾਕ ਢੁੱਡੀ

  ਸ੍ਰੀ ਮੁਕਤਸਰ ਸਾਹਿਬ  ਲੰਬੀ ਵਿਖੇ ਹੋਏ ਕਿਸਾਨਾਂ ਦੇ ਉੱਪਰ ਲਾਠੀਚਾਰਜ ਨੂੰ ਲੈਕੇ ਬੀਕੇਯੂ ਉਗਰਾਹਾਂ ਦੇ ਵੱਲੋਂ ਮੁਕਤਸਰ ਦੇ ਕੋਟਕਪੂਰਾ ਬਠਿੰਡਾ ਬਾਈਪਾਸ ਰੋਡ ਉਤੇ ਸੂਬਾ ਪੱਧਰੀ ਰੈਲੀ ਕੀਤੀ । ਰੈਲੀ ਵਿੱਚ ਡੀਸੀ ਮੁਕਤਸਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ  ਕੀਤੀ ਗਈ । ਰੈਲੀ ਵਿੱਚ ਪਹੁੰਚੇ ਪੱਚੀ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬੀਤੇ ਦਿਨ੍ਹੀਂ ਹਲਕਾ ਲੰਬੀ ਵਿਖੇ ਨਾਇਬ ਤਹਿਸੀਲਦਾਰ ਦਾ ਘਿਰਾਓ ਕਰੀ ਬੈਠੇ (ਕਿਸਾਨ) ਗੁਲਾਬੀ ਸੁੰਡੀ ਨਾਲ ਖਰਾਬ ਹੋਏ ਨਰਮੇ ਦੇ ਮੁਆਵਜੇ ਦੀ ਮੰਗ ਕਰਦੇ ਕਿਸਾਨਾਂ ਉੱਪਰ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਨੇ ਜਿੱਥੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।

  ਉਨ੍ਹਾਂ ਇਸ ਸਾਰੀ ਘਟਨਾ ਦੇ ਜਿੰਮੇਵਾਰ ਜਿਲ੍ਹਾ ਪੁਲਿਸ ਮੁਖੀ, ਉਪ ਮੰਡਲ ਅਫਸਰ ਅਤੇ ਉਪ ਪੁਲਿਸ ਕਪਤਾਨ ਨੂੰ ਮੰਨਦਿਆਂ ਉਨ੍ਹਾਂ ਉੱਪਰ ਵਿਭਾਗੀ ਕਾਰਵਾਈ ਦੀ ਮੰਗ ਕਰਦਿਆਂ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ ਸੀ। ਪਰ ਚਾਰ ਦਿਨ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਾ ਹੁੰਦੀ ਵੇਖ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ’ਚ ਸੈਂਕੜਿਆਂ ਕਿਸਾਨਾਂ ਨੇ ਮੰਗਾਂ ਨਾ ਪੂਰੀਆਂ ਹੋਣ ਤੱਕ ਜਿਲ੍ਹਾ ਮਖੀ ਦੇ ਦਫਤਰ ਦੇ ‘ਬਾਰ’ ਮੂਹਰੇ ਪੱਕਾ ਧਰਨਾ ਵਿੱਢ ਦਿੱਤਾ। ਇਸ ਦੌਰਾਣ ਉਨ੍ਹਾਂ ਜੰਮ ਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਕਿਸਾਨ ਜਿੱਥੇ ਉਨ੍ਹਾਂ ਦੇ ਨੁਕਸਾਨੇ ਨਰਮੇ ਦੇ ਮੁਆਵਜੇ ਦੀ ਮੰਗ ਕਰ ਰਹੇ ਸਨ ਉੱਥੇ ਹੀ ਲੰਬੀ ਦੀ ਘਟਨਾ ਦਾ ਜਿੰਮੇਵਾਰ ਜਿਲ੍ਹਾ ਪੁਲਿਸ ਮੁਖੀ, ਉਪ ਮੰਡਲ ਅਫਸਰ ਅਤੇ ਉਪ ਪੁਲਿਸ ਕਪਤਾਨ ਮਲੋਟ ਨੂੰ ਮੰਨਦਿਆਂ ਉਨ੍ਹਾ ਉਪਰ ਸਖ਼ਤ ਵਿਭਾਗੀ ਕਾਰਵਾਈ ਦੀ ਮੰਗ ਵੀ ਕਰ ਰਹੇ ਸਨ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਬੀਤੀ 28 ਤਾਰੀਕ ਨੂੰ ਲੰਬੀ ਵਿਖੇ ਤਹਿਸੀਲਦਾਰ ਦੇ ਦਫਤਰ ਮੂਹਰੇ ਧਰਨਾ ਲਾਇਆ ਗਿਆ ਸੀ, ਉਸ ਉੱਪਰ ਦੇਰ ਰਾਤ ਕਰੀਬ 11 ਵਜੇ ਪੁਲਿਸ ਵੱਲੋਂ ਹੱਕ ਮੰਗਦੇ ਕਿਸਾਨਾਂ ਉੱਪਰ ਅਨ੍ਹੇਵਾਹ ਡਾਗਾਂ ਵਰਾਈਆਂ ਗਈਆਂ। ਅੱਜ ਦਾ ਇਹ ਪੱਕਾ ਧਰਨਾ ਉਸ ਦਿਨ ਕਿਸਾਨਾਂ ’ਤੇ ਹੋਏ ਪੁਲਿਸੀਆ ਤਸ਼ਦੱਦ ਦੇ ਖਿਲਾਫ਼ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਨਾਇਬ ਤਹਿਸੀਲਦਾਰ ਦਾ ਘਿਰਾਓ ਅਤੇ ਉਸ ਨੂੰ ਲੈਕੇ ਪੁਲਿਸ ਵੱਲੋਂ ਲਾਠੀਚਾਰਜ ਦਾ ਮੁੱਖ ਜਿੰਮੇਵਾਰ ਉਹ ਜਿਲ੍ਹਾ ਮੁਖੀ ਸ਼੍ਰੀ ਮੁਤਸਰ ਸਾਹਿਬ ਨੂੰ ਮੱਲਦੇ ਹਨ ਜਿਨ੍ਹਾਂ ਆਪਣੀ ਬਣਦੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। ਕਿਸਾਨਾਂ ਨੂੰ ਮੁਆਵਜਾ ਨਾ ਮਿਲਣ, ਮੁਕਤਸਰ ਜਿਲ੍ਹੇ ਦੇ ਖੋਤਾਂ ਦੀ ਸਮੁੱਚੀ ਗਿਰਦਾਵਰੀ ਨਾ ਹੋਣ ਦਾ ਜਿੰਮੇਵਾਰ ਵੀ ਜਿਲ੍ਹਾ ਮੁਖੀ ਹੀ ਹੈ। ਸੋ ਜਿਲ੍ਹਾ ਮੁਖੀ ਦੀ ਗੈਰਜਿੰਮਵਰਾਨਾ ਕਾਰਗੁਜਾਰੀ ਕਾਰਨ ਹੀ ਅੱਜ ਇਹ ਕਦਮ ਪੁੱਟਣਾ ਪਿਆ ਹੈ। ਪਟਵਾਰੀਆਂ ਵੱਲੋਂ ਇਹ ਕਹੇ ਜਾਣ ਕਿ ਕਈ ਕਿਸਾਨ ਬਿਨ੍ਹਾਂ ਨੁਕਸਾਨ ਤੋਂ ਮੁਅਵਜਾ ਮੰਗ ਰਹੇ, ਬਾਬਤ ਕੀਤੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਹ ਬਿਨ੍ਹਾਂ ਨੁਕਸਾਨੀ ਗਈ ਕਿਸੇ ਵੀ ਜਿਣਸ ਲਈ ਕਿਸੇ ਵੀ ਤਰਾਂ ਦਾ ਮੁਆਵਜਾ ਦਿੱਤੇ ਜਾਣ ਦੇ ਹਾਮੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਨੂੰ ਪਹਿਲਾਂ ਲਿਸਟਾਂ ਬਨਾਉਣੀਆਂ ਚਾਹੀਦੀਆਂ ਹਨ ਤੇ ਜੋਵੀ ਮੁਆਵਜੇ ਦਾ ਅਸਲ ਹੱਕਦਾਰ ਹੈ ਉਸ ਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਦੂਸਰਿਆਂ ’ਤੇ ਬਣਦੀ ਕਾਰਵਾਈ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜੇਕਰ ਕੋਈ ਨੁਕਸਾਨ ਨੂੰ ਲੈਕੇ ਝੂਠ ਬੋਲਦਾ ਹੈ ਜਾਂ ਮੁਆਵਜੇ ਲਈ ਜਿਣਸ ਹੀ ਗਲਤ ਦਰਜ਼ ਕਰਾਉਂਦਾ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਅਜੇਹੇ ਕਿਸੇ ਕਿਸਾਨ ਦੀ ਹਿਮਇਤ ਨਹੀਂ ਕਰਦੀ।  ਜਿਲ੍ਹਾ ਮੁਖੀ ਵੱਲੋਂ ਕਿਸਾਨਾਂ ’ਤੇ ਕਾਗਜ਼ੀ ਕਾਰਵਾਈ ਮੁਕੰਮਲ ਨਾ ਕਰਕੇ ਲਿਆਉਣ ਦੇ ਮੜੇ ਜਾ ਰਹੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਕੰਮ ਸਬੰਧਤ ਵਿਭਾਗ ਦਾ ਹੁੰਦਾ ਨਾਕਿ ਕਿਸਾਨ ਦਾ। ਪਟਵਾਰੀ ਨੇ ਹੀ ਗਿਰਦਵਾਰੀ ਕਰਕੇ ਨਰਮੇ ਦੀ ਪ੍ਰਤੀ ਏਕੜ ਜਾਂਚ ਕਰਕੇ ਨੁਕਸਾਨੇ ਨਰਮੇ ਬਾਰੇ ਲਿਖ ਕੇ ਮਹਿਕਮੇ ਨੂੰ ਦੇਣਾ ਹੁੰਦਾ। ਉਨ੍ਹਾਂ ਲੰਬੀ ਵਾਲੀ ਘਟਨਾ ਦੇ ਦੋਸ਼ੀ ਜਿਲ੍ਹ ਮੁਖੀ, ਉਪ ਮੰਡਲ ਅਫਸਰ ਅਤੇ  ਉਪ ਪੁਲਿਸ ਕਪਤਾਨ ਮਲੋਟ ਨੂੰ ਗਰਦਾਨਦਿਆਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਇਨ੍ਹਾਂ ਕਥਿੱਤ ਦੋਸ਼ੀਆਂ ਉੱਪਰ ਵੀ ਵਿਭਾਗੀ ਕਾਰਵਾਈ ਹੋਵੇ। ਜਿਲ੍ਹਾ ਮੁਕਤਸਰ ਸਾਹਿਬ ਦੇ ਸਾਰੇ ਕਿਸਾਨਾਂ ਦੇ ਨੁਕਸਾਨੇ ਨਰਮੇ ਦਾ ਮੁਆਵਜਾ ਦਿੱਤਾ ਜਾਏ ਅਤੇ ਕਿਸਾਨਾਂ ਉੱਪਰ ਦਰਜ਼ ਕੀਤੇ ਗਏ ਪਰਚੇ ਵਾਪਸ ਲਏ ਜਾਣ। ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਜਦ ਤੱਕ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਜਿਲ੍ਹਾ ਮਖੀ ਦੇ ਬਾਰ ਮੂਹਰੇ ਇਹ ਧਰਨਾ ਜਾਰੀ ਰਹੇਗਾ।
  Published by:Ashish Sharma
  First published: