• Home
 • »
 • News
 • »
 • punjab
 • »
 • FARMERS RETURNING FROM DELHI WARM WELCOME IN PUNJAB SHOWERS OF FLOWERS IN BATHINDA

ਦਿੱਲੀ ਜਿੱਤ ਕੇ ਪਰਤੇ ਕਿਸਾਨਾਂ ਦਾ ਪੰਜਾਬ ਵਿਚ ਗਰਮਜੋਸ਼ੀ ਨਾਲ ਸਵਾਗਤ, ਬਠਿੰਡਾ ਵਿਚ ਫੁੱਲਾਂ ਦੀ ਵਰਖਾ

ਦਿੱਲੀ ਜਿੱਤ ਕੇ ਪਰਤੇ ਕਿਸਾਨਾਂ ਦਾ ਪੰਜਾਬ ਵਿਚ ਗਰਮਜੋਸ਼ੀ ਨਾਲ ਸਵਾਗਤ, ਬਠਿੰਡਾ ਵਿਚ ਫੁੱਲਾਂ ਦੀ ਵਰਖਾ 

 • Share this:
  Suraj Bhan

  ਬਠਿੰਡਾ: ਦਿੱਲੀ ਜਿੱਤ ਕੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਦਾ ਪੰਜਾਬ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਇਹ ਨਜ਼ਾਰਾ ਅੱਜ ਬਠਿੰਡਾ ਵਿੱਚ ਦੇਖਣ ਨੂੰ ਮਿਲਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਕਰਨ ਸਿੰਘ ਬਰਾੜ ਅਤੇ ਹਰਪ੍ਰੀਤ ਝਬੇਲਵਾਲੀ ਦਾ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਸਮੇਤ ਸੁਰਜੀਤ ਸਿੰਘ ਫੂਲ ਦਾ ਪਿੰਡ ਫੂਲ ਵਿਖੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।

  ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੋਈ ਕਿਸਾਨ ਮਜ਼ਦੂਰ ਮੁਲਾਜ਼ਮ ਵਪਾਰੀਆਂ ਦੀ ਵੱਡੀ ਜਿੱਤ ਤੇ ਕਿਸਾਨਾਂ ਦਾ ਵਪਾਰੀਆਂ ਵੱਲੋਂ ਵੀ ਜਗ੍ਹਾ ਜਗ੍ਹਾ ਸਨਮਾਨ ਕੀਤਾ ਗਿਆ ਅਤੇ ਬਠਿੰਡਾ ਵਿੱਚ ਚਾਹ ਪਕੌੜਿਆਂ ਅਤੇ ਬਰੈਡ ਦੇ ਲੰਗਰ ਵੀ ਲਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਦਿੱਲੀ ਤੋਂ ਆਏ ਟਰੈਕਟਰ ਟਰਾਲੀਆਂ ਦੇ ਕਾਫ਼ਲਿਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ।

  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਦਿਸ਼ਾ ਨਿਰਦੇਸ਼ ਉਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਪਾਰਟੀ ਦੇ ਜਨਰਲ ਸਕੱਤਰ ਆਨੰਦ ਗੁਪਤਾ, ਹਰਪ੍ਰੀਤ ਥਿੰਦ, ਮਨਪ੍ਰੀਤ ਸਿੰਘ ਬਠਿੰਡਾ ਵੱਲੋਂ ਵੀ ਕਿਸਾਨਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਗਈ।

  ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ, ਦਰਸ਼ਨ ਐਵਾਰਡ ਡੀਟੀਐਫ ਦੇ ਜਗਪਾਲ ਸਿੰਘ ਬੰਗੀ, ਈਡੀ ਦੇ ਪ੍ਰਧਾਨ ਜਗਜੀਤ ਸਿੰਘ ਜੱਸੀ ਨੇ ਕਿਸਾਨਾਂ ਦੇ ਕਾਫਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਕਿਸਾਨ ਮਜ਼ਦੂਰ ਮੁਲਾਜ਼ਮ ਵਪਾਰੀਆਂ ਸਮੇਤ ਪੰਜਾਬ ਦੀਆਂ ਹਰ ਧਿਰਾਂ ਵੱਲੋਂ ਦਿੱਤੇ ਗਏ ਸਹਿਯੋਗ ਤਹਿਤ ਵਿੱਢੇ ਲੰਮੇ ਸੰਘਰਸ਼ ਤਹਿਤ ਰੱਦ ਹੋਏ ਹਨ, ਇਹ ਕਾਨੂੰਨ ਰੱਦ ਹੋਣ ਨਾਲ ਪੰਜਾਬ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਹਰ ਵਰਗ ਵਿੱਚ ਆਪਣੇ ਬੁਨਿਆਦੀ ਹੱਕਾਂ ਪ੍ਰਤੀ ਸੰਤੁਸ਼ਟੀ ਪਾਈ ਜਾ ਰਹੀ ਹੈ।

  ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਧਨਾਢ ਕੰਪਨੀਆਂ ਦੇ ਇਸ਼ਾਰੇ ਉਤੇ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਸੀ ਪਰ ਕਿਸਾਨ ਜਥੇਬੰਦੀਆਂ ਦੇ ਏਕੇ ਅਤੇ ਹੌਸਲੇ ਨਾਲ ਵਿੱਢੇ ਲੰਮੇ ਸੰਘਰਸ਼ ਤਹਿਤ ਕਾਲੇ ਕਾਨੂੰਨ ਰੱਦ ਹੋਏ ਹਨ, ਜਿਸ ਲਈ ਕਿਸਾਨ ਮਜ਼ਦੂਰ ਸਮੇਤ  ਹਰ ਵਰਗ ਦਾ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰਨਾ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ।

  ਦਿੱਲੀ ਤੋਂ ਪਰਤੇ ਕਿਸਾਨਾਂ ਨੇ ਗਰਮਜੋਸ਼ੀ ਨਾਲ ਹੋਏ ਸਵਾਗਤ ਉਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੰਘਰਸ਼ ਪੰਜਾਬ ਲਈ ਆਉਂਦੇ ਸਮੇਂ ਲਈ ਇੱਕ ਨਵਾਂ ਰਾਹ ਦਸੇਰਾ ਹੈ ਜਿਸ ਨਾਲ ਪੰਜਾਬੀਆਂ ਦੀ ਏਕਤਾ ਮਜ਼ਬੂਤ ਹੋਵੇਗੀ ਅਤੇ ਆਪਣੇ ਹੱਕਾਂ ਲਈ ਇਕ ਨਵੀਂ ਲਹਿਰ ਖੜ੍ਹੀ ਹੋਵੇਗੀ।
  Published by:Gurwinder Singh
  First published: