• Home
 • »
 • News
 • »
 • punjab
 • »
 • FARMERS SEIZED TWO TROLLEYS FULL OF DAP ALLEGATIONS OF BLACK MARKETING

ਕਿਸਾਨਾਂ ਨੇ ਫੜੀਆਂ ਡੀਏਪੀ ਨਾਲ ਭਰੀਆਂ ਦੋ ਟਰਾਲੀਆਂ, ਕਾਲਾਬਾਜ਼ਾਰੀ ਦੇ ਦੋਸ਼

ਕਿਸਾਨਾਂ ਨੇ ਫੜੀਆਂ ਡੀਏਪੀ ਨਾਲ ਭਰੀਆਂ ਦੋ ਟਰਾਲੀਆਂ, ਕਾਲਾਬਾਜ਼ਾਰੀ ਦੇ ਦੋਸ਼

 • Share this:
  ASHPHAQ DHUDDY
  ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਿਸਾਨਾਂ ਨੇ ਡੀਏਪੀ ਖਾਦ ਨਾਲ ਭਰੀਆਂ ਦੋ ਟਰਾਲੀਆਂ ਨੂੰ ਕਾਬੂ ਕੀਤਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਥੇ ਕਾਲੀਆਂ ਤਰਪਾਲਾਂ ਹੇਠ ਡੀਏਪੀ ਦੀ ਕਾਲਾਬਾਜਾਰੀ ਹੋ ਰਹੀ ਹੈ।

  ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਇਹ ਡੀਏਪੀ ਸਟੋਰ ਕਰਕੇ ਰੱਖੀ ਜਾ ਰਹੀ ਹੈ ਤਾਂ ਜੋ ਕਿਸਾਨਾ ਨੂੰ ਨਾ ਮਿਲ ਸਕੇ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਡੀਏਪੀ ਦੀ ਕਮੀ ਪੈਦਾ ਕੀਤੀ ਜਾ ਰਹੀ ਹੈ।

  ਜੇਕਰ ਕਿਸਾਨਾਂ ਨੂੰ ਸਮੇਂ ਸਿਰ ਡੀਏਪੀ ਨਾ ਮਿਲੀ ਤਾਂ ਫਸਲ ਦਾ ਨੁਕਸਾਨ ਹੋ ਜਾਏਗਾ। ਕਾਲਾ ਬਾਜ਼ਾਰੀ ਕਰਨ ਲਈ ਇਸ ਡੀਏਪੀ ਨੂੰ ਸਟੋਰ ਕਰਕੇ ਰੱਖਿਆ ਜਾ ਰਿਹਾ ਹੈ। ਕਿਸਾਨ ਆਗੂ ਬਲਕਰਨ ਸਿੰਘ ਨੇ ਦੱਸਿਆ ਕਿ ਅਸੀਂ ਡੀਏਪੀ ਲੈਣ ਲਈ ਸਵੇਰੇ 4 ਵਜੇ ਤੋਂ ਮੰਡੀ ਵਿਚ ਖੜ੍ਹੇ ਹਾਂ। ਕਿਸਾਨ ਦੇ ਦਾਣੇ ਮੰਡੀਆ ਵਿਚ ਰੁਲ ਰਹੇ ਹੈ, ਸਾਡੇ ਖੇਤ ਖਾਲੀ ਪਏ ਹੈ।

  ਕਿਸਾਨ ਇਥੇ ਡੀਏਪੀ ਲੈਣ ਲਈ ਰੁਲ ਰਿਹਾ ਹੈ। 1500 ਰੁਪਏ ਨੂੰ ਗੱਟਾ ਦਿੱਤਾ ਜਾ ਰਿਹਾ ਹੈ ਤੇ ਬਲੈਕ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਸਰਕਾਰ ਵੱਲੋਂ ਡੀਏਪੀ ਵੰਡਣਾ ਅਲਾਟਮੈਟ ਹੋਈ, ਉਹ ਕਿਸਾਨਾਂ ਨੂੰ ਡੀਏਪੀ ਨਹੀਂ ਦੇ ਰਹੇ।

  1200 ਰੁਪਏ ਦੀ ਡੀਏਪੀ 1500 ਰੁਪਏ ਵਿਚ ਵੇਚੀ ਜਾ ਰਹੀ ਹੈ। ਇਹ ਆਪਣੇ ਗੋਦਾਮਾ ਵਿਚ ਸਟੋਰ ਕਰ ਰਹੇ ਹਨ। ਟਰੈਕਟਰ ਡਰਾਈਵਰ ਨੇ ਕਿਹਾ ਕਿ ਇਹ ਟਰਾਲੀ ਮੋੜ ਪਿੰਡ ਜਾ ਰਹੀ ਹੈ। ਸੁਸਾਇਟੀ ਦਾ ਗੇਟ ਪਾਸ ਹੈ ਅਤੇ ਉਥੇ ਜਾ ਰਹੀ ਹੈ।

  ਬਲਾਕ ਖੇਤੀਬਾੜੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਜੋ 2 ਟਰਾਲੀਆਂ ਕਿਸਾਨਾਂ ਨੇ ਫੜੀਆਂ, ਇਸ ਦੀ ਜਾਂਚ ਕਰਾਂਗੇ। ਅਸੀਂ ਡਰਾਈਵਰਾਂ ਤੋਂ ਬਿਲਟੀ ਚੈਕ ਕਰਾਂਗੇ, ਜੇਕਰ ਕੁਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਏਗੀ।
  Published by:Gurwinder Singh
  First published:
  Advertisement
  Advertisement