"तुम आसमां की बुलंदियों से जरा जल्द उतर आओ,
हमें कुछ ज़मी के मसलो पर बात करनी है...."
ਜੀ ਹਾਂ, ਬੱਸ ਹੁਣ ਇਹ ਹੀ ਸੱਚ ਰਹਿ ਗਿਆ ਹੈ ਸਾਡੇ ਅਤੇ ਸਾਡੇ ਹਾਕਮਾਂ ਵਿੱਚ, ਵਢਾਈ ਦਾ ਮੌਸਮ ਫਿਰ ਆ ਗਿਆ ਹੈ ਅਤੇ ਕਿਸਾਨ ਹਰ ਸਾਲ ਦੀ ਤਰ੍ਹਾਂ ਆਪਣੀ ਮਿਹਨਤ ਦਾ ਪਸੀਨੇ ਨੂੰ ਬੇਮੌਸਮੀ ਬਾਰਸ਼ ਦੀ ਤਬਾਹੀਆਂ ਵਿਚ ਵੇਖਣ ਲਈ ਤਿਆਰ ਹੈ ... ਤਿਆਰ ਹੈ! ਕਿਉਂਕਿ ਭਾਰਤ ਦਾ ਕਿਸਾਨ ਜਾਣਦਾ ਹੈ ਕਿ ਭਾਵੇਂ ਸਾਰੇ ਉਸ ਨੂੰ ਅੰਨਦਾਤਾ ਕਹਿੰਦੇ ਹੋਣ, ਕੋਈ ਵੀ ਉਸ ਨਾਲ ਨਾਤਾ ਨਹੀਂ ਰੱਖਣਾ ਚਾਹੁੰਦਾ, ਭਾਵੇਂ ਉਹ ਸਮਾਜ ਦੇ ਕਿਸੇ ਵੀ ਹਿੱਸੇ ਦਾ ਹੋਵੇ.
ਕਿਤੇ ਅਨਾਜ ਮੰਡੀਆਂ ਵਿਚ ਕੋਈ ਤਰਪਾਲ ਨਹੀਂ ਹੈ, ਕਿਤੇ ਸ਼ੈੱਡ ਨਹੀਂ ਹੈ, ਕੀਤੇ ਕੋਈ ਗੁਦਾਮ ਨਹੀਂ ਹੈ, ਫ਼ਸਲਾਂ ਦੀ ਕੋਈ ਮਿਆਰੀ ਖ਼ਰੀਦ ਪ੍ਰਣਾਲੀ ਨਹੀਂ ਹੈ. ਅਤੇ ਇਹ ਸਭ ਇੱਕ ਅਜਿਹੇ ਦੇਸ਼ ਵਿਚ, ਜਿੱਥੇ ਬਾਰਸ਼ ਆਉਣ 'ਤੇ ਕ੍ਰਿਕਟ ਦਾ ਮੈਦਾਨ ਭਿੱਜ ਜਾਵੇ, ਇਹ ਇੱਕ ਰਾਸ਼ਟਰੀ ਅਪਮਾਨ ਬਣ ਜਾਂਦਾ ਹੈ! ਕਿੰਨੀ ਅਜੀਬ ਗੱਲ ਹੈ ਮੀਂਹ ਪੈਣ 'ਤੇ ਕ੍ਰਿਕਟ ਦੇ ਮੈਦਾਨ ਨੂੰ ਢਕਣ ਦਾ ਪੂਰਾ ਪ੍ਰਬੰਧ ਹੈ ਪਰ ਅਨਾਜ ਨੂੰ ਢਕਣ ਦਾ ਨਹੀਂ. ਅਸੀਂ ਸ਼ਾਇਦ ਜ਼ਰੂਰਤ ਤੋਂ ਜ਼ਿਆਦਾ ਅਕਲਮੰਦ ਹੋ ਗਏ ਹਾਂ, ਧਰਤੀ 'ਤੇ ਅਜਿਹਾ ਕਿਹੜਾ ਹੋਰ ਜੀਵ ਹੋਵੇਗਾ ਜੋ ਭੋਜਨ ਨਾਲੋਂ ਵੱਧ ਪਰਵਾਹ ਮਨੋਰੰਜਨ ਦੀ ਕਰਦਾ ਹੋਵੇ.
ਜੇ ਕਰ ਸਿਆਸਤਦਾਨ ਅਤੇ ਨੀਤੀ ਨਿਰਮਾਤਾ ਕਿਸਾਨਾਂ ਨੂੰ ਆਪਣੀ ਮੁੱਢਲੀ ਸੂਚੀ ਵਿਚ ਨਹੀਂ ਰੱਖਦੇ, ਤਾਂ ਜਾਨ ਲਵੋ ਤੁਹਾਡੇ ਬਾਗ਼ ਵਿਚ ਫੁੱਲ ਤਾਂ ਹੋਣਗੇ ਪਰ ਰਸੋਈ ਵਿਚ ਆਟਾ ਨਹੀਂ.......ਅਤੇ ਅਗਲੀ ਵਾਰ ਜਦੋਂ ਬੇਮੌਸਮੀ ਬਾਰਸ਼ ਵੇਖ ਕੇ ਪਕੌੜੇ ਖਾਣ ਦਾ ਜੀ ਕਰੇ , ਤਾਂ ਇੱਕ ਅਜਿਹੇ ਕਿਸਾਨ ਬਾਰੇ ਵੀ ਸੋਚਿਓ ਜਿਸ ਦੀ ਮਹੀਨਾਵਾਰ ਮਿਹਨਤ ਨਾਲ ਪ੍ਰਾਪਤ ਹੋਈ ਫ਼ਸਲ ਸਰਕਾਰ ਦੀ ਬੇਦਰਦ ਅਤੇ ਲਾਪਰਵਾਹ ਅਣਗਹਿਲੀ ਕਾਰਨ ਖੁੱਲੇ ਅਸਮਾਨ ਹੇਠ ਹੈ ... ਅਤੇ ਹਰ ਬੱਦਲ ਦੀ ਗਰਜ ਉਸ ਦੇ ਰੌਂਗਟੇ ਖੜ੍ਹੇ ਕਰ ਰਹੀ ਹੈ...
'ਡਾਟਾ' ਦੀ ਉਪਲਬਧਤਾ ਬਾਰੇ ਚਿੰਤਤ ਅਸੀਂ ਲੋਕਾਂ ਨੂੰ ਇਹ ਸਮਝਣ ਵਿਚ ਕਿੰਨਾ ਸਮਾਂ ਲੱਗੇਗਾ ਕਿ 'ਆਟੇ' ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ....!
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Farmer suicide, Farmers, Punjab farmers