ਬਠਿੰਡਾ 'ਚ ਯੂਰੀਆ ਖਾਦ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਲਗਾਇਆ ਧਰਨਾ

News18 Punjabi | News18 Punjab
Updated: November 19, 2020, 12:43 PM IST
share image
ਬਠਿੰਡਾ 'ਚ ਯੂਰੀਆ ਖਾਦ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਲਗਾਇਆ ਧਰਨਾ
ਬਠਿੰਡਾ ਯੂਰੀਆ ਖਾਦ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਐਨਐਫਐਲ ਦੇ ਬਾਹਰ ਲਗਾਇਆ ਧਰਨਾ

ਮਾਮਲਾ ਐੱਨਐੱਫਐੱਲ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਯੂਰੀਆ ਸਪਲਾਈ ਨਾਂ ਦੇਂਣ ਦਾ..  ਭੜਕੇ ਕਿਸਾਨਾਂ ਨੇ ਕੀਤਾ ਸੁਵਿਧਾ ਕੇਂਦਰ ਦਾ ਘਿਰਾਓ, ਯੂਰੀਆ ਨਾਲ ਲੱਦੇ ਟਰੱਕਾਂ ਦਾ ਕੀਤਾ ਚੱਕਾ ਜਾਮ

  • Share this:
  • Facebook share img
  • Twitter share img
  • Linkedin share img
ਬਠਿੰਡਾ ਦੇ ਐਨਐਫਐਲ ਵੱਲੋਂ ਬਣਾਏ ਗਏ ਕਿਸਾਨ ਸੁਵਿਧਾ ਕੇਂਦਰ ਤੇ ਯੂਰੀਆ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਕੇਂਦਰ ਦਾ ਘਿਰਾਓ ਕਰਕੇ  ਯੂਰੀਆ ਨਾਲ ਲੱਦੇ ਟਰੱਕਾਂ ਨੂੰ ਰੋਕ ਕੇ ਐੱਨਐੱਫਐੱਲ ਮੈਨੇਜਮੈਂਟ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਵੇਰੇ 4 ਵਜੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਮੈਨੇਜਮੈਂਟ ਤੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਦੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਜਾਣ ਬੁੱਝਕੇ 26 ਨਵੰਬਰ ਨੂੰ ਯੂਰੀਆ ਦੇਣ ਦਾ ਬਹਾਨਾ ਲਾਇਆ ਗਿਆ ਹੈ।

ਇਸ ਮੌਕੇ ਕਿਸਾਨ ਰਾਮਕਰਨ ਸਿੰਘ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਅੱਜ ਯੂਰੀਆ ਲੈ ਕੇ ਹੀ ਜਾਣਗੇ ਅਤੇ ਜਿੰਨਾ ਚਿਰ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਨਹੀਂ ਹੁੰਦੀ ਓਨਾ ਚਿਰ ਇਸ ਸੁਵਿਧਾ ਕੇਂਦਰ ਦਾ ਘਿਰਾਓ ਜਾਰੀ ਰਹੇਗਾ।

ਕਿਸਾਨਾਂ ਨੇ ਕਿਹਾ ਕਿ ਹੁਣ ਕਣਕ ਦੀ ਬਿਜਾਈ ਲਈ ਡੀਏਪੀ ਅਤੇ ਯੂਰੀਆ ਦੀ ਲੋੜ ਹੈ ਅਤੇ ਬੀਤੇ ਦਿਨੀਂ ਐਨਐਫਐਲ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਮੈਸੇਜ ਕੀਤਾ ਗਿਆ ਸੀ ਕਿ ਇਕ ਆਧਾਰ ਕਾਰਡ ਤੇ 25 ਗੱਟੇ ਯੂਰੀਆ ਸਰਕਾਰੀ ਰੇਟ ਤੇ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪਿਛਲੇ ਦਿਨੀਂ ਉਕਤ ਅਧਿਕਾਰੀਆਂ ਵੱਲੋਂ ਕਈ ਕਿਸਾਨਾਂ ਦੀਆਂ ਇਸ ਸਬੰਧੀ ਪਰਚੀਆਂ ਕੱਟੀਆਂ ਗਈਆਂ ਸਨ ਅਤੇ ਸਪਲਾਈ ਬਾਅਦ ਵਿਚ ਦੇਣ ਦਾ ਕਿਹਾ ਗਿਆ ਸੀ ਜਿਸ ਤੋਂ ਬਾਅਦ ਅੱਜ ਯੂਰੀਆ ਲੈਣ ਆਏ ਕਿਸਾਨਾਂ ਨੂੰ ਅਧਿਕਾਰੀਆਂ ਨੇ 26 ਨਵੰਬਰ ਨੂੰ ਸਪਲਾਈ ਦੇਣ ਦਾ ਕਿਹਾ ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਕਿਸਾਨਾਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਯੂਰੀਆ ਦੀ ਸਪਲਾਈ ਨਹੀਂ ਰਹਿੰਦੀ ਇਸ ਸੈਂਟਰ ਦਾ ਘਿਰਾਓ ਜਾਰੀ ਰਹੇਗਾ।
Published by: Sukhwinder Singh
First published: November 19, 2020, 12:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading