ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ, ਕੀਤੇ ਤਿੱਖੇ ਸਵਾਲ

News18 Punjabi | News18 Punjab
Updated: October 18, 2020, 5:59 PM IST
share image
ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ, ਕੀਤੇ ਤਿੱਖੇ ਸਵਾਲ
ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ, ਕੀਤੇ ਤਿੱਖੇ ਸਵਾਲ

  • Share this:
  • Facebook share img
  • Twitter share img
  • Linkedin share img
ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਅੱਜ ਕਿਸਾਨਾਂ ਨੇ ਘੇਰ ਲਿਆ ਤੇ ਤਿੱਖੇ ਸਵਾਲ ਕੀਤੇ।  ਧੂਰੀ-ਸੰਗਰੂਰ ਮੁੱਖ ਮਾਰਗ 'ਤੇ ਪਿੰਡ ਬੇਨੜਾ ਨੇੜੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਗੱਡੀ ਰੋਕ ਕੇ ਰੋਸ ਵਿਖਾਵਾ ਕੀਤਾ।

ਕਿਸਾਨਾਂ ਦੇ ਹੱਕ ਵਿਚ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਸਦ ਵਿਚ ਵਿਰੋਧ ਨਾ ਕਰਨ 'ਤੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਲੰਮਾ ਸਮਾਂ ਮੁਹੰਮਦ ਸਦੀਕ ਨੂੰ ਰੋਕ ਕੇ ਰੱਖਿਆ।

Mohammad
Mohammad
ਮੁਹੰਮਦ ਸਦੀਕ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਪਰ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਨਹੀ ਹੋਏ। ਕਿਸਾਨਾਂ ਦੇ ਰੋਸ ਤੋਂ ਬਾਅਦ ਧੂਰੀ ਪੁਲਿਸ ਪ੍ਰਸ਼ਾਸਨ ਨੇ ਮੁਹੰਮਦ ਸਦੀਕ ਦੀ ਗੱਡੀ ਨੂੰ ਅੱਗੇ ਕੱਢਿਆ।

Farmers surround Congress MP Mohammad Sadiq, ask sharp questions
ਕਿਸਾਨਾਂ ਨੇ ਕਾਂਗਰਸ ਸਾਂਸਦ ਮੁਹੰਮਦ ਸਦੀਕ ਨੂੰ ਘੇਰਿਆ, ਕੀਤੇ ਤਿੱਖੇ ਸਵਾਲ
Published by: Gurwinder Singh
First published: October 18, 2020, 5:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading