Home /News /punjab /

ਕਿਸਾਨਾਂ ਵੱਲੋਂ ਵਰ੍ਹਦੇ ਮੀਂਹ ਵਿਚ ਬਰਨਾਲਾ ਸਟੇਸ਼ਨ ਉਤੇ ਰੇਲਾਂ ਰੋਕਣ ਲਈ ਜੋਸ਼ ਭਰਪੂਰ ਧਰਨਾ

ਬੁਲਾਰਿਆਂ ਨੇ ਕਿਹਾ ਕਿ  ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਕਿਸਾਨ ਧਰਨਿਆਂ ਨੂੰ ਖਤਮ ਕਰਵਾਉਣ ਲਈ ਸਰਕਾਰ ਨੇ ਕਿਸਾਨੀ ਮੰਗਾਂ ਮੰਨਣ ਬਾਰੇ ਲਿਖਤੀ ਭਰੋਸਾ ਦਿੱਤਾ ਸੀ। ਸਰਕਾਰ ਨੇ ਕਮੇਟੀ ਬਣਾ ਕੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ। ਕਿਸਾਨ ਅੰਦੋਲਨ ਦੌਰਾਨ ਬਣੇ ਪੁਲਿਸ ਕੇਸਾਂ  ਨੂੰ ਰੱਦ ਕਰਨ ਦੀ ਗੱਲ ਕਹੀ ਸੀ।

ਹੋਰ ਪੜ੍ਹੋ ...
  • Share this:

ਆਸ਼ੀਸ਼ ਸ਼ਰਮਾ

ਬਰਨਾਲਾ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਬਰਨਾਲਾ ਰੇਲਵੇ ਸਟੇਸ਼ਨ 'ਤੇ ਰੇਲਾਂ ਰੋਕਣ ਲਈ 11 ਵਜੇ ਤੋਂ 3 ਵਜੇ ਤੱਕ ਜੋਸ਼ ਭਰਪੂਰ ਧਰਨਾ ਲਾਇਆ ਗਿਆ। ਅੱਜ ਇੱਥੇ ਲਗਾਤਾਰ ਰੁਕ ਰੁਕ ਬਾਰਸ਼ ਹੁੰਦੀ ਰਹੀ ਪਰ ਧਰਨੇ ਦੇ ਜੋਸ਼ ਨੂੰ ਠੰਡਾ ਨਾ ਕਰ ਸਕੀ। ਅਜਿਹੇ ਨਾ-ਖੁਸ਼ਗਵਾਰ ਮੌਸਮ ਵਿਚ ਵੀ ਔਰਤਾਂ ਦੀ ਭਰਵੀਂ ਸ਼ਮੂਲੀਅਤ ਨੇ ਪਿਛਲੇ ਸਾਲ ਵਾਲੇ ਕਿਸਾਨ ਅੰਦੋਲਨ ਦੀ ਯਾਦ ਤਾਜਾ ਕਰਵਾ ਦਿੱਤੀ।

ਬੁਲਾਰਿਆਂ ਨੇ ਕਿਹਾ ਕਿ  ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਕਿਸਾਨ ਧਰਨਿਆਂ ਨੂੰ ਖਤਮ ਕਰਵਾਉਣ ਲਈ ਸਰਕਾਰ ਨੇ ਕਿਸਾਨੀ ਮੰਗਾਂ ਮੰਨਣ ਬਾਰੇ ਲਿਖਤੀ ਭਰੋਸਾ ਦਿੱਤਾ ਸੀ। ਸਰਕਾਰ ਨੇ ਕਮੇਟੀ ਬਣਾ ਕੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ। ਕਿਸਾਨ ਅੰਦੋਲਨ ਦੌਰਾਨ ਬਣੇ ਪੁਲਿਸ ਕੇਸਾਂ  ਨੂੰ ਰੱਦ ਕਰਨ ਦੀ ਗੱਲ ਕਹੀ ਸੀ।

ਬਿਜਲੀ ਸੋਧ ਬਿੱਲ ਬਾਰੇ ਅਤੇ ਲਖੀਮਪੁਰ ਕੇਸ ਬਾਰੇ ਹਾਂ-ਪੱਖੀ ਹੁੰਗਾਰਾ ਭਰਿਆ ਸੀ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਤੋਂ ਵਾਰ ਵਾਰ ਐਮਐਸਪੀ ਕਮੇਟੀ ਦੀ ਬਣਤਰ ਤੇ ਏਜੰਡੇ ਬਾਰੇ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ। ਪਰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਦੀ ਬਜਾਏ ਆਪਣੇ ਦੀ ਚਹੇਤਿਆਂ ਦੀ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੇ ਸਾਰੇ ਮੈਂਬਰ ਆਪਣੇ ਕਿਸਾਨ ਵਿਰੋਧੀ ਪੈਂਤੜੇ ਲਈ ਜਾਣੇ ਜਾਂਦੇ ਹਨ।

ਸੰਯੁਕਤ ਕਿਸਾਨ ਮੋਰਚੇ ਦਾ ਜਾਇਜਾ ਹੈ ਕਿ ਇਹ ਕਮੇਟੀ ਕਾਲੇ ਖੇਤੀ ਕਾਨੂੰਨਾਂ ਨੂੰ ਚੋਰ ਮੋਰੀ ਰਾਹੀਂ ਵਾਪਸ ਲਿਆਉਣ ਦੀ ਮਨਸ਼ਾ ਹੇਠ ਬਣਾਈ ਗਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਇਸ ਐਮਐਸਪੀ ਕਮੇਟੀ ਨੂੰ ਰੱਦ ਕਰਦਾ ਹੈ। ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲ ਕਾਂਡ ਦਾ ਸਾਜਿਸ਼ੀ ਭਾਈਵਾਲ ਗ੍ਰਹਿ ਰਾਜ ਮੰਤਰੀ ਅਜੇ ਵੀ ਆਪਣੀ ਕੁਰਸੀ ਉਤੇ ਬਿਰਾਜਮਾਨ ਹੈ। ਕਿਸਾਨ ਅੰਦੋਲਨ ਦੌਰਾਨ ਦਰਜ ਪੁਲਿਸ ਕੇਸ ਅਜੇ ਤੱਕ ਵਾਪਸ ਨਹੀਂ ਲਏ ਗਏ।

ਬਿਜਲੀ ਸੋਧ ਬਿੱਲ ਨੂੰ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜਬੂਰ ਹੋਣ ਵਾਲੀ ਆਪਣੀ ਨਮੋਸ਼ੀ ਨੂੰ ਹਾਲੇ ਭੁੱਲ ਨਹੀਂ ਸਕੀ। ਇਸ ਲਈ  ਕਿਸਾਨਾਂ 'ਤੇ ਵਾਰ ਵਾਰ ਨਵੇਂ ਹਮਲੇ ਕਰ ਰਹੀ ਹੈ। ਕਿਸਾਨ ਆਗੂਆਂ ਨੇ ਅਗਨੀ ਪੱਥ ਸਕੀਮ ਸਕੀਮ ਦੀ ਨਿਖੇਧੀ ਕਰਦਿਆਂ ਇਸ ਨੂੰ  ਬੇਰੁਜ਼ਗਾਰ ਨੌਜਵਾਨਾਂ ਦੇ ਜਖਮਾਂ 'ਤੇ ਨਮਕ ਛਿੜਕਣ ਦੀ ਸੰਗਿਆ ਦਿੱਤੀ।

ਆਗੂਆਂ ਨੇ ਕਿਹਾ ਕਿ ਇਸ ਸਕੀਮ ਦੇਸ਼ ਵਿਰੋਧੀ ਹੀ ਨਹੀਂ, ਨੌਜਵਾਨ ਵਿਰੋਧੀ ਵੀ ਹੈ। ਚਾਰ ਸਾਲ ਦੀ ਨੌਕਰੀ ਬਾਅਦ ਨੌਜਵਾਨਾਂ ਨੂੰ ਫਿਰ ਬੇਰੁਜ਼ਗਾਰੀ ਦੀ ਦਲਦਲ ਵਿੱਚ ਧੱਕ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਇਹ ਸਕੀਮ ਤੁਰੰਤ ਵਾਪਸ ਲਵੇ। ਆਗੂਆਂ ਨੇ 8 ਜੁਲਾਈ ਨੂੰ ਜਿਲ੍ਹਾ ਦਫਤਰ ਬਰਨਾਲਾ 'ਚ ਅਗਨੀਪੱਥ ਸਕੀਮ ਵਿਰੁੱਧ ਦਿੱਤੇ ਜਾ ਰਹੇ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ।

ਅੱਜ ਦੇ ਧਰਨੇ ਨੂੰ ਰੁਲਦੂ ਸਿੰਘ ਮਾਨਸਾ, ਦਰਸ਼ਨ ਸਿੰਘ ਉਗੋਕੇ, ਪਵਿੱਤਰ ਸਿੰਘ ਲਾਲੀ, ਨਰੈਣ ਦੱਤ, ਮਨਜੀਤ ਰਾਜ,ਦਰਸ਼ਨ ਸਿੰਘ ਰਾਏਸਰ,ਗੁਰਮੇਲ ਸਿੰਘ ਠੁੱਲੀਵਾਲ,  ਪ੍ਰੇਮਪਾਲ ਕੌਰ,ਜਸਵੰਤ ਸਿੰਘ ਅਸਪਾਲ ਕਲਾਂ, ਉਜਾਗਰ ਸਿੰਘ ਬੀਹਲਾ, ਮੋਹਣ ਸਿੰਘ ਰੂੜੇਕੇ, ਸ਼ਿੰਗਾਰਾ ਸਿੰਘ ਲੱਖੋਵਾਲ,ਹਰਪ੍ਰੀਤ ਸਿੰਘ , ਸੰਪੂਰਨ ਸਿੰਘ ਚੂੰਘਾਂ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਜਸਮੇਲ  ਸਿੰਘ ਕਾਲੇਕੇ, ਮਨਵੀਰ ਕੌਰ  ਰਾਹੀ, ਹਰਦੇਵ ਸਿੰਘ ਛੀਨੀਵਾਲ,  ਲਖਵੀਰ ਸਿੰਘ ਦੁਲਮਸਰ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਮੰਡੇਰ,ਏਕਮ ਸਿੰਘ ਛੀਨੀਵਾਲ ਨੇ ਸੰਬੋਧਨ ਕੀਤਾ।   ਪ੍ਰੀਤ ਕੌਰ ਧੂਰੀ ਦੇ ਜਥੇ ਨੇ ਆਪਣੀ ਬੀਰਰਸੀ ਕਵੀਸ਼ਰੀ  ਨਾਲ ਪੰਡਾਲ 'ਚ ਜੋਸ਼ ਭਰ ਦਿੱਤਾ।

Published by:Gurwinder Singh
First published:

Tags: Farmers Protest, Punjab farmers