ਨਵਜੋਤ ਸਿੱਧੂ ਨੂੰ ਡਿਪਟੀ ਮੁੱਖ-ਮੰਤਰੀ ਬਣਾਏ ਜਾਣ ਦੇ ਕਿਆਸ ਤੇਜ਼

News18 Punjabi | News18 Punjab
Updated: December 12, 2019, 9:19 PM IST
share image
ਨਵਜੋਤ ਸਿੱਧੂ ਨੂੰ ਡਿਪਟੀ ਮੁੱਖ-ਮੰਤਰੀ ਬਣਾਏ ਜਾਣ ਦੇ ਕਿਆਸ ਤੇਜ਼
ਨਵਜੋਤ ਸਿੱਧੂ ਨੂੰ ਡਿਪਟੀ ਮੁੱਖ-ਮੰਤਰੀ ਬਣਾਏ ਜਾਣ ਦੇ ਕਿਆਸ ਤੇਜ਼

ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਵੱਡਾ ਅਹੁਦਾ ਮਿਲਣ ਤੇ ਸਵਾਗਤ ਕਰਨ ਦੀ ਗੱਲ ਕਹੀ ਹੈ। ਮੰਤਰੀ ਬਲਵੀਰ ਸਿੱਧੂ ਵੀ ਇਨ੍ਹਾਂ ਕਿਆਸਾਂ ਦਾ ਸਵਾਲ ਸੁਣ ਅੱਜ ਨਵਜੋਤ ਸਿੱਧੂ ਨੂੰ ਆਪਣਾ ਵੱਡਾ ਭਰਾ ਦੱਸ ਗਏ।

  • Share this:
  • Facebook share img
  • Twitter share img
  • Linkedin share img
ਨਵਜੋਤ ਸਿੱਧੂ ਨੇ ਲੰਬੇ ਸਮੇਂ ਤੋਂ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਸਮੇਂ-ਸਮੇਂ ਤੇ ਸਿੱਧੂ ਦੇ ਸਿਆਸੀ ਭਵਿੱਖ ਬਾਰੇ ਕਿਆਸ ਲੱਗਦੇ ਰਹੇ ਹਨ। ਕਿਆਸ ਲਗਾਏ ਗਏ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਦਿੱਲੀ ਇਕਾਈ ਦੇ ਮੁਖੀ ਦੀ ਜਿਮੇਵਾਰੀ ਸੌਂਪ ਸਕਦੀ ਹੈ। ਹਾਲਾਂਕਿ ਇਹ ਕਿਆਸ ਗਲਤ ਨਿਕਲੇ। ਫਿਰ ਸਿੱਧੂ ਦੇ ਭਾਜਪਾ ਨਾਲ ਸਪੰਰਕ ਵਿੱਚ ਹੋਣ ਦੀਆਂ ਅਟਕਲਾਂ ਸਾਹਮਣੇ ਆਈਆਂ। ਪਰ ਸਿੱਧੂ ਨੇ ਕਦੇ ਵੀ ਇਨ੍ਹਾਂ ਕਿਆਸਰਾਈਆਂ ਦਾ ਕੋਈ ਜਵਾਬ ਨਹੀਂ ਦਿੱਤਾ। ਆਪਣੇ ਭਾਸ਼ਣਾਂ ਕਰਕੇ ਚਰਚਾਵਾਂ ਵਿੱਚ ਰਹਿਣ ਵਾਲੇ ਨਵਜੋਤ ਸਿੱਧੂ ਦਾ ਆਖਿਰੀ ਭਾਸ਼ਣ ਪਾਕਿਸਤਾਨ ‘ਚ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮੇਂ ਸੁਣਨ ਨੂੰ ਮਿਲੀਆ ਸੀ।

ਨਵਜੋਤ ਸਿੱਧੂ ਦੇ ਸਿਆਸੀ ਭਵਿੱਖ ਬਾਰੇ ਜੋ ਨਵੀਂ ਚਰਚਾ ਰਾਜਸੀ ਗਲਿਆਰੀਆਂ ਅੰਦਰ ਛਿੜੀ ਹੈ ਉਹ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਨੂੰ ਲੈ ਕੇ ਹੈ। ਇਨ੍ਹਾਂ ਚਰਚਾਵਾਂ ਦੀ ਸ਼ੁਰੂਆਤ ਇੱਕ ਅਖਬਾਰ ਵੱਲੋਂ ਕਾਂਗਰਸੀ ਸੂਤਰਾਂ ਦੇ ਹਵਾਲੇ ਤੋਂ ਪੰਜਾਬ ਕੈਬਨਿਟ ਚ ਫੇਰਬਦਲ ਨੂੰ ਲੈ ਕੇ ਲੱਗੀ ਇੱਕ ਖਬਰ ਤੋਂ ਬਾਅਦ ਸ਼ੁਰੂ ਹੋਇਆ। ਅਖਬਾਰ ਨੇ ਲਿਖੀਆ ਕਿ ਕਾਂਗਰਸ ਦੀ ਕੇਂਦਰੀ ਹਾਈਕਮਾਨ ਸਿੱਧੂ ਨੂੰ ਪੰਜਾਬ ਅੰਦਰ ਵੱਡਾ ਅਹੁਦਾ ਦਿੰਦੇ ਹੋਏ ਡਿਪਟੀ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ। ਜਿਸਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਅੰਦਰ ਹਲਚਲ ਤੇਜ਼ ਹੋ ਚੁੱਕੀ ਹੈ। ਇਸੇ ਵਿਚਾਲੇ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਵੱਡਾ ਅਹੁਦਾ ਮਿਲਣ ਤੇ ਸਵਾਗਤ ਕਰਨ ਦੀ ਗੱਲ ਕਹੀ ਹੈ। ਮੰਤਰੀ ਬਲਵੀਰ ਸਿੱਧੂ ਵੀ ਇਨ੍ਹਾਂ ਕਿਆਸਾਂ ਦਾ ਸਵਾਲ ਸੁਣ ਅੱਜ ਨਵਜੋਤ ਸਿੱਧੂ ਨੂੰ ਆਪਣਾ ਵੱਡਾ ਭਰਾ ਦੱਸ ਗਏ।

ਜੇ ਇਨ੍ਹਾਂ ਚਰਚਾਵਾਂ ਵਿੱਚ ਸੱਚਾਈ ਹੈ ਤਾਂ ਸਵਾਲ ਖੜ੍ਹੇ ਹੁੰਦੇ ਹਨ ਕਿ ਕੈਪਟਨ ਅਮਰਿੰਦਰ ਕਦੇ ਨਵਜੋਤ ਸਿੱਧੂ ਨੂੰ ਸਰਕਾਰ ਵਿੱਚ ਨੰਬਰ 2 ਬਣਾਏ ਜਾਣ ਦਾ ਸਵਾਗਤ ਕਰਨਗੇ? ਸਿੱਧੂ ਨਾਲ ਕੈਪਟਨ ਦੇ ਰਿਸ਼ਤੇ ਜੱਗ-ਜਾਹਿਰ ਹਨ, ਇੱਥੋਂ ਤੱਕ ਕਿ ਕੈਪਟਨ ਨੇ ਲੋਕ ਸਭਾ ਚੋਣਾਂ ਚ 5 ਸੀਟਾਂ ਉੱਤੇ ਹਾਰ ਦਾ ਠੀਕਰਾ ਵੀ ਨਵਜੋਤ ਸਿੱਧੂ ਸਿਰ ਭੰਨ੍ਹ ਦਿੱਤਾ ਸੀ।
ਰਾਜਸੀ ਚਰਚਾਵਾਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਹੋ ਸਕਦਾ ਹੈ ਕਿ ਛੇਤੀ ਹੀ ਸਾਫ ਹੋ ਜਾਵੇ, ਕਿਉਂਕਿ ਕਾਂਗਰਸੀ ਸੂਤਰਾਂ ਦੇ ਮੁਤਾਬਕ ਛੇਤੀ ਹੀ ਅਮਰਿੰਦਰ ਕੈਬਨਿਟ ਚ ਫੇਰਬਦਲ ਹੋਣ ਜਾ ਰਿਹਾ। ਇਸ ਫੇਰਬਦਲ ਨਾਲ ਹੀ ਸਿੱਧੂ ਬਾਰੇ ਲੱਗ ਰਹੇ ਕਿਆਸਾਂ ਦਾ ਸੱਚ ਸਾਹਮਣੇ ਆ ਜਾਵੇਗਾ।
First published: December 12, 2019
ਹੋਰ ਪੜ੍ਹੋ
ਅਗਲੀ ਖ਼ਬਰ