ਪਟਾਕਿਆ ਦੀ ਰੇਹੜੀ 'ਚ ਬਲਾਸਟ: ਇੱਕ ਦੀ ਮੌਤ ਦੂਸਰਾ ਗੰਭੀਰ ਜਖਮੀ, ਪੁਲਿਸ ਦੀ ਜਾਂਚ ਜਾਰੀ

News18 Punjabi | News18 Punjab
Updated: April 19, 2021, 9:49 PM IST
share image
ਪਟਾਕਿਆ ਦੀ ਰੇਹੜੀ 'ਚ ਬਲਾਸਟ: ਇੱਕ ਦੀ ਮੌਤ ਦੂਸਰਾ ਗੰਭੀਰ ਜਖਮੀ, ਪੁਲਿਸ ਦੀ ਜਾਂਚ ਜਾਰੀ
ਪਟਾਕਿਆ ’ਚ ਬਲਾਸਟ: ਇੱਕ ਦੀ ਮੌਤ ਦੂਸਰਾ ਗੰਭੀਰ ਜਖਮੀ, ਪੁਲਿਸ ਦੀ ਜਾਂਚ ਜਾਰੀ

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ 'ਚ ਪਿੰਡ ਟਿੱਬੀ ਉਸ ਵੇਲੇ ਜ਼ਬਰਦਸਤ ਬਲਾਸਟ ਨਾਲ ਦਹਿਲ ਗਿਆ ਜਦੋਂ ਇਕ ਪਟਾਕੇ ਲੈ ਕੇ ਜਾ ਰਹੀ ਇਕ ਜੁਗੜੁ ਰੇਹੜੀ ਵਿੱਚ ਜੋਰਦਾਰ ਧਮਾਕੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਰੇਹੜੀ ਚਾਲਕ ਗੰਭੀਰ ਤੋਰ ਤੇ ਜਖਮੀ ਹੋ ਗਿਆ, ਇਹ ਧਮਾਕਾ ਇਨ੍ਹਾਂ ਜਬਰਦਸਤ ਸੀ ਕੀ ਇਸ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣੀ, ਘਟਨਾ ਤੋ ਬਾਦ ਮੌਕੇ ਤੇ ਪਹੁੰਚ ਅੰਬੂਲੈਂਸ ਰਹੀ ਜਖਮੀ ਰੇਹੜੀ ਚਲਾਕ ਅਤੇ ਮ੍ਰਿਤਕ ਨੂੰ ਅਮਲੋਹ ਸਿਵਲ ਹਸਪਤਾਲ ਲਿਜਾਇਆ ਗਿਆ।

ਬਲਾਸਟ ਦੌਰਾਨ ਫੱਟੜ ਹੋਏ ਰੇਹੜੀ ਚਲਾਕ ਅਨੁਸਾਰ ਉਹ ਪਟਾਕੇ ਲੈ ਕੇ ਅਮਲੋਹ ਨੂੰ ਜਾ ਰਹੇ ਸਨ ਅਤੇ ਅਚਾਨਕ ਧਮਾਕਾ ਹੋਇਆ, ਇਹ ਪਟਾਕੇ ਵਿਆਹ ਸ਼ਾਦੀਆਂ ਦੌਰਾਨ ਇਸਤੇਮਾਲ ਕੀਤੇ ਜਾਣੇ ਸਨ ਪਰ ਪਿੰਡ ਟਿੱਬੀ ਵਿਖੇ ਅਚਾਨਕ ਧਮਾਕਾ ਹੋਇਆ ਉਸਨੂੰ ਹੋਰ ਕੁਝ ਪਤਾ ਨਹੀਂ ਲੱਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਟਿੱਬੀ ਵਾਸੀਆਂ ਨੇ ਕਿਹਾ ਕਿ ਇਹ ਧਮਾਕਾ ਇੰਨਾ ਕੂ ਜਬਰਦਸਤ ਸੀ ਕਿ ਇਸ ਦੀ ਆਵਾਜ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਇਸ ਧਮਾਕੇ ਦੇ ਕਾਰਨ ਕਈ ਘਰਾਂ ਦੇ ਦਰਵਾਜੇ ਖਿੜਕੀਆਂ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਇਆ, ਇਹ ਪਟਾਕੇ ਰੇਹੜੀ ਵਿਚ ਮਲੋਦ ਤੋਂ ਅਮਲੋਹ ਲਿਜਾਏ ਜਾ ਰਹੇ ਸਨ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਇਸ ਦੌਰਾਨ ਹਾਦਸੇ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਧਮਾਕਾ ਹੁੰਦੇ ਸਾਫ਼ ਵੇਖਿਆ ਜਾ ਸਕਦਾ ਹੈ, ਇਸ ਵੀਡਿਓ ਵਿਚ ਧਮਾਕੇ ਵਾਲੀ ਥਾਂ ਨੇੜੇ ਇਕ ਵਿਅਕਤੀ ਖੜਾ ਨਜ਼ਰ ਆ ਰਿਹਾ ਹੈ ਜੋ ਧਮਾਕੇ ਦੌਰਾਨ ਭੱਜਕੇ ਆਪਣੀ ਜਾਨ ਬਚਾਉਦਾ ਹੈ।

ਇਸ ਹਾਦਸੇ ਦੌਰਾਨ ਮਾਰੇ ਗਏ ਵਿਅਕਤੀ ਦੀ ਪਹਿਚਾਣ ਹਰਵਿੰਦਰ ਕੁਮਾਰ ਅਤੇ ਜਖਮੀ ਹੋਏ ਰੇਹੜੀ ਚਾਲਕ ਦੀ ਪਹਿਚਾਣ ਸੁਰਿੰਦਰਪਾਲ ਸਿੰਘ ਵਜੋ ਹੋਈ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਅਤੇ ਮੁਲਾਜਮ ਮੌਕੇ ਤੇ ਪੁੱਜੇ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਲੱਗ ਗਏ, ਮੌਕੇ  ਜਾਂਚ ਲਈ ਪੁੱਜੇ ਡੀਐਸਪੀ ਜਾਂਚ ਰਘਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਗਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਪਟਾਕੇ ਕਿੱਥੋ ਲਿਆਏ ਗਏ ਸਨ ਅਤੇ ਕਿੱਥੇ ਸਪਲਾਈ ਕਰਨੇ ਸਨ, ਬਾਕੀ ਫੋਰੇਂਸਿਕ ਟੀਮਾਂ ਵੀ ਸੈੰਪਲ ਲੈ ਕੇ ਇਸਦੀ ਅਲੱਗ ਅਲੱਗ ਏਂਗਲ ਤੋ ਜਾਂਚ ਕਰ ਰਹੀਆਂ ਹਨ।
Published by: Anuradha Shukla
First published: April 19, 2021, 9:45 PM IST
ਹੋਰ ਪੜ੍ਹੋ
ਅਗਲੀ ਖ਼ਬਰ