ਫਤਿਹਗੜ੍ਹ ਸਾਹਿਬ: ਸੇਵਾਦਾਰਾਂ 'ਤੇ ਮਹਿਲਾ ਨਾਲ ਕੁੱਟਮਾਰ ਦਾ ਇਲਜ਼ਾਮ, ਵੀਡੀਓ

News18 Punjabi | News18 Punjab
Updated: December 4, 2019, 3:53 PM IST
share image
ਫਤਿਹਗੜ੍ਹ ਸਾਹਿਬ: ਸੇਵਾਦਾਰਾਂ 'ਤੇ ਮਹਿਲਾ ਨਾਲ ਕੁੱਟਮਾਰ ਦਾ ਇਲਜ਼ਾਮ, ਵੀਡੀਓ
ਫਤਿਹਗੜ੍ਹ ਸਾਹਿਬ: ਸੇਵਾਦਾਰਾਂ 'ਤੇ ਮਹਿਲਾ ਨਾਲ ਕੁੱਟਮਾਰ ਦਾ ਇਲਜ਼ਾਮ, ਵੀਡੀਓ

  • Share this:
  • Facebook share img
  • Twitter share img
  • Linkedin share img

ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਭੋਰਾ ਸਹਿਬ ਚ ਬੀਤੇ ਦਿਨੀਂ ਕੁੜੀ-ਮੁੰਡੇ ਨਾਲ ਹੋਈ ਕੁੱਟਮਾਰ ਦੀ ਘਟਨਾ ਤੋਂ ਬਾਅਦ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸਾਹਿਬ ਵਿਚ ਹੀ ਨੌਕਰੀ ਕਰਦੇ ਮੁਲਾਜ਼ਮ ਦੀ ਪਤਨੀ ਦਾ ਇਲਜ਼ਾਮ ਲਗਾਏ ਹੈ ਕਿ ਗੁਰਦੁਆਰੇ ਦੇ ਸੇਵਾਦਾਰਾਂ ਨੇ ਉਸਦੀ ਕੁੱਟਮਾਰ ਕੀਤੀ ਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਝੂਠਾ ਤੇ ਬੇਬੁਨਿਆਦ ਦੱਸਿਆ। ਇਸ ਸਬੰਧੀ ਹੈਡ ਗ੍ਰੰਥੀ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਲਤ ਮਾਨਸਿਕ ਤੌਰ ਤੇ ਠੀਕ ਨਹੀਂ, ਉਹ ਕਿਸੇ 'ਤੇ ਵੀ ਇਲਜ਼ਾਮ ਲਗਾ ਦਿਦੀ ਹੈ। ਪੀੜਤਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਮੌਕੇ ਤੇ ਪੀੜਤਾ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾ ਤੇ ਮੈਨੇਜਰ ਅਤੇ ਹੋਰ ਵਿਅਕਤੀਆਂ ਨੇ ਪਹਿਲਾ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸਦੇ ਵਾਲ ਕੱਟੇ ਦਿੱਤੇ । ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਕੰਮ ਕਰ ਰਹੀ ਇਕ ਮਹਿਲਾ ਉਸ ਨੂੰ ਗਲਤ ਕੰਮ ਚ ਪਾਉਣਾ ਚਾਹੁੰਦੀ ਹੈ ਤੇ ਉਸ ਨੇ ਕਿਹਾ ਕਿ ਲੰਗਰ ਚ ਕੰਮ ਕਰਨ ਵਾਲੇ ਇਕ ਸੇਵਾਦਾਰ ਨੇ ਵੀ ਉਸ ਨਾਲ ਕੁੱਟਮਾਰ ਕੀਤੀ ਹੈ।ਉਸਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ।
First published: December 4, 2019, 3:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading