ਗੁਰਦੀਪ ਸਿੰਘ
ਜ਼ਿਲਾ ਫਤਿਹਗੜ੍ਹ ਸਾਹਿਬ ਦੀ ਐਸ.ਐਸ.ਪੀ. ਅਮਨੀਤ ਕੌਂਡਲ, ਲੁੱਟ ਖੋਹ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਜ਼ਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਸਰਹਿੰਦ ਅਤੇ ਥਾਣਾ ਗੌਬਿੰਦਗੜ ਦੀ ਪੁਲੀਸ ਵੱਲੋ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਐਸ.ਆਈ ਸੁਰੇਸ਼ ਕੁਮਾਰ ਥਾਣਾ ਗੌਬਿੰਦਗੜ ਨੇ ਮੁਖਬਰੀ ਮਿਲਣ 'ਤੇ ਮੁਕੱਦਮਾ ਨੰਬਰ 260 ਮਿਤੀ 03.09.2020 ਅ/ਧ 399,402,9P3 25 Arms Act ਤਹਿਤ ਥਾਣਾ ਮੰੰਡੀ ਗੋਬਿੰਦਗੜ ਵਿੱਖੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਮਨਦੀਪ ਸਿੰਘ ਉਰਫ ਮੰਨਾ, ਨੀਰਜ ਸ਼ਰਮਾ ਉਰਫ ਆਸ਼ੂ, ਦੀਪਕ ਉਰਫ ਦੀਪ ਉਰਫ ਮਾਣਾ, ਗੁਰਵਿੰਦਰ ਸਿੰਘ ਉਰਫ ਗਿੰਦਾ, ਨਵਦੀਪ ਕੌਰ ਉਰਫ ਪੂਜਾ ਨੂੰ ਮਿਤੀ 04.09.2020 ਨੂੰ ਗ੍ਰਿਫਤਾਰ ਕਰ ਕੇ ਇਹਨਾਂ ਪਾਸੋ ਇੱਕ ਪਿਸਟਲ 32 ਬੋਰ ਸਮੇਤ ਦੋ ਮੈਗਜ਼ੀਨ 32 ਬੋਰ ਅਤੇ 13 ਰੌਂਦ 32 ਬੋਰ, ਦੋ ਰੌਂਦ 38 ਬੋਰ ਅਤੇ ਅਗਸਤ 2020 ਵਿੱਚ ਲੁਧਿਆਣਾ ਸ਼ਹਿਰ ਵਿੱਚ ਖੋਹ ਕੀਤੇ ਪੈਸਿਆ ਵਿੱਚੋਂ 1,50,000 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਸਨ।
ਗ੍ਰਿਫਤਾਰ ਕੀਤੇ ਇਹਨਾਂ ਮੁਲਜ਼ਮਾਂ ਦੀ ਪੁੱਛਗਿੱਛ ਦੇ ਆਧਾਰ 'ਤੇ ਦੋਸ਼ੀ ਪੁਨੀਤ ਬੈਂਸ ਉਰਫ ਮਨੀ ਵਾਸੀ ਮਕਾਨ ਨੰਬਰ 52 ਲੇਬਰ ਕਲੋਨੀ ਨੇੜੇ ਚੀਮਾ ਚੌਕ ਲੁਧਿਆਣਾ ਨੂੰ ਉਪਰੋਕਤ ਮੁਕੱਦਮੇ ਵਿੱਚ ਮਿਤੀ 08-09-2020 ਨੂੰ ਨਾਮਜ਼ਦ ਕੀਤਾ ਸੀ ਤੇ ਪੁਨੀਤ ਬੈਂਸ ਨੂੰ ਮਿਤੀ 12.09.2020 ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਪੇਸ਼ ਅਦਾਲਤ ਕਰ ਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ, ਜਿਸ ਪਾਸੋਂ 03 ਨਾਜਾਇਜ਼ ਪਿਸਟਲ ਬਰਾਮਦ ਹੋਏ, ਜਿਨਾਂ ਵਿੱਚ ਦੋ ਪਿਸਟਲ 32 ਬੋਰ ਸਮੇਤ 5 ਰੌਂਦ (32 ਬੋਰ), ਇੱਕ ਪਿਸਟਲ 9 ਐਮ ਐਮ ਸ਼ਾਮਲ ਹਨ। ਗਿਰਫ਼ਤਾਰ ਕੀਤੇ ਗਏ ਮੁਲਜ਼ਮ ਪੁਨੀਤ ਬੈਂਸ 'ਤੇ ਪਹਿਲਾ ਵੀ ਵੱਖ ਵੱਖ ਥਾਣਿਆਂ ਵਿੱਚ ਲੁੱਟਾ ਖੋਹਾਂ, ਲੜਾਈ ਝਗੜੇ, ਇਰਾਦਾ ਕਤਲ ਅਤੇ ਅਸਲਾ ਐਕਟ ਦੇ ਕਈ ਮੁਕੱਦਮੇ ਦਰਜ ਹਨ। ਪੁੱਛਗਿਛ ਦੌਰਾਨ ਉਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਉਸ ਖਿਲਾਫ ਮੁਕੱਦਮਾ ਨੰਬਰ 152 ਮਿਤੀ 19.08.2018 ਅ/ਧ 379ਬੀ, 323, 341, 506, 148, 149 ਹਿੰ:ਦੰ: ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ, ਮੁਕੱਦਮਾ ਨੰਬਰ 87 ਮਿਤੀ 31.05.2020 ਅ/ਧ 307, 452, 148, 149, 188 ਹਿੰ:ਦੰ:, 25 ਅਸਲਾ ਐਕਟ ਥਾਣਾ ਟਿੱਬਾ ਲੁਧਿਆਣਾ, ਮੁਕੱਦਮਾ ਨੰਬਰ 139 ਮਿਤੀ 09.06.2020 ਅ/ਧ 307, 506, 294, 148, 149, 120ਬੀ ਹਿੰ:ਦੰ:, 25,27/54/59 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ, ਮੁਕੱਦਮਾ ਨੰਬਰ 120 ਮਿਤੀ 03.09.2020 ਅ/ਧ 391,395,397 ਹਿੰ:ਦੰ ਥਾਣਾ ਸਦਰ ਲੁਧਿਆਣਾ।
ਸਾਲ 2019 ਵਿੱਚ ਅ/ਧ 307 ਹਿੰ:ਦੰ:, 25 ਅਸਲਾ ਐਕਟ ਥਾਣਾ ਮੋਤੀ ਨਗਰ ਲੁਧਿਆਣਾ ਮੁਕੱਦਮਾ ਨੰ:260 ਮਿਤੀ 03.09.2020 ਅ/ਧ 399,402, 9P3 25 Arms Act ਵਾਧਾਜੁਰਮ ਅ/ਧ 420, 465, 468, 471, 120 2, 9P3 ਪਾਸਪੋਰਟ ਐਕਟ 2012, ਵਾਧਾ ਜੁਰਮ 411 ਹਿੰ:ਦੰ: ਥਾਣਾ ਮੰਡੀ ਗੋਬਿੰਦਗੜ ਦਰਜ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fatehgarh Sahib, Police