ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਸਲੇ ਸਮੇਤ ਇਕ ਮੁਲਜ਼ਮ ਕੀਤਾ ਕਾਬੂ

News18 Punjabi | News18 Punjab
Updated: May 16, 2021, 10:13 AM IST
share image
ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਸਲੇ ਸਮੇਤ ਇਕ ਮੁਲਜ਼ਮ ਕੀਤਾ ਕਾਬੂ
ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਸਲੇ ਸਮੇਤ ਇਕ ਮੁਲਜ਼ਮ ਕੀਤਾ ਕਾਬੂ

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਜਿਲਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਦੇਸੀ ਕੱਟਾ ਤੇ ਇਕ ਰੌਂਦ 315 ਬੋਰ ਦਾ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦਾ ਦਾਵਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐਸਪੀ (ਆਈ) ਜਗਜੀਤ ਸਿੰਘ ਜੱਲਾ ਵਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐਸਪੀ (ਆਈ ) ਜਗਜੀਤ ਸਿੰਘ ਜੱਲਾ ਨੇ ਦਸਿਆ ਕਿ ਅਮਨੀਤ ਕੌਂਡਲ ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ  ਇਸਪੈਕਟਰ, ਗੱਬਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਸਰਹਿੰਦ ਦੀ ਅਗਵਾਈ ਵਿਚ ਸੀ.ਆਈ.ਏ ਸਾਟਫ ਸਰਹਿੰਦ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਮਨਦੀਪ ਸਿੰਘ ਉਰਫ ਬੱਬੂ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਹਿਦੂਦਾਂ ਥਾਣਾ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ ਸਾਹਿਬ ਨੂੰ ਸਰਹਿੰਦ ਸਟੇਡੀਅਮ ਰੋਡ ਤੇ ਮਾਧੋਪੁਰ ਰੇਲਵੇ ਫਾਟਕਾਂ ਦੇ ਪਾਸ ਬੀਤੀ ਰਾਤ ਕਾਬੂ ਕਰਕੇ ਉਸ ਪਾਸੋਂ ਇੱਕ ਦੇਸੀ ਕੱਟਾ ਸਮੇਤ ਇੱਕ ਜਿੰਦਾ ਰੋਂਦ 315 ਬੋਰ ਬਰਾਮਦ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਸਿੰਘ ਉਰਫ ਬੱਬੂ ਦੇ ਖਿਲਾਫ ਮੁੱਕਦਮਾ ਨੰਬਰ 96 ਮਿਤੀ 14,05.2021 ਅਧ 25/54/59 Arms Act ਥਾਣਾ ਸਰਹਿੰਦ ਦਰਜ ਰਜਿਸਟਰ ਕਰਵਾਇਆ ਗਿਆ ਹੈ।

ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੇ  ਆਪਣੀ ਪੁੱਛਗਿਛ ਦੌਰਾਨ ਇੱਕ ਹੋਰ ਦੋਸ਼ੀ ਕੱਟਾ 315 ਬੋਰ ਹੋਣਾ ਮੰਨਿਆ ਜਿਸ ਨੂੰ ਦੁਸ਼ੀ ਦੀ ਨਿਸ਼ਾਨਦੇਹੀ ਪਰ ਉਸ ਦੀ ਮੋਟਰ ਵਾਲੇ ਕਮਰੇ ਪਿੰਡ ਮਹਿਦੂਦਾਂ ਤੋਂ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀ ਮਨਦੀਪ ਸਿੰਘ ਮਾੜੀ ਪ੍ਰਵਿਤੀ ਦਾ ਵਿਅਕਤੀ ਹੈ ਜਿਸ ਦੇ ਖਿਲਾਫ ਪਹਿਲਾ ਵੀ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਜਿਲ੍ਹਾ ਮੋਹਾਲੀ ਵਿੱਚ ਵੱਖ-ਵੱਖ ਥਾਣਿਆਂ ਦੇ ਪੰਜ ਮੁਕੱਦਮੇ ਲੜਾਈ ਝਗੜਿਆਂ, ਚੋਰੀ ਲੁੱਟ ਖੋਹ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਬੰਧ ਵਿੱਚ ਦਰਜ ਹਨ। ਮੁਲਜ਼ਮ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਦੇਸੀ ਹਥਿਆਰਾਂ ਦੀ ਸਪਲਾਈ ਕੌਣ ਕਰਦਾ ਹੈ ਅਤੇ ਦੋਸ਼ੀ ਨੇ ਇਹਨਾਂ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ।
Published by: Ashish Sharma
First published: May 15, 2021, 9:10 PM IST
ਹੋਰ ਪੜ੍ਹੋ
ਅਗਲੀ ਖ਼ਬਰ