Home /News /punjab /

ਫ਼ਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਵਿਚ ਡਾਕਟਰਾਂ ਨੇ ਕੀਤਾ ਇਹ ਖੁਲਾਸਾ...

ਫ਼ਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਵਿਚ ਡਾਕਟਰਾਂ ਨੇ ਕੀਤਾ ਇਹ ਖੁਲਾਸਾ...

  • Share this:

    ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਰਿਪੋਰਟ ਵਿਚ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਬੱਚੇ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਉਸ ਦਾ ਸਰੀਰ ਹੁਣ ਗਲਣ ਲੱਗਾ ਸੀ। ਹਾਲਾਂਕਿ ਰੇਤ ਵਿਚ ਹੋਣ ਕਾਰਨ ਸਰੀਰ ਦਾ ਕੁਝ ਬਚਾਅ ਹੋ ਗਿਆ।


    ਇਹ ਬੱਚਾ 6 ਜੂਨ ਨੂੰ ਬੋਰ ਵਿਚ ਡਿੱਗਾ ਸੀ ਤੇ 6 ਦਿਨਾਂ ਬਾਅਦ 11 ਤਰੀਕ ਨੂੰ ਬਾਹਰ ਕੱਢਿਆ ਗਿਆ ਸੀ। ਸਰੀਰ ਦੀ ਹਾਲਤ ਵੀ ਇਹੀ ਦੱਸ ਰਹੀ ਸੀ ਕਿ ਬੱਚੇ ਦੀ ਮੌਤ 2-3 ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਦੱਸ ਦਈਏ ਕਿ ਬੱਚੇ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ 'ਤੇ ਬੋਰਵੈੱਲ 'ਚੋਂ ਕੱਢਿਆ ਗਿਆ ਸੀ। ਬੋਰਵੈੱਲ 'ਚੋਂ ਕੱਢਣ ਤੋਂ ਤੁਰਤ ਬਾਅਦ ਐਂਬੂਲੈਂਸ 'ਚ ਡੀਐੱਮਸੀ ਹਸਪਤਾਲ ਲੈਜਾਇਆ ਗਿਆ। ਉੱਥੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ 'ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੀਜੀਆਈ ਦੇ 5 ਡਾਕਟਰਾਂ ਦੀ ਟੀਮ ਨੇ ਫ਼ਤਿਹਵੀਰ ਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦੇ ਨਾਲ ਐੱਸਡੀਐੱਮ ਤੇ ਬੱਚੇ ਦੇ ਦਾਦਾ ਮੌਜੂਦ ਸਨ। ਪੋਸਟਮਾਰਟਮ ਤੋਂ ਬਾਅਦ ਫਤਿਹੇ ਦੀ ਲਾਸ਼ ਨੂੰ ਪਿੰਡ ਲਿਜਾਇਆ ਗਿਆ ਜਿੱਥੇ ਡੇਢ ਕੁ ਵਜੇ ਦੇ ਕਰੀਬ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

    First published:

    Tags: FatehVeer Rescue Operation, RIP Fatehveer