Home /News /punjab /

ਜਨਮ ਦਿਨ ਆ ਗਿਆ ਪਰ ਫਤਿਹਵੀਰ ਬੋਰਵੈੱਲ ਵਿੱਚੋਂ ਬਾਹਰ ਨਾ ਆਇਆ

ਜਨਮ ਦਿਨ ਆ ਗਿਆ ਪਰ ਫਤਿਹਵੀਰ ਬੋਰਵੈੱਲ ਵਿੱਚੋਂ ਬਾਹਰ ਨਾ ਆਇਆ

  • Share this:

    ਫਤਿਹਵੀਰ ਨੂੰ ਬੋਰਵੈੱਲ ਵਿੱਚ ਫਸੇ 80 ਘੰਟੇ ਤੋਂ ਉੱਪਰ ਹੋ ਗਏ ਹਨ। ਹੁਣ ਤਾਂ ਉਸਦਾ 10 ਜੂਨ ਦਾ ਜਨਮ ਦਿਨ ਵੀ ਆ ਗਿਆ ਪਰ ਹਾਲੇ ਤੱਕ ਉਸਨੂੰ ਬਾਹਰ ਨਾ ਕੱਢਿਆ ਜਾ ਸਕਿਆ। 2 ਸਾਲ ਦੇ ਮਾਸੂਮ ਲਈ ਅਰਦਾਸਾਂ ਹੋ ਰਹੀਆਂ ਹਨ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਪ ਆਪਣੇ ਜਨਮ ਦਿਨ ਤੇ ਸਹੀ ਸਲਾਮਤ ਆ ਜਾਵੇਗਾ। ਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਜਨਮ ਦਿਨ ਪਰਿਵਾਰ ਤੇ ਉਸਦੇ ਲਈ ਦੁਆਵਾਂ ਕਰਨ ਵਾਲਿਆਂ ਨਾਲ ਮਨਾਏਗਾ। ਪਰ ਹਾਲੇ ਵੀ ਸਥਿਤੀ ਕੋਈ ਸਪਸ਼ਟ ਨਹੀਂ ਹੋ ਰਹੀ ਹੈ। ਹਾਲਤ ਸਸੋਪੰਜ ਵਾਲੇ ਬਣੇ ਹੋਏ ਹਨ। ਪ੍ਰਸ਼ਾਸਨ ਵੱਲ਼ੋਂ ਕਿਸੇ ਵੀ ਤਰ੍ਹਾਂ ਦੀ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਆਖਿਰ ਚਾਰ ਦਿਨ ਬਾਅਦ ਵੀ ਉਸਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਸਕਿਆ।


    ਦੱਸ ਦੇਈਏ ਵੀਰਵਾਰ ਦੁਪਹਿਰ 3:30 ਵਜੇ ਬੱਚਾ ਬੋਰਵੈੱਲ ਵਿੱਚ ਡਿੱਗਿਆ ਸੀ। ਇਸ ਮਗਰੋਂ 4.30 ਵਜੇ ਲੋਕਲ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭੇ ਤੇ ਕਰੀਬ 7 ਵਜੇ ਐਨਡੀਐਰਐਫ ਦੀ ਟੀਮ ਬੁਲਾਈ ਗਈ। ਟੀਮ ਨੇ ਆ ਕੇ ਬੋਰਵੈੱਲ ਦਾ ਨਿਰੀਖਣ ਕਰਨ ਤੋਂ ਬਾਅਦ ਬੋਰ ਦੇ ਬਰਾਬਰ ਇੱਕ ਨਵਾਂ ਬੋਰ ਕਰਨਾ ਤੈਅ ਕੀਤਾ। ਜਿਸ ਤੋਂ ਬਾਅਦ ਪੁਟਾਈ ਦਾ ਕੰਮ ਸ਼ੁਰੂ ਹੋਇਆ। ਬੱਚੇ ਤੱਕ ਡਾਕਟਰ ਦੀ ਦੇਖਰੇਖ ਵਿਚ ਆਕਸੀਜਨ ਪਹੁੰਚਾਈ ਜਾ ਰਹੀ ਹੈ।


    ਸੀਸੀਟੀਵੀ ਫੁਟੇਜ ਰਾਹੀਂ ਬੱਚੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਸ ਦੇ ਹੱਥਾਂ ਦੀ ਹਰਕਤ ਦੇਖੀ ਗਈ। ਸ਼ਨੀਵਾਰ ਨੂੰ ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਹੱਥਾਂ 'ਤੇ ਸੋਜ਼ਸ਼ ਨਜ਼ਰ ਆਈ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਕਿ ਬੱਚਾ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜ਼ਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ।

    First published:

    Tags: FatehVeer Rescue Operation