Home /News /punjab /

ਬਠਿੰਡਾ : ਪਿਉ ਨੇ ਤਿੰਨ ਮਾਸੂਮ ਬੱਚਿਆਂ ਸਮੇਤ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਬਠਿੰਡਾ : ਪਿਉ ਨੇ ਤਿੰਨ ਮਾਸੂਮ ਬੱਚਿਆਂ ਸਮੇਤ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪਿਉ ਨੇ ਤਿੰਨ ਮਾਸੂਮ ਬੱਚਿਆਂ ਸਮੇਤ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪਿਉ ਨੇ ਤਿੰਨ ਮਾਸੂਮ ਬੱਚਿਆਂ ਸਮੇਤ ਫਾਹਾ ਲੈ ਕੇ ਕੀਤੀ ਖੁਦਕੁਸ਼ੀ

  • Share this:
Omesh Singla

ਬਠਿੰਡਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਵਿਚ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨਾਲ ਇਲਾਕੇ ਵਿਚ ਗਮ ਦਾ ਮਾਹੌਲ ਹੈ।  ਇਥੇ ਇਕ ਪਿਉ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬੇਅੰਤ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਹੱਥ ਮੋਟਰਮੋੋੋਟਰਸਾਈਕਲ ਚਲਾ ਕੇ ਮਿਹਨਤ ਮਜਦੂਰੀ ਦੇੇੇੇ ਨਾਲ  ਘਰ ਚਲਾ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ   ਉਸਦੀ ਪਤਨੀ ਲਵਪ੍ਰੀਤ ਕੌਰ ਦੀ ਕੈਂਸਰ ਨਾਲ  ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਪਰੇਸ਼ਾਨ ਰਹਿਣ ਲਗਾ ਸੀ।  ਉਹ ਆਪਣੇ ਬੱਚਿਆਂ ਪ੍ਰਭਜੋਤ ਸਿੰਘ 7 ,ਅਰਸ਼ ਕੌਰ 3 ਅਤੇ ਖੁਸ਼ੀ 1 ਦੀ ਸਾਂਭ ਸੰਭਾਲ ਖ਼ੁਦ ਕਰ ਰਿਹਾ ਸੀ। ਬੇਅੰਤ ਸਿੰਘ ਤਿੰਨਾਂ ਬੱਚਿਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦਾ ਖਰਚਾ ਚੁੱਕਣ ਤੋਂ ਅਸਮਰੱਥ ਨਜ਼ਰ ਆ ਰਿਹਾ ਸੀ  ਮੌਤ ਤੋਂ ਪਹਿਲਾ ਬੇਅੰਤ ਸਿੰਘ ਨੇ ਚਾਰ ਪੇਜਾਂ ਦਾ ਇਕ ਸੁਸਾਇਡ ਨੋਟ ਵੀ ਲਿਖਿਆ। ਉਸਨੇ ਆਪਣੀ ਪਤਨੀ ਲਵਪ੍ਰੀਤ ਕੌਰ ਨੂੰ ਆਪਣੀ ਦੁਨੀਆ ਦੱਸਿਆ ਅਤੇ ਲਿਖਿਆ ਕਿ ਜਿਸ ਦਿਨ ਲਵਪ੍ਰੀਤ ਦੀ ਮੌਤ ਹੋ ਗਈ ਸੀ ਮੈ ਉਸ ਦਿਨ ਹੀ ਉਸ ਕੋਲ ਜਾਣ ਦਾ ਮਿੱਥ ਲਿਆ ਸੀ। ਇਸ ਲਈ ਮੈਂ ਬੱਚਿਆ ਸਮੇਤ ਉਸ ਕੋਲ ਜਾ ਰਿਹਾ ਕਿਸੇ ਨੂੰ ਕੁਝ ਨਾ ਕਿਹਾ ਜਾਵੇ।

ਬੇਅੰਤ ਸਿੰਘ ਨੇ ਬੁੱਧਵਾਰ ਰਾਤ ਨੂੰ ਆਪਣੇ ਲੜਕੇ ਪ੍ਰਭਜੋਤ ਸਿੰਘ, ਲੜਕੀ ਅਰਸ਼ ਕੌਰ ਅਤੇ ਖੁਸ਼ੀ ਨੂੰ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਬਾਅਦ ਖ਼ੁਦ ਵੀ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਫੂਲ ਜਸਵੀਰ ਸਿੰਘ  ਪੁਲਿਸ ਪਾਰਟੀ ਸਮੇਤ ਪਿੰਡ ਹਮੀਰਗੜ੍ਹ ਵਿਚ ਪੁੱਜੇ ਅਤੇ ਘਰ ਅੰਦਰ ਵਾਪਰੀ ਘਟਨਾ ਦੀ ਜਾਂਚ  ਕਰ ਲਾਸ਼ਾ ਨੂੰ ਰਾਮਪੁਰਾ ਫੁੱਲ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
Published by:Ashish Sharma
First published:

Tags: Bathinda, Suicide

ਅਗਲੀ ਖਬਰ