• Home
 • »
 • News
 • »
 • punjab
 • »
 • FATHER AND SON DIED WHEN AN ELECTRIC WIRE FELL IN RAIN WATER IN JALANDHAR

ਜਲੰਧਰ: ਬਾਰਸ਼ ਦੇ ਪਾਣੀ ਵਿਚ ਕਰੰਟ ਵਾਲੀ ਤਾਰ ਡਿੱਗਣ ਨਾਲ ਪਿਉ-ਪੁੱਤ ਦੀ ਮੌਤ

ਜਲੰਧਰ: ਬਾਰਸ਼ ਦੇ ਪਾਣੀ ਵਿਚ ਕਰੰਟ ਵਾਲੀ ਤਾਰ ਡਿੱਗਣ ਨਾਲ ਪਿਉ-ਪੁੱਤ ਦੀ ਮੌਤ

 • Share this:
  ਜਲੰਧਰ ਦੇ ਪੀਰ ਬੋਦਲਾ ਬਾਜਾਰ ਵਿਚ ਸ਼ੁੱਕਰਵਾਰ ਨੂੰ ਤੇਜ ਬਾਰਿਸ਼ ਦੇ ਦੌਰਾਨ ਪਾਣੀ ਵਿਚ ਬਿਜਲੀ ਦੀ ਤਾਰ ਡਿੱਗਣ ਨਾਲ ਪਿਉ–ਪੁੱਤ ਦੀ ਮੌਤ ਹੋ ਗਈ ਹੈ। ਬਾਪ ਬੇਟਾ ਪੈਦਲ ਆਪਣੀ ਦੁਕਾਨ ਤੋਂ ਆਪਣੇ ਘਰ ਵਾਪਸ ਆ ਰਹੇ ਸਨ। ਪੀਰ ਬੋਦਲਾ ਬਾਜਾਰ ਵਿਚ ਬਾਰਸ਼ ਦੇ ਪਾਣੀ ਵਿਚੋਂ ਲੰਘ ਸਮੇਂ ਕਰੰਟ ਲੱਗ ਗਿਆ।

  ਇਕ ਵਿਅਕਤੀ ਨੇ ਦੱਸਿਆ ਕਿ ਉਹ ਘਰ ਦਾ ਰਾਸ਼ਨ ਲੈਣ ਜਾ ਰਹੇ ਸਨ ਅਤੇ ਅਸੀਂ ਉਹਨਾਂ ਦੋਵਾਂ ਨੂੰ ਡਿੱਗੇ ਹੋਏ ਦੇਖਿਆ, ਉਸ ਗਲੀ ਵਿਚ ਪਾਣੀ ਭਰਿਆ ਪਿਆ ਸੀ ਜਿਸ ਵਿਚ ਕਰੰਟ ਲੱਗਣ ਨਾਲ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਮੈਂ ਹੀ ਇਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਪਰ ਉਸ ਸਮੇਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ 3 ਤੋਂ 4 ਲੜਕੇ ਦੋਵਾਂ- ਬਾਪ ਅਤੇ ਬੇਟੇ ਨੂੰ ਲੈ ਕੇ ਆਏ ਸਨ ਪਰ ਉਸ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

  ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪੀਰ ਬੋਦਲਾ ਬਾਜਾਰ ਵਿਚ ਹਨੇਰੀ ਅਤੇ ਬਾਰਿਸ਼ ਦੇ ਕਾਰਨ ਬਿਜਲੀ ਦੀ ਤਾਰ ਟੁੱਟ ਕੇ ਗਲੀ ਵਿਚ ਡਿੱਗ ਗਈ ਸੀ ਜਿਸ ਵਿਚ ਕਰੰਟ ਆ ਰਿਹਾ ਸੀ।ਕਰੰਟ ਲੱਗਣ ਨਾਲ 44 ਸਾਲ ਦੇ ਗੁਲਸ਼ਨ ਅਤੇ ਉਸ ਦੇ ਬੇਟਾ 12 ਸਾਲਾ ਦੇ ਬੇਟੇ ਦੀ ਮੌਤ ਹੋ ਗਈ ਹੈ।ਪੁਲਿਸ ਨੇ ਦੱਸਿਆ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
  Published by:Gurwinder Singh
  First published: