ਪਿਉ ਨੇ ਆਪਣੀ ਛੇ ਮਹੀਨੇ ਦੀ ਧੀ ਨੂੰ ਚੁੱਕ ਕੇ ਪਿੱਲਰ ਨਾਲ ਮਾਰਿਆ, ਮੌਤ

News18 Punjabi | News18 Punjab
Updated: October 14, 2020, 5:24 PM IST
share image
ਪਿਉ ਨੇ ਆਪਣੀ ਛੇ ਮਹੀਨੇ ਦੀ ਧੀ ਨੂੰ ਚੁੱਕ ਕੇ ਪਿੱਲਰ ਨਾਲ ਮਾਰਿਆ, ਮੌਤ
ਪਿਉ ਨੇ ਆਪਣੀ ਛੇ ਮਹੀਨੇ ਦੀ ਧੀ ਨੂੰ ਪਿੱਲਰ ਨਾਲ ਚੁੱਕ ਕੇ ਮਾਰਿਆ, ਮੌਤ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਰਾਮਪੂਰਾ ਫੂਲ: ਹਲਕੇ ਦੇ ਪਿੰਡ ਆਦਮਪੁਰਾ ਵਿਚ ਗੁੱਸੇ ਵਿੱਚ ਆਏ ਪਿਉ ਨੇ ਆਪਣੀ 6 ਮਹੀਨੇ ਦੀ ਧੀ ਨੂੰ  ਪਿੱਲਰ ਨਾਲ ਚੁੱਕ ਕੇ ਮਾਰਿਆ ਜਿਸ ਨਾਲ ਬੱਚੀ ਦੀ ਮੌਤ ਹੋ ਗਈ।

ਮ੍ਰਿਤਕ ਬੱਚੀ ਦੀ ਮਾਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਗਦੀਸ਼ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਆਦਮਪੁਰਾ ਜੋ ਕਿ ਮੇਰਚੇਂਟ ਨੇਵੀ ਵਿੱਚ ਚਾਰ ਸਾਲ ਪਹਿਲਾ ਨੌਕਰੀ ਕਰਦਾ ਸੀ। ਇਸ ਦੌਰਾਨ ਉਸ ਦੇ ਸਬੰਧ ਕਿਸੇ ਹੋਰ ਔਰਤ ਨਾਲ ਬਣ ਗਏ ਜਿਸ ਕਾਰਨ ਉਹ ਉਨ੍ਹਾਂ ਨਾਲ ਲੜਦਾ ਰਹਿੰਦਾ ਸੀ ਅਤੇ ਕੁਝ ਸਮੇਂ ਤੋਂ ਡਿਪਰੈਸ਼ਨ ਵਿਚ ਸੀ।

ਬੀਤੀ ਰਾਤ ਕਰੀਬ 11 ਕੁ ਵਜੇ ਉਹ ਆਪਣੀ ਦਵਾਈ ਲੈ ਰਿਹਾ ਸੀ। ਉਸ ਨੇ ਆਪਣੀ ਸੁੱਤੀ ਪਈ ਕਰੀਬ 6 ਮਹੀਨੇ ਦੀ ਬੱਚੀ ਨੂੰ ਚੁੱਕ ਲਿਆ ਅਤੇ ਆਪਣੀ ਹੀ ਕੋਠੀ ਵਿਚ ਬਣੇ ਪਿੱਲਰ ਨਾਲ ਪੱਟਕਾ ਕੇ ਮਾਰਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਦੌਰਾਨ ਉਸ ਦੀ ਪਤਨੀ ਵੀ ਘਟਨਾ 'ਚ ਜ਼ਖਮੀ ਹੋ ਗਈ। ਪਿੰਡ ਵਾਸੀਆਂ ਅਨੁਸਾਰ ਮੌਕੇ 'ਤੇ ਪੁਲਿਸ ਥਾਣਾ ਦਿਆਲਪੁਰਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਜਿਸ ਨਾਲ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ।

ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਆਰੋਪੀ ਖਿਲਾਫ ਧਾਰਾ 302,307,323 IPC ਅਧੀਨ ਮਾਮਲਾ ਦਰਜ ਕਰ ਆਰੋਪੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Published by: Gurwinder Singh
First published: October 14, 2020, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading