• Home
 • »
 • News
 • »
 • punjab
 • »
 • FATHER OF 5 CHILDREN HAS SEX WITH A 13 YEAR OLD GIRL WHO IS PREGNANT

5 ਬੱਚਿਆਂ ਦੇ ਪਿਉ ਨੇ 13 ਸਾਲਾ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾ ਕੀਤਾ ਗਰਭਵਤੀ

5 ਬੱਚਿਆਂ ਦੇ ਪਿਉ ਨੇ 13 ਸਾਲਾ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾ ਕੀਤਾ ਗਰਭਵਤੀ ( ਸੰਕੇਤਕ ਤਸਵੀਰ)

5 ਬੱਚਿਆਂ ਦੇ ਪਿਉ ਨੇ 13 ਸਾਲਾ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾ ਕੀਤਾ ਗਰਭਵਤੀ ( ਸੰਕੇਤਕ ਤਸਵੀਰ)

 • Share this:
  ਗੁਰਦੀਪ ਸਿੰਘ

  ਇਨਸਾਨ ਹਵਸ ਵਿਚ ਕਿਸ ਕਦਰ ਅੰਨ੍ਹਾ ਹੋ ਘਿਨੌਣੀਆਂ ਹਰਕਤਾਂ ਕਰਦਾ ਹੈ ਕਿ ਉਹ ਨਾ ਤਾਂ ਆਪਣੇ ਪਰਿਵਾਰ ਬਾਰੇ ਸੋਚਦਾ ਹੈ ਅਤੇ ਨਾ ਸਮਾਜ 'ਚ ਰਿਸ਼ਤਿਆਂ ਬਾਰੇ, ਅਜਿਹਾ ਹੀ ਇਕ ਮਾਮਲਾ ਪੁਲਿਸ ਜਿਲ੍ਹਾ ਖੰਨਾ ਦੇ ਥਾਣਾ ਮਾਛੀਵਾੜਾ ਤੋਂ ਸਾਹਮਣੇ ਆਈਆ ਹੈ , ਜਿਥੇ 5 ਬੱਚਿਆਂ ਦੇ ਪਿਉ ਨੇ ਇਕ 13 ਸਾਲਾ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾ ਉਸ ਨੂੰ ਗਰਭਵਤੀ ਕਰ ਦਿੱਤਾ। ਪੀੜਤ ਲੜਕੀ ਦੇ ਪੇਟ ਵਿਚ ਦਰਦ ਹੋਣ ਉਤੇ ਮਾਮਲੇ ਦਾ ਖੁਲਾਸਾ ਹੋਇਆ।

  ਮਾਛੀਵਾੜਾ ਇਲਾਕੇ ਇੱਕ ਪਿੰਡ ’ਚ 5 ਬੱਚਿਆਂ ਦੇ ਪਿਉ ਨੇ ਘਿਨੌਣੀ ਹਰਕਤ ਕਰਦਿਆਂ ਇੱਕ 13 ਸਾਲਾ ਨਾਬਾਲਗ ਲੜਕੀ ਨਾਲ ਕਈ ਮਹੀਨਿਆਂ ਤੋਂ ਸਰੀਰਕ ਸਬੰਧ ਬਣਾ ਗਰਭਵਤੀ ਕੀਤਾ ਅਤੇ ਇਸ ਮਾਮਲੇ ਬਾਰੇ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਲੜਕੀ ਦੇ ਪੇਟ ਵਿੱਚ ਦਰਦ ਰਹਿਣ ਲੱਗਾ। ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਘਰ ਨੇੜ੍ਲੇ ਪਿੰਡ ਦੇ ਵਿਅਕਤੀ ਸ਼ੰਕਰ ਦਾ ਆਉਣਾ-ਜਾਣਾ ਸੀ। ਉਨ੍ਹਾਂ ਦੀ ਨਾਬਾਲਗ ਲੜਕੀ ਨਾਲ ਸ਼ੰਕਰ ਨੇ ਸਰੀਰਕ ਸਬੰਧ ਬਣਾ ਲਏ। ਉਸ ਤੋਂ ਬਾਅਦ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਜਿਸ ਕਾਰਨ ਉਹ ਗਰਭਵਤੀ ਹੋ ਗਈ।

  ਲੜਕੀ ਦੇ ਪੇਟ ’ਚ ਦਰਦ ਰਹਿਣ ਲੱਗਾ ਜਿਸ ’ਤੇ ਪਰਿਵਾਰਕ ਮੈਂਬਰਾਂ ਕੋਲ ਖੁਲਾਸਾ ਹੋਇਆ ਕਿ ਉਨ੍ਹਾਂ ਦੇ ਘਰ ਆਉਣ-ਜਾਣ ਵਾਲਾ ਸ਼ੰਕਰ ਉਨ੍ਹਾਂ ਦੀ ਧੀ ਨਾਲ ਨਾਜਾਇਜ਼ ਸਬੰਧ ਬਣਾਉਂਦਾ ਰਿਹਾ। 5 ਬੱਚਿਆਂ ਦੇ ਪਿਤਾ ਅਰੋਪੀ ਸ਼ੰਕਰ ਨੇ ਕੈਮਰੇ ਅਗੇ ਮੰਨਿਆਂ ਕਿ ਇਹ ਘਿਨੌਣੀ ਕਰਤੂਤ ਉਸ ਦੀ ਹੀ ਹੈ ।

  ਇਸ ਮਾਮਲੇ ਦੀ ਜਾਂਚ ਕਰ ਰਹੀ ਇੰਸਪੈਕਟਰ ਰਾਜ ਪਰਮਿੰਦਰ ਕੌਰ ਨੇ ਕਿਹਾ ਕਿ ਪੀੜ੍ਹਤ ਲੜਕੀ ਦੇ ਪਿਤਾ ਵਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ ਹੈ।
  Published by:Gurwinder Singh
  First published: