• Home
  • »
  • News
  • »
  • punjab
  • »
  • FATHER SHOOTS DEAD HIS SON IN RUKNA BEGU VILLAGE OF FEROZEPUR BORDER DISTRICT

ਸ਼ਰਾਬ ਪੀਣ ਤੋਂ ਰੋਕਣ ਉਤੇ ਪਿਉ ਵੱਲੋਂ ਪੁੱਤ ਦੀ ਗੋਲੀ ਮਾਰ ਕੇ ਹੱਤਿਆ

ਸ਼ਰਾਬ ਪੀਣ ਤੋਂ ਰੋਕਣ ਉਤੇ ਪਿਉ ਵੱਲੋਂ ਪੁੱਤ ਦੀ ਗੋਲੀ ਮਾਰ ਕੇ ਹੱਤਿਆ (ਫਾਇਲ ਫੋਟੋ)

ਸ਼ਰਾਬ ਪੀਣ ਤੋਂ ਰੋਕਣ ਉਤੇ ਪਿਉ ਵੱਲੋਂ ਪੁੱਤ ਦੀ ਗੋਲੀ ਮਾਰ ਕੇ ਹੱਤਿਆ (ਫਾਇਲ ਫੋਟੋ)

  • Share this:
    ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੁ ਵਿਖੇ ਪਿਉ ਵੱਲੋਂ ਆਪਣੇ ਪੁੱਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

    ਦੱਸਿਆ ਜਾ ਰਿਹਾ ਹੈ ਕਿ ਪਿਉ ਸ਼ਰਾਬ ਪੀਣ ਦਾ ਆਦੀ ਸੀ ਤੇ ਪੁੱਤ ਉਸ ਨੂੰ ਪੀਣ ਤੋਂ ਰੋਕਦਾ ਸੀ। ਗੁੱਸੇ ਵਿਚ ਆਏ ਪਿਉ ਨੇ ਪੁੱਤ ਨੂੰ ਗੋਲੀ ਮਾਰ ਦਿੱਤੀ। ਘਟਨਾ ਵਾਲੇ ਦਿਨ ਉਸ ਦੇ ਪਿਤਾ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਪੁੱਤਰ ਰੋਜ਼ ਵਾਂਗ ਆਪਣੇ ਪਿਤਾ ਨੂੰ ਪੀਣ ਤੋਂ ਰੋਕ ਰਿਹਾ ਸੀ।

    ਬੀਤੀ ਰਾਤ ਜਦੋਂ ਪਿਤਾ ਸ਼ਰਾਬ ਪੀ ਕੇ ਘਰ ਆਇਆ ਤਾਂ ਬੇਟਾ ਆਪਣੇ ਪਿਤਾ ਨੂੰ ਬੁਰਾ ਭਲਾ ਕਹਿ ਕੇ ਆਪਣੇ ਕਮਰੇ ਵਿਚ ਟੀਵੀ ਵੇਖਣ ਲੱਗਾ। ਅਚਾਨਕ ਗੁੱਸੇ ਵਿੱਚ ਆਏ ਪਿਤਾ ਨੇ ਆਪਣੇ ਘਰ ਵਿੱਚ ਪੇਟੀ ਵਿੱਚੋਂ ਬਾਰ੍ਹਾਂ ਬੋਰ ਦੀ ਬੰਦੂਕ ਕੱਢ ਲਈ ਅਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

    ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪਿਤਾ ਬੋਹੜ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
    Published by:Gurwinder Singh
    First published: