Home /News /punjab /

AAP ਵਿਧਾਇਕ ਨਰਿੰਦਰ ਸਵਨਾ ਵਿਆਹ ਬੰਧਨ 'ਚ ਬੱਝੇ, ਵੇਖੋ ਵੀਡੀਓ

AAP ਵਿਧਾਇਕ ਨਰਿੰਦਰ ਸਵਨਾ ਵਿਆਹ ਬੰਧਨ 'ਚ ਬੱਝੇ, ਵੇਖੋ ਵੀਡੀਓ

AAP ਵਿਧਾਇਕ ਨਰਿੰਦਰ ਸਵਨਾ ਵਿਆਹ ਬੰਧਨ 'ਚ ਬੱਝੇ, ਵੇਖੋ ਵੀਡੀਓ

AAP MLA Narinder Sawna Married with Khushboo: ਵਿਧਾਇਕ ਸਵਨਾ ਅਤੇ ਖੁਸ਼ਬੂ ਇੱਕ-ਦੂਜੇ ਦੇ ਜੀਵਨਸਾਥੀ ਬਣ ਗਏ ਹਨ। ਵਿਧਾਇਕ ਸਵੇਰੇ ਬਰਾਤ ਲੈ ਕੇ ਪੁੱਜੇ, ਜਿਸ ਵਿੱਚ ਉਨ੍ਹਾਂ ਦਾ ਸਾਥ ਮੰਤਰੀ ਹਰਜੋਤ ਬੈਂਸ, ਵਿਧਾਇਕ ਜਗਦੀਪ ਕੰਬੋਜ ਗੋਲਡੀ, ਅਮਨਦੀਪ ਗੋਲਡੀ ਮੁਸਾਫਰ ਤੇ ਦੋਸਤ ਕਰਨ ਗਿਲਹੋਤਰਾ ਨੇ ਦਿੱਤਾ।

ਹੋਰ ਪੜ੍ਹੋ ...
  • Share this:

AAP MLA Narinder Sawna Married with Khushboo: ਆਮ ਆਦਮੀ ਪਾਰਟੀ ਦੇ ਫਾਜਿ਼ਲਕਾ ਤੋਂ ਵਿਧਾਇਕ ਨਰਿੰਦਰ ਸਿੰਘ ਸਵਨਾ ਅੱਜ ਵਿਆਹ ਬੰਧਨ ਵਿੱਚ ਬੱਝ ਗਏ ਹਨ। ਵਿਧਾਇਕ ਸਵਨਾ ਅਤੇ ਖੁਸ਼ਬੂ ਇੱਕ-ਦੂਜੇ ਦੇ ਜੀਵਨਸਾਥੀ ਬਣ ਗਏ ਹਨ। ਵਿਧਾਇਕ ਸਵੇਰੇ ਬਰਾਤ ਲੈ ਕੇ ਪੁੱਜੇ, ਜਿਸ ਵਿੱਚ ਉਨ੍ਹਾਂ ਦਾ ਸਾਥ ਮੰਤਰੀ ਹਰਜੋਤ ਬੈਂਸ, ਵਿਧਾਇਕ ਜਗਦੀਪ ਕੰਬੋਜ ਗੋਲਡੀ, ਅਮਨਦੀਪ ਗੋਲਡੀ ਮੁਸਾਫਰ ਤੇ ਦੋਸਤ ਕਰਨ ਗਿਲਹੋਤਰਾ ਨੇ ਦਿੱਤਾ।

ਵਿਆਹ ਪੂਰਨ ਰੀਤੀ-ਰਿਵਾਜਾਂ ਨਾਲ ਹੋਇਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਹੋਏ। ਵਿਧਾਇਕ ਸਵਨਾ ਨੇ ਇਸ ਖੁਸ਼ੀ ਦੇ ਮੌਕੇ 'ਤੇ ਪੁੱਜਣ ਲਈ ਸਾਰੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ।

ਨਰਿੰਦਰ ਸਵਨਾ ਦੇ ਵਿਆਹ ਦਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ। ਬੀਤੇ ਦਿਨ ਕਈ ਮੰਤਰੀਆਂ ਨੇ ਸੰਗੀਤ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾ ਕੇ ਬੋਲੀਆਂ ਪਾਈਆਂ ਅਤੇ ਖੂਬ ਨੱਚ ਕੇ ਖੁਸ਼ੀ ਮਨਾਈ।

ਜਿ਼ਕਰਯੋਗ ਹੈ ਕਿ ਪੰਜਾਬ ਦੀ ਮਾਨ ਸਰਕਾਰ ਵਿੱਚ ਨਰਿੰਦਰਪਾਲ ਸਿੰਘ ਸਵਾਣਾ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਕਰੀਬ 27 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।

Published by:Krishan Sharma
First published:

Tags: Aam Aadmi Party, AAP Punjab, Fazilka, Marriage, Punjab government