Home /News /punjab /

Fazilka : ਹਾਦਸੇ ਦਾ ਸ਼ਿਕਾਰ ਪੀੜਤਾ ਨੂੰ 8 ਸਾਲਾਂ ਬਾਅਦ ਮਿਲੀ ਨੌਕਰੀ

Fazilka : ਹਾਦਸੇ ਦਾ ਸ਼ਿਕਾਰ ਪੀੜਤਾ ਨੂੰ 8 ਸਾਲਾਂ ਬਾਅਦ ਮਿਲੀ ਨੌਕਰੀ

Fazilka : ਹਾਦਸੇ ਦਾ ਸ਼ਿਕਾਰ ਪੀੜਤਾ ਨੂੰ 8 ਸਾਲਾਂ ਬਾਅਦ ਮਿਲੀ ਨੌਕਰੀ

Fazilka : ਹਾਦਸੇ ਦਾ ਸ਼ਿਕਾਰ ਪੀੜਤਾ ਨੂੰ 8 ਸਾਲਾਂ ਬਾਅਦ ਮਿਲੀ ਨੌਕਰੀ

 • Share this:

  ਪ੍ਰਦੀਪ ਕੁਮਾਰ

  ਫ਼ਾਜ਼ਿਲਕਾ ਦੇ ਪਿੰਡ ਕਮਾਲਵਾਲਾ 'ਚ ਹਾਦਸੇ ਦਾ ਸ਼ਿਕਾਰ ਹੋਈ ਇੱਕ ਪੀੜਤਾ ਨੂੰ ਅੱਜ 8 ਸਾਲਾਂ ਬਾਅਦ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਯਤਨਾਂ ਸਦਕਾ ਨੌਕਰੀ ਮਿਲ ਗਈ ਹੈ। ਫ਼ਾਜ਼ਿਲਕਾ ਦੇ ਸਰਕਾਰੀ ਐਮ.ਆਰ. ਕਾਲਜ ਵਿਚ ਪੰਜਾਬੀ ਲੈਕਚਰਹਾਰ ਵਜੋਂ ਉਨ੍ਹਾਂ ਨੇ ਆਪਣਾ ਅਹੁਦਾ  ਸੰਭਾਲ ਲਿਆ ਹੈ। ਆਮ ਆਦਮੀ ਪਾਰਟੀ ਦੇ ਮੰਡੀ ਅਰਨੀਵਾਲਾ ਦੇ ਜ਼ੋਨ ਇੰਚਾਰਜ਼ ਮਨਜਿੰਦਰ ਖੇੜਾ ਵਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਜਿਸ ਤੋਂ ਬਾਅਦ ਪੀੜਿਤਾਂ ਦੇ ਨਾਲ ਉਨ੍ਹਾਂ ਨੇ ਕਾਲਜ ਵਿਚ ਜਾਕੇ ਜੁਆਇਨ ਕਰਵਾਇਆ। ਪੀੜਿਤਾਂ ਨੂੰ ਕਾਲਜ਼ ਵਿਚ ਗੈਸਟ ਫੈਕਲਟੀ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਹ ਨੌਕਰੀ ਉਨ੍ਹਾਂ ਨੂੰ ਤਰਸ ਦੇ ਅਧਾਰ ਤੇ ਦਿਤੀ ਗਈ ਹੈ।

  ਪੀੜਤਾ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਸ਼੍ਰੀ ਮੁਕਤਸਰ ਸਾਹਿਬ 'ਚ ਪੜਨ ਲਈ ਜਾਂਦੀ ਸੀ। ਜਿੱਥੇ ਇਕ ਟਰੱਕ ਉਸ ਦੇ ਉਪਰ ਦੀ ਲੰਘ ਗਿਆ ਸੀ। ਜਿਸ ਨਾਲ ਉਸ ਦੀ ਬੇਟੀ ਮਨਪ੍ਰੀਤ ਕੌਰ ਦਾ ਇਕ ਪੈਰ ਕੱਟ ਦਿਤਾ ਗਿਆ ਸੀ ਅਤੇ ਦੂਜੇ ਪੈਰ ਵੀ ਟੁੱਟ ਗਿਆ ਸੀ। ਹਾਦਸੇ ਤੋਂ ਬਾਅਦ ਸਟੂਡੈਂਟ ਵਲੋਂ ਹੜਤਾਲ ਕੀਤੀ ਗਈ ਸੀ। ਸਰਕਾਰ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਨੌਕਰੀ ਅਤੇ  ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਪਰ ਕਿਸੇ ਵੀ ਸਰਕਾਰ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮੁਆਵਜ਼ਾ ਦਿਤਾ ਗਿਆ। ਜਦੋਂ ਕਿ ਕਈ ਵਾਰੀ ਡਿਪਟੀ ਕਮਿਸ਼ਨਰ ਵਲੋਂ ਫਾਈਲ ਭੇਜੀ ਜਾ ਚੁਕੀ ਹੈ। ਬੇਟੀ ਨੂੰ ਨੌਕਰੀ ਦੇਣ ਤੇ ਉਨ੍ਹਾਂ ਨੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ।

  ਪੀੜਿਤ ਲੜਕੀ ਮਨਪ੍ਰੀਤ ਕੌਰ ਨੇ ਕਿਹਾ ਕਿ 8 ਸਾਲ ਪਹਿਲਾ ਉਸ ਨਾਲ ਇਕ ਹਾਦਸਾ ਹੋਇਆ ਸੀ। ਜਿਸ ਤੋਂ ਬਾਅਦ ਵਿਦਿਆਰਥੀ ਨੇ ਹੜਤਾਲ ਕੀਤੀ ਸੀ ਅਤੇ ਉਸ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿਤਾ ਗਿਆ ਸੀ। ਪਰ ਅਕਾਲੀ ਅਤੇ ਕਾਂਗਰਸ ਸਰਕਾਰ ਵਿਚ ਉਸ ਦੀ ਸੁਣਵਾਈ ਨਹੀਂ ਹੋਈ। ਜਿਸ ਨੂੰ ਲੈ ਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੂੰ ਉਹ ਮਿਲੇ ਸਨ ਅਤੇ ਪਹਿਲੀ ਵਾਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਦੇ ਲਈ ਰਾਹ ਪੱਧਰ ਕਰ ਦਿਤਾ।

  Published by:Ashish Sharma
  First published:

  Tags: AAP Punjab, Fazilika, Government job, Punjab government