Home /punjab /

ਫਾਜ਼ਿਲਕਾ 'ਚ ਹੋਇਆ ਬ੍ਰਾਸ ਬੈਂਡ ਸ਼ੋਅ, ਦੇਸ਼ ਭਗਤੀ ਦੀਆਂ ਧੁਨਾਂ 'ਤੇ ਨੱਚੇ BSF ਅਧਿਕਾਰੀ

ਫਾਜ਼ਿਲਕਾ 'ਚ ਹੋਇਆ ਬ੍ਰਾਸ ਬੈਂਡ ਸ਼ੋਅ, ਦੇਸ਼ ਭਗਤੀ ਦੀਆਂ ਧੁਨਾਂ 'ਤੇ ਨੱਚੇ BSF ਅਧਿਕਾਰੀ

X
Bsf

Bsf

ਬ੍ਰਾਸ ਬੈਂਡ ਸ਼ੋਅ ਵਿੱਚ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਨੇ ਦੇਸ਼ ਭਗਤੀ ਦੀਆਂ ਧੁਨਾਂ 'ਤੇ ਔਰਤਾਂ ਨਾਲ ਨੱਚ ਕੇ ਰੰਗ ਬੰਨ੍ਹਿਆ। ਆਮ ਲੋਕਾਂ ਨੇ ਵੀ ਇਸ ਪ੍ਰੋਗਰਾਮ 'ਚ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਜਲੰਧਰ ਤੋਂ ਵਿਸ਼ੇਸ਼ ਬ੍ਰਾਸ ਬੈਂਡ ਮੰਗਵਾਇਆ ਗਿਆ ਜਿੰਨ੍ਹਾਂ ਆਪਣੀ ਕਲਾ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ। ਬੈਂਡ ਦੀਆਂ ਧੁਨਾਂ ਉੱਤੇ ਮੌਕੇ 'ਤੇ ਮੌਜੂਦ ਆਂਮ ਲੋਕਾਂ ਅਤੇ ਬੀਐੱਸਐੱਫ ਅਧਿਕਾਰੀ ਨੂੰ ਕੀਲ ਕੇ ਰੱਖ ਦਿੱਤਾ।

ਹੋਰ ਪੜ੍ਹੋ ...
  • Share this:

ਫਾਜ਼ਿਲਕਾ- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਦੀ 52 ਬਟਾਲੀਅਨ ਦੁਆਰਾ ਇਤਿਹਾਸਕ ਘੰਟਾਘਰ ਦੇ ਚੌਂਕ ਵਿਖੇ ਬ੍ਰਾਸ ਬੈਂਡ ਸ਼ੋਅ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਦੇ ਨਾਲ ਬੀ.ਐੱਸ.ਐੱਫ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਇਸ ਬ੍ਰਾਸ ਬੈਂਡ ਸ਼ੋਅ ਵਿੱਚ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਨੇ ਦੇਸ਼ ਭਗਤੀ ਦੀਆਂ ਧੁਨਾਂ 'ਤੇ ਔਰਤਾਂ ਨਾਲ ਨੱਚ ਕੇ ਰੰਗ ਬੰਨ੍ਹਿਆ। ਆਮ ਲੋਕਾਂ ਨੇ ਵੀ ਇਸ ਪ੍ਰੋਗਰਾਮ 'ਚ ਵੱਧ ਚੜ੍ਹ ਕੇ ਸ਼ਿਰਕਤ ਕੀਤੀ। ਜਲੰਧਰ ਤੋਂ ਵਿਸ਼ੇਸ਼ ਬ੍ਰਾਸ ਬੈਂਡ ਮੰਗਵਾਇਆ ਗਿਆ ਜਿੰਨ੍ਹਾਂ ਆਪਣੀ ਕਲਾ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ। ਬੈਂਡ ਦੀਆਂ ਧੁਨਾਂ ਉੱਤੇ ਮੌਕੇ 'ਤੇ ਮੌਜੂਦ ਆਂਮ ਲੋਕਾਂ ਅਤੇ ਬੀਐੱਸਐੱਫ ਅਧਿਕਾਰੀ ਨੂੰ ਕੀਲ ਕੇ ਰੱਖ ਦਿੱਤਾ।

ਇਸ ਮੌਕੇ ਬੀ.ਐੱਸ.ਐੱਫ ਅਧਿਕਾਰੀ ਨੇ ਕਿਹਾ ਗੁਆਂਢੀ ਦੇਸ਼ ਗੱਦਾਰ ਦੇਸ਼ ਹੈ ਜੋ ਕਦੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦਾ। ਇਸ ਲਈ ਬੀਐੱਸਐੱਫ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਅਤੇ ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕਰੇਗੀ।

ਬੀ.ਐੱਸ.ਐੱਫ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਭਾਰਤ ਨਾਲ ਭਾਰਤ ਸਿੱਧੀ ਜੰਗ ਨਹੀਂ ਲੜ ਸਕਦਾ, ਇਸ ਲਈ ਹਮੇਸ਼ਾਂ ਸਾਡੇ ਦੇਸ਼ ਨੂੰ ਨਸ਼ਿਆਂ ਨਾਲ ਖੋਖਲਾ ਕਰਨ ਦੀ ਕੋਸ਼ਿਸ਼ ਕਰਨ 'ਤੇ ਲੱਗਿਆ ਹੋਇਆ ਹੈ। ਇਸ ਸਮੇਂ ਬੀ.ਐੱਸ.ਐੱਫ ਅਧਿਕਾਰੀ ਨੇ ਕਿਹਾ ਕਿ ਬਾਰਡਰ ਪਾਰੋਂ ਡਰੋਨ ਦੀ ਮਦਦ ਨਾਲ ਹਰਕਤਾਂ ਕੀਤੀਆਂ ਜਾਂਦੀਆ ਹਨ ਇਸ ਲਈ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

Published by:Drishti Gupta
First published:

Tags: BSF, Dancer, Fazilika