ਫਾਜਿਲਕਾ: ਘਰ ‘ਚ ਚੋਰਾਂ ਨੇ ਮਾਰਿਆ ਡਾਕਾ, 20 ਤੋਲੇ ਸੋਨਾ, ਨਕਦੀ ਹੋਰ ਕੀਮਤੀ ਸਮਾਨ ਚੋਰੀ

News18 Punjabi | News18 Punjab
Updated: November 24, 2020, 8:40 PM IST
share image
ਫਾਜਿਲਕਾ: ਘਰ ‘ਚ ਚੋਰਾਂ ਨੇ ਮਾਰਿਆ ਡਾਕਾ, 20 ਤੋਲੇ ਸੋਨਾ, ਨਕਦੀ ਹੋਰ ਕੀਮਤੀ ਸਮਾਨ ਚੋਰੀ
ਖਿਲਰਿਆ ਹੋਇਆ ਸਮਾਨ ਅਤੇ ਸੀਸੀਟੀਵੀ ਦੀ ਫੁਟੇਜ

ਬੀਤੀ ਰਾਤ ਪਰਿਵਾਰ ਰਾਜਸਥਾਨ ਗਿਆ ਸੀ, ਸੀਸੀਟੀਵੀ ‘ਚ ਘਟਨਾ ਕੈਦ

  • Share this:
  • Facebook share img
  • Twitter share img
  • Linkedin share img
ਫਾਜਿਲਕਾ ਵਿਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਸਥਾਨਕ ਐਮਸੀ ਕਾਲੋਨੀ ਵਿਚ ਚੋਰਾਂ ਨੇ ਘਰ ਅੰਦਰ ਦਾਖਲ ਹੋ ਕੇ ਨਕਦੀ, ਸੋਨੇ, ਐਲਈਡੀ ਅਤੇ ਰਾਇਫਲ ਚੋਰੀ ਕਰਕੇ ਲੈ ਗਏ। ਸੂਚਨਾ ਮਿਲਣ ਉਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਕਾਨ ਮਾਲਕ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਿਸੇ ਘਰੇਲੂ ਕੰਮ ਕਰਕੇ ਰਾਜਸਥਾਨ ਦੇ ਸ੍ਰੀਗੰਗਾਨਗਰ ਗਏ ਸਨ ਅਤੇ ਰਾਤ ਨੂੰ ਉਥੇ ਹੀ ਰੁਕ ਗਏ ਸਨ। ਬੀਤੀ ਰਾਤ ਚੋਰਾਂ ਨੇ ਘਰ ਦੇ ਮੇਨ ਦਰਵਾਜੇ ਦਾ ਜਿੰਦਰਾ ਤੋੜ ਕੇ ਅਲਮਾਰੀਆਂ ਦੇ ਲਾਕਰਾਂ ਵਿਚੋਂ 25 ਹਜ਼ਾਰ ਨਕਦੀ, 20 ਤੋਲੇ ਸੋਨਾ, ਇਕ 32 ਇੰਚ ਦੀ ਐਲਈਡੀ ਅਤੇ 12 ਬੋਰ ਦੀ ਡਬਲ ਬੈਰਲ ਰਾਇਫਲ ਲੈ ਕੇ ਫਰਾਰ ਹੋ ਗਏ। ਘਰ ਵਿਚ ਲੱਗੇ ਸੀਸੀਟੀਵੀ ਉਨ੍ਹਾਂ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਦੇ ਉਚ ਅਧਿਕਾਰੀ ਅਤੇ ਫੌਰੈਂਸਿਕ ਟੀਮ ਵੱਲੋਂ ਮੌਕੇ ਉਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।

ਫਾਜਿਲਕਾ ਥਾਣਾ ਸਿਟੀ ਦੇ ਐਸਐਚਓ ਨੇ ਦਸਿਆ ਕਿ ਦੋ ਅਣਪਛਾਤਿਆਂ ਮਾਮਲਾ ਦਰਜ ਕਰ ਕੇ ਸੀਸੀਟੀਵੀ ਦੀ ਫੁਟੇਜ਼ ਦੇ ਆਧਾਰ ਤੇ ਪੁਲਿਸ ਦੀ ਵੱਖ-ਵੱਖ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Published by: Ashish Sharma
First published: November 24, 2020, 8:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading