ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣਾ ਪਰਿਵਾਰ ਨੂੰ ਪਿਆ ਮਹਿੰਗਾ, ਗੁਆਂਢੀਆਂ ਨੇ ਕੀਤੀ ਕੁੱਟਮਾਰ

News18 Punjabi | News18 Punjab
Updated: July 6, 2021, 8:02 PM IST
share image
ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣਾ ਪਰਿਵਾਰ ਨੂੰ ਪਿਆ ਮਹਿੰਗਾ, ਗੁਆਂਢੀਆਂ ਨੇ ਕੀਤੀ ਕੁੱਟਮਾਰ
ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣਾ ਪਰਿਵਾਰ ਨੂੰ ਪਿਆ ਮਹਿੰਗਾ, ਗੁਆਂਢੀਆਂ ਨੇ ਕੀਤੀ ਕੁੱਟਮਾਰ

  • Share this:
  • Facebook share img
  • Twitter share img
  • Linkedin share img
ਸੁਖਜਿੰਦਰ ਕੁਮਾਰ

ਪਠਾਨਕੋਟ: ਕੋਵਿਡ ਮਹਾਮਾਰੀ ਦੇ ਚਲਦੇ ਜਿਥੇ ਆਪਣੇ ਆਪਣੀਆਂ ਤੋਂ ਦੂਰ ਹੋ ਚੁੱਕੇ ਹਨ, ਉਥੇ ਹੀ ਸਮਾਜ ਵਿਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਮਾਨਵਤਾ ਨੂੰ ਜਿੰਦਾ ਰੱਖਿਆ ਹੋਇਆ ਹੈ ਅਤੇ ਅਜਿਹਾ ਹੀ ਇਕ ਪਰਿਵਾਰ ਮੌਜੂਦ ਹੈ ਪਠਾਨਕੋਟ ਦੇ ਮੁਹੱਲਾ ਭਾਰਤ ਨਗਰ ਵਿਖੇ ਜਿਨ੍ਹਾਂ ਵਲੋਂ ਆਪਣੀ ਗਲੀ ਵਿਚ ਘੁੰਮਣ ਵਾਲੇ ਆਵਾਰਾ ਕੁੱਤਿਆਂ ਨੂੰ ਰੋਟੀ ਪਾ ਮਾਨਵਤਾ ਵਿਖਾਈ ਜਾ ਰਹੀ ਸੀ ਪਰ ਕੁਝ ਲੋਕਾਂ ਨੂੰ ਇਸ ਪਰਿਵਾਰ ਦੀ ਦਰਿਆਦਿਲੀ ਰਾਸ ਨਹੀਂ ਆਈ।

ਉਹਨਾਂ ਵਲੋਂ ਇਸ ਪਰਿਵਾਰ ਉਤੇ ਹਮਲਾ ਕਰਕੇ ਪਰਿਵਾਰ ਦੇ 3 ਲੋਕਾਂ ਨੂੰ ਜਖਮੀ ਕਰ ਦਿੱਤਾ ਗਿਆ। ਜਿਹਨਾਂ ਦਾ ਇਲਾਜ ਜਿਲ੍ਹੇ ਦੇ ਸਿਵਿਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦ ਪੀੜਤ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੁਹੱਲੇ ਵਿਚ ਅਵਾਰਾ ਕੁੱਤਿਆਂ ਘੁੰਮਦੇ ਹਨ ਜਿਹਨਾਂ ਨੂੰ ਉਹਨਾਂ ਵਲੋਂ ਰੋਟੀ ਪਾਈ ਜਾਂਦੀ ਹੈ ਪਰ ਗੁਆਂਢੀ ਵਾਰ ਵਾਰ ਇਸ ਗੱਲ ਨੂੰ ਲੈ ਕੇ ਉਹਨਾਂ ਨਾਲ ਝਗੜਦੇ ਸਨ ਪਰ ਅੱਜ ਸਵੇਰੇ ਜਦ ਉਹਨਾਂ ਵਲੋਂ ਕੁੱਤਿਆਂ ਨੂੰ ਰੋਟੀ ਪਾਈ ਜਾ ਰਹੀ ਸੀ ਤਾਂ ਗੁਆਂਢੀਆਂ ਵਲੋਂ ਉਹਨਾਂ ਦੇ ਪਰਿਵਾਰ ਉਤੇ ਹਮਲਾ ਕਰ ਦਿਤਾ ਗਿਆ।
ਪਰਿਵਾਰ ਦੇ 3 ਲੋਕਾਂ ਨੂੰ ਜਖਮੀ ਕਰ ਦਿੱਤਾ ਗਿਆ, ਜਦ ਪੀੜਤ ਪਰਿਵਾਰ ਇਲਾਜ ਲਈ ਹਸਪਤਾਲ ਪਹੁੰਚਾਇਆ ਤਾਂ ਆਰੋਪੀਆਂ ਵਲੋਂ ਹਸਪਤਾਲ ਵਿਚ ਦਾਖਲ ਹੋ ਮੁੜ ਪੀੜਤ ਪਰਿਵਾਰ ਉਤੇ ਹਮਲਾ ਕਰ ਦਿੱਤਾ ਗਿਆ। ਇਸ ਮੌਕੇ ਪੀੜਤ ਪਰਿਵਾਰ ਵਲੋਂ ਮੰਗ ਕੀਤੀ ਗਈ ਕਿ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਸਖਤ ਕਾਰਵਾਈ ਕੀਤੀ ਜਾਵੇ।

ਸਿਵਲ ਹਸਪਤਾਲ ਵਿਚ ਪੀੜਤ ਪਰਿਵਾਰ ਦਾ ਇਲਾਜ ਕਰ ਰਹੇ ਡਾਕਟਰ ਰਜਤ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਮੁਹੱਲਾ ਭਾਰਤ ਨਗਰ ਤੋਂ ਇਕ ਝਗੜੇ ਦਾ ਕੇਸ ਸਾਮਣੇ ਆਇਆ ਹੈ ਜਿਥੋਂ ਦੇ ਇਕ ਪਰਿਵਾਰ ਦੇ 3 ਮੈਂਬਰ ਜਖਮੀ ਹਾਲਤ ਵਿਚ ਉਹਨਾਂ ਕੋਲ ਇਲਾਜ ਲਈ ਪਹੁੰਚੇ ਹਨ ਜਿਹਨਾਂ ਦੀ ਹਾਲਤ ਵਿਚ ਫਿਲਹਾਲ ਸੁਧਾਰ ਹੈ।
Published by: Gurwinder Singh
First published: July 6, 2021, 6:58 PM IST
ਹੋਰ ਪੜ੍ਹੋ
ਅਗਲੀ ਖ਼ਬਰ