Home /News /punjab /

ਔਰਤ ਤੋਂ ਮਰਦ ਬਣੀ ਬਠਿੰਡਾ ਪੁਲੀਸ ਦੀ ਮਹਿਲਾ ਕਾਂਸਟੇਬਲ, ਕਰਵਾਇਆ ਆਪ੍ਰੇਸ਼ਨ  

ਔਰਤ ਤੋਂ ਮਰਦ ਬਣੀ ਬਠਿੰਡਾ ਪੁਲੀਸ ਦੀ ਮਹਿਲਾ ਕਾਂਸਟੇਬਲ, ਕਰਵਾਇਆ ਆਪ੍ਰੇਸ਼ਨ  

ਔਰਤ ਤੋਂ ਮਰਦ ਬਣੀ ਬਠਿੰਡਾ ਪੁਲੀਸ ਦੀ ਮਹਿਲਾ ਕਾਂਸਟੇਬਲ, ਕਰਵਾਇਆ ਆਪ੍ਰੇਸ਼ਨ  

ਔਰਤ ਤੋਂ ਮਰਦ ਬਣੀ ਬਠਿੰਡਾ ਪੁਲੀਸ ਦੀ ਮਹਿਲਾ ਕਾਂਸਟੇਬਲ, ਕਰਵਾਇਆ ਆਪ੍ਰੇਸ਼ਨ  

ਪੁਲਿਸ ਵਿਭਾਗ ਤੋਂ ਲਿੰਗ ਤੇ ਨਾਮ ਬਦਲਣ ਦੀ ਮੰਨਜ਼ੂਰੀ ਲਈ ਦਿੱਤੀ ਅਰਜ਼ੀ ਪਰ ਅਜੇ ਨਹੀਂ ਦਿੱਤੀ ਕੋਈ ਮਨਜ਼ੂਰੀ

  • Share this:

ਬਠਿੰਡਾ- ਬਠਿੰਡਾ ਪੁਲਸ ਵਿਚ ਤਾਇਨਾਤ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਬਦਲਣ ਦਾ ਆਪ੍ਰੇਸ਼ਨ ਕਰਵਾ ਕੇ ਔਰਤ ਤੋਂ ਮਰਦ ਬਣ ਗਈ  ਹੈ। ਪੰਜਾਬ ਵਿਚ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਤਬਦੀਲ ਕੀਤਾ ਹੈ। ਡਿਪਟੀ ਕਮਿ਼ਸ਼ਨਰ ਦਫ਼ਤਰ ਨੇ ਲਿੰਗ ਬਦਲੀ ਦਾ ਆਪ੍ਰੇਸ਼ਨ ਕਰਨ ਵਾਲੇ ਹਸਪਤਾਲ ਦੀ ਰਿਪੋਰਟ ਦੇ ਅਧਾਰ ’ਤੇ ਉਕਤ ਕਾਂਸਟੇਬਲ ਦਾ ਨਾਮ ਤੇ ਲਿੰਗ ਬਦਲੀ ਦਾ ਸਰਟੀਫੀਕੇਟ ਜਾਰੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਮਹਿਲਾ ਕਾਂਸਟੇਬਲ ਨੇ ਡਾਇਸ਼ੋਰੀਆ (ਔਰਤ ਤੋਂ ਮਰਦ) ਅਤੇ ਲਿੰਗ ਰੀਸਾਈਨਮੈਂਟ ਸਰਜਰੀ ਦਸੰਬਰ 2020 ਵਿਚ ਨਵੀਂ ਦਿੱਲੀ ਦੇ ਇਕ ਹਸਪਤਾਲ ਤੋਂ ਕਰਵਾਈ ਹੈ। ਪਤਾ ਲੱਗਾ ਹੈ ਕਿ ਮਹਿਲਾ ਕਾਂਸਟੇਬਲ ਨੇ ਲਿੰਗ ਬਦਲਣ ਲਈ ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਪੁਲਿਸ ਵਿਭਾਗ ਤੋਂ ਇਸਦੀ ਕੋਈ ਮੰਨਜ਼ੂਰੀ ਨਹੀਂ ਲਈ। ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪ੍ਰਵੈਸ਼ਨ ਕੋਨਟੇਨਡ ਅੰਡਰ ਰੂਲ 6 ਆਫ਼ ਟਰਾਂਜੈਡਰ ਪਰਸਨ, ਪ੍ਰੋਟੈਕਸ਼ਨ ਆਫ਼ ਰਾਈਟ, ਰੂਲ 2020, ਰੀਡ ਵਿਦ ਸੈਕਸ਼ਨ 7 ਆਫ ਟਰਾਂਸਜੈਡਰ ਪਰਸਨ, ਪ੍ਰੋਟੈਕਸ਼ਨ ਆਫ਼ ਰਾਈਟ 2019 ਤਹਿਤ ਇਕ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਪੁਲਿਸ ਵਿਭਾਗ ਵਿਚ ਆਪਣਾ ਨਾਮ ਅਤੇ ਲਿੰਗ ਬਦਲਣ ਲਈ ਅਰਜ਼ੀ ਦਿੱਤੀ ਹੈ।

ਪੰਜਾਬ ਵਿਚ ਲਿੰਗ ਤੇ ਨਾਮ ਬਦਲਣ ਦੀ ਆਈ ਪਹਿਲੀ ਅਜਿਹੀ ਅਰਜੀ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਅਧਿਕਾਰੀ ਪ੍ਰੇਸ਼ਾਨ ਹਨ। ਉਕਤ ਮਹਿਲਾ ਕਾਂਸਟੇਬਲ ਸਾਲ 2011 ਤੋਂ ਬਠਿੰਡਾ ਪੁਲਿਸ ਵਿਚ ਤੈਨਾਤ ਹੈ। ਮਰਦਾਨਾ ਲਿੰਗ ਨਾਲ ਵਧੇਰੇ ਜੁੜਿਆ ਮਹਿਸੂਸ ਕਰਨ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਬਦਲਣ ਦਾ ਫੈਸਲਾ ਲਿਆ। ਨਵੀਂ ਦਿੱਲੀ ਦੇ ਇਕ ਹਸਪਤਾਲ ਵਿੱਚੋਂ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਉਕਤ ਕਾਂਸਟੇਬਲ ਬਿਲਕੁਲ ਠੀਕ ਹੈ। ਇਹ ਮਹਿਲਾ ਕਾਂਸਟੇਬਲ ਪਹਿਲੀ ਵਾਰ 2012 ਵਿਚ ਉਸ ਸਮੇਂ ਸੁਰਖੀਆਂ ਵਿਚ ਆਈ ਸੀ, ਜਦੋਂ ਉਹ ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਆਪਣੇ ਬਚਪਨ ਦੀ ਸਹੇਲੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੀ ਸੀ। ਉਸਨੇ ਆਪਣੀ ਸਹੇਲੀ ਨਾਲ ਇਕੱਠੇ ਰਹਿਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੀ ਅਪੀਲ ਦਾਇਰ ਕਰ ਕੇ ਸੁਰੱਖਿਆ ਮੰਗੀ ਸੀ। ਉਸਨੇ ਉਸ ਸਮੇਂ ਕਿਹਾ ਸੀ ਕਿ ਦੋਵਾਂ ਸਹੇਲੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਖਤਰਾ ਹੈ। ਹਾਲਾਂਕਿ ਦੋਵਾਂ ਸਹੇਲੀਆਂ ਦੇ ਰਿਸ਼ਤੇ ਵਿਚ ਸਾਲ 2019 ਵਿਚ ਖਟਾਸ ਪੈਦਾ ਹੋ ਗਈ ਸੀ, ਜਦੋਂ ਦੋਵਾਂ ਨੇ ਇਕ ਦੂਜੇ ’ਤੇ ਹਿਰਾਸਮੈਂਟ ਤੇ ਤੰਗ ਪ੍ਰੇਸ਼ਾਨ ਕਰਨ ਦੀਆਂ ਪੁਲਿਸ ਕੋਲ ਸ਼ਿਕਾਇਤਾਂ ਕੀਤੀਆਂ ਸਨ। ਇਸ ਤੋਂ ਬਾਅਦ ਉਕਤ ਕਾਂਸਟੇਬਲ ਆਪਣੀ ਸਹੇਲੀ ਨਾਲੋਂ ਵੱਖ ਹੋ ਗਈ ਸੀ।


ਜਦੋਂ ਇਸ ਮੁੱਦੇ 'ਤੇ ਆਈਜੀਪੀ ਬਠਿੰਡਾ ਰੇਂਜ ਐਮਐਸ ਛੀਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੂੰ ਕਿਸੇ ਮਹਿਲਾ ਕਾਂਸਟੇਬਲ ਨੇ ਲਿੰਗ ਬਦਲਣ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ’ਤੇ ਕਾਨੂੰਨੀ ਰਾਏ ਲੈ ਕੇ ਮਾਮਲਾ ਮੁੱਖ ਦਫ਼ਤਰ ਨੂੰ ਭੇਜਾਂਗੇ ਅਤੇ ਫਿਰ ਇਸ ਮਾਮਲੇ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਉਕਤ ਮਹਿਲਾ ਕਾਂਸਟੇਬਲ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਸ ਨੂੰ ਆਪਣਾ ਨਿੱਜੀ ਮਾਮਲਾ ਦੱਸਦਿਆਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Published by:Ashish Sharma
First published:

Tags: Bathinda, Punjab Police