Home /punjab /

Ferozepur- ਕੌਮਾਂਤਰੀ ਸਰਹੱਦ ਤੋਂ ਬਰਾਮਦ ਹੋਈ 6 ਕਿਲੋ 610 ਗ੍ਰਾਮ ਹੈਰੋਇਨ

Ferozepur- ਕੌਮਾਂਤਰੀ ਸਰਹੱਦ ਤੋਂ ਬਰਾਮਦ ਹੋਈ 6 ਕਿਲੋ 610 ਗ੍ਰਾਮ ਹੈਰੋਇਨ

X
ਤਸਕਰ

ਤਸਕਰ `ਤੇ ਪਹਿਲਾਂ ਵੀ ਨਜਾਇਜ਼ ਹਥਿਆਰ ਦਾ ਹੈ ਪਰਚਾ-ਐਸ.ਐਸ.ਪੀ 

ਤਸਕਰ `ਤੇ ਪਹਿਲਾਂ ਵੀ ਨਜਾਇਜ਼ ਹਥਿਆਰ ਦਾ ਹੈ ਪਰਚਾ-ਐਸ.ਐਸ.ਪੀ 

  • Share this:

ਨਸ਼ਾ ਸਮਗਲਰਾਂ ਵਿਰੁੱਧ ਕੱਸੇ ਸਿਕੰਜੇ ਦੇ ਚਲਦਿਆਂ ਨਾਰਕੋਟਿਕ ਕੰਟਰੋਲ ਸੈਲ ਦੀ ਟੀਮ ਨੇ  34 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। 6 ਕਿਲੋ 730 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ ਮੁਲਜ਼ਮ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਾਕੇਬੰਦੀ ਦੌਰਾਨ ਮੁਲਜ਼ਮ ਨੂੰ 120 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਜਿਸ ਦੀ ਨਿਸ਼ਾਨਦੇਹੀ `ਤੇ 6 ਕਿਲੋ 730 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਦੀਦਾਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਮੀ ਮੁਲਜ਼ਮ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਨੇ ਸਪੱਸ਼ਟ ਕੀਤਾ ਕਿ ਨੌਰੰਗ ਕੇ ਸਿਆਲ ਕੋਲ ਚੈਕਿੰਗ ਕਰ ਰਹੀ ਨਾਰਕੋਟਿਕ ਟੀਮ ਨੂੰ ਦੇਖ ਕੇ ਬਿਨ੍ਹਾਂ ਨੰਬਰੀ ਕਾਲੇ ਰੰਗ ਦਾ ਸਪਲੈਡਰ ਚਾਲਕ ਮੁੜਣ ਲੱਗਾ। ਜਿਸ ਨੂੰ ਮੁਲਾਜ਼ਮਾਂ ਨੇ ਦਬੋਚਦਿਆਂ, ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸਦੇ ਪਾਕਿਸਤਾਨ ਵਿਚ ਸਬੰੰਧ ਹਨ। ਜਿਸ ਦੇ ਚਲਦਿਆਂ ਉਸਦੀ ਨਿਸ਼ਾਨਦੇਹੀ `ਤੇ ਬੀ.ਐਸ.ਐਫ ਦੇ ਸਹਿਯੋਗ ਨਾਲ ਜ਼ੀਰੋ ਲਾਈਨ `ਤੇ ਆਈ 6 ਕਿਲੋ 610 ਗ੍ਰਾਮ ਹੈਰੋਇਨ ਅਤੇ ਇਕ ਪੈਕੇਟ ਸ਼ੂਗਰ ਵਰਗੀ ਵਸਤੂ ਦਾ ਬਰਾਮਦ ਹੋਇਆ ਹੈ। ਜਿਸ ਦੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਾਬੂ ਕੀਤੇ ਮੁਲਜ਼ਮ ਦਾ ਰਿਮਾਂਡ ਲੈਣ ਉਪਰੰਤ ਗਹੁ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਮੁਲਜ਼ਮ `ਤੇ ਪਹਿਲਾਂ ਵੀ ਨਜਾਇਜ਼ ਹਥਿਆਰ ਦਾ ਪਰਚ ਦਰਜ ਹੈੈ।

Published by:Ashish Sharma
First published:

Tags: Heroin