Home /punjab /

ਫਿਰੋਜ਼ਪੁਰ ਦੇ ਇਕ ਠੇਕੇਦਾਰ ਨੇ ਪਨਗ੍ਰੇਨ ਤੇ 300 ਕਰੋੜ ਦੇ ਘਪਲੇ ਦੇ ਲਾਏ ਦੋਸ਼

ਫਿਰੋਜ਼ਪੁਰ ਦੇ ਇਕ ਠੇਕੇਦਾਰ ਨੇ ਪਨਗ੍ਰੇਨ ਤੇ 300 ਕਰੋੜ ਦੇ ਘਪਲੇ ਦੇ ਲਾਏ ਦੋਸ਼

ਠੇਕੇਦਾਰ ਨੇ ਸਰਕਾਰ ਨੂੰ ਚੈਕਿੰਗ ਕਰ ਸਖਤ ਕਦਮ ਚੁੱਕਣ ਦੀ ਕੀਤੀ ਅਪੀਲ

ਠੇਕੇਦਾਰ ਨੇ ਸਰਕਾਰ ਨੂੰ ਚੈਕਿੰਗ ਕਰ ਸਖਤ ਕਦਮ ਚੁੱਕਣ ਦੀ ਕੀਤੀ ਅਪੀਲ

ਫ਼ਿਰੋਜ਼ਪੁਰ:  ਫਿਰੋਜ਼ਪੁਰ ਵਿਖੇ ਵਿਭਾਗ ਅਤੇ ਮੰਤਰੀ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਠੇਕੇਦਾਰ ਨੇ ਸਪੱਸ਼ਟ ਕੀਤਾ ਕਿ ਜਿਹੜੇ ਠੇਕੇਦਾਰ ਰਿਸ਼ਵਤ ਭਰਦਾ ਸੀ। ਉਸ ਨੂੰ ਟੈਂਡਰ ਮਿਲ ਜਾਂਦੇ ਸੀ। ਭਾਵੇਂ ਉਹ ਸਰਕਾਰ ਨੂੰ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ। ਗੱਲਬਾਤ ਕਰਦਿਆਂ ਰਕੇਸ਼ ਕੁਮਾਰ ਗਰਗ ਠੇਕੇਦਾਰ ਨੇ ਜਿਥੇ ਸਾਲ 2020-21 ਦੌਰਾਨਨ ਮਹਿਕਮੇ ਵਿਚ ਹੋਏ ਟੈਂਡਰਾਂ ਵਿਚ ਵੱਡੇ ਪੱਧਰ `ਤੇ ਧਾਂਦਲੀਆਂ ਹੋਣ ਦੀ ਪੁਸ਼ਟੀ ਕੀਤੀ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਫ਼ਿਰੋਜ਼ਪੁਰ:  ਫਿਰੋਜ਼ਪੁਰ ਵਿਖੇ ਵਿਭਾਗ ਅਤੇ ਮੰਤਰੀ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਠੇਕੇਦਾਰ ਨੇ ਸਪੱਸ਼ਟ ਕੀਤਾ ਕਿ ਜਿਹੜੇ ਠੇਕੇਦਾਰ ਰਿਸ਼ਵਤ ਭਰਦਾ ਸੀ। ਉਸ ਨੂੰ ਟੈਂਡਰ ਮਿਲ ਜਾਂਦੇ ਸੀ। ਭਾਵੇਂ ਉਹ ਸਰਕਾਰ ਨੂੰ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ। ਗੱਲਬਾਤ ਕਰਦਿਆਂ ਰਕੇਸ਼ ਕੁਮਾਰ ਗਰਗ ਠੇਕੇਦਾਰ ਨੇ ਜਿਥੇ ਸਾਲ 2020-21 ਦੌਰਾਨਨ ਮਹਿਕਮੇ ਵਿਚ ਹੋਏ ਟੈਂਡਰਾਂ ਵਿਚ ਵੱਡੇ ਪੱਧਰ `ਤੇ ਧਾਂਦਲੀਆਂ ਹੋਣ ਦੀ ਪੁਸ਼ਟੀ ਕੀਤੀ।

ਉਥੇ ਉਸ ਸਮੇਂ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਪਾਲਸੀ ਲਿਆ ਕੇ ਛੋਟੇ ਠੇਕੇਦਾਰਾਂ ਨੂੰ ਖਤਮ ਕਰਨ ਦੇ ਦੋਸ਼ ਲਾਉਂਦਿਆਂ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਅਧਿਕਾਰੀਆਂ ਨੂੰ ਭ੍ਰਿਸ਼ਟ ਕਰਾਰ ਦਿੱਤਾ। ਠੇਕੇਦਾਰ ਨੇ ਸਪੱਸ਼ਟ ਕੀਤਾ ਕਿ ਫਿਰੋਜ਼ਪੁਰ ਵਿਚ ਹੇਠਲੇ ਪੱਧਰ ਦੇ ਕਲਰਕ ਨੂੰ ਦਿੱਤੀ ਰਿਸ਼ਵਤ ਚੰਡੀਗੜ੍ਹ ਬੈਠੇ ਸਿੰਗਲੇ ਤੱਕ ਪਹੁੰਚ ਜਾਂਦੀ ਸੀ ਅਤੇ ਸਿੰਗਲਾ ਠੇਕਾ ਪ੍ਰਵਾਨ ਕਰਵਾ ਦਿੰਦਾ ਸੀ।ਠੇਕੇ ਦੇਣ ਵਿਚ ਹੋਈਆਂ ਧਾਂਦਲੀਆਂ ਦਾ ਜ਼ਿਕਰ ਕਰਦਿਆਂ ਠੇਕੇਦਾਰ ਨੇ ਸਪੱਸ਼ਟ ਕੀਤਾ ਕਿ ਪੂਰੇ ਪੰਜਾਬ ਵਿਚੋੋਂ 20 ਤੋਂ 30 ਪ੍ਰਤੀਸ਼ਤ ਠੇਕੇ ਤੇਲੂ ਰਾਮ ਅਤੇ ਇਸੀ ਤਰ੍ਹਾਂ ਕੋਟਕਪੂਰਾ ਦੇ ਪ੍ਰੇਮ ਕੁਮਾਰ ਨੂੰ ਦਿੱਤੇ ਜਾਂਦੇ ਰਹੇ।

ਜਿਸ ਕਰਕੇ ਛੋਟੇ ਠੇਕੇਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਠੇਕੇਦਾਰਾਂ ਦੇ ਨਾਲ-ਨਾਲ ਸਰਕਾਰ ਦਾ ਵੀ ਵਿੱਤੀ ਨੁਕਸਾਨ ਹੋਇਆ। ਰਿਸ਼ਵਤ ਲੈਣ ਲਈ ਆਨਲਾਈਨ ਭਰੇ ਫਾਰਮਾਂ ਨੂੰ ਮੈਨੂਅਲ ਵੀ ਜਮ੍ਹਾਂ ਕਰਵਾਉਣ ਦੇ ਦੋਸ਼ ਲਾਉਂਦਿਆਂ ਠੇਕੇਦਾਰ ਨੇ ਕਿਹਾ ਕਿ ਜਿਹੜਾ ਰਿਸ਼ਵਤ ਨਹੀਂ ਸੀ ਦਿੰਦਾ, ਉਸ ਦੇ ਕਾਗਜ਼ ਖੁਰਦ-ਬੁਰਦ ਕਰ ਦਿੱਤੇ ਜਾਂਦੇ ਸਨ।ਠੇਕੇਦਾਰ ਨੇ ਕਿਹਾ ਕਿ ਬੇਸ਼ੱਕ ਮੈਂ ਪਨਗ੍ਰੇਨ ਵਿਚ ਟਰਾਂਸਪੋਰਟ ਅਤੇ ਲੇਬਰ ਆਦਿ ਦੇ ਟੈਂਡਰ ਪਾਏ ਸਨ। ਪਰ ਸਾਡੇ ਸਸਤੇ ਭਾਅ ਦੇ ਟੈਂਡਰ ਰੱੱਦ ਕਰਕੇ ਮਹਿੰਗੇ ਭਾਅ ਵਾਲਿਆਂ ਨੂੰ ਦੇ ਕੇ ਜਿਥੇ ਕਲਰਕ ਤੋਂ ਲੈ ਕੇ ਡਿਪਟੀ ਡਾਇਰੈਕਟਰ ਅਤੇ ਚੰਡੀਗੜ੍ਹ ਬੈਠੇ ਆਰ.ਕੇ ਸਿੰਗਲਾ ਨੇ ਆਪਣੀਆਂ ਜੇਬਾਂ ਗਰਮ ਕੀਤੀਆਂ।

ਉਥੇ ਸਾਡੇ 1.92 ਪੈਸੇ ਵਾਲੇ ਟੈਂਡਰ 3 ਤੋਂ 5 ਰੁਪਏ ਤੱਕ ਦੇ ਕੇ ਸਰਕਾਰੀ ਖਜਾਨੇ ਨੂੰ ਰਗੜਾ ਲਾਇਆ। ਜਿਸ ਦੀ ਜਾਂਚ ਹੋਣ `ਤੇ ਬਹੁਤ ਵੱਡਾ ਕਰੀਬ 300 ਕਰੋੜ ਦਾ ਸਕੈਂਡਲ ਸਾਹਮਣੇ ਆਵੇਗਾ।ਠੇਕੇਦਾਰ ਵੱਲੋਂ ਮੀਡੀਆ ਸਾਹਮਣੇ ਲਾਏ ਦੋਸ਼ਾਂ `ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸਾਡੇ ਟੈਂਡਰ ਹੀ 50 ਕਰੋੜ ਦੇ ਹੋਏ ਹਨ ਤਾਂ 300 ਕਰੋੜ ਦਾ ਘਪਲੇ ਕਿਸ ਤਰ੍ਹਾਂ ਹੋ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਠੇਕੇਦਾਰ ਟੈਂਡਰ ਪਾਉਣ ਤੋਂ ਬਾਅਦ ਉਪਰਲੇ ਅਧਿਕਾਰੀਆਂ ਤੱਕ ਆਪਣੀ ਅਪੀਲ ਵੀ ਪਾ ਸਕਦੇ ਹਨ। ਪਰ ਉਸ ਸਮੇਂ ਇਨ੍ਹਾਂ ਕੋਈ ਅਜਿਹਾ ਨਹੀਂ ਕੀਤਾ ਅਤੇ ਹੁਣ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੇਟ 3.39 ਪੈਸੇ ਗਿਆ ਹੈ। ਜਿਸ ਦਾ ਸਾਰਾ ਰਿਕਾਰਡ ਵਿਭਾਗ ਪਾਸ ਮੌਜੂਦ ਹੈ।

Published by:rupinderkaursab
First published:

Tags: Ferozepur, Punjab