ਵਿਨੇ ਹਾਂਡਾ
ਫ਼ਿਰੋਜ਼ਪੁਰ: ਫਿਰੋਜ਼ਪੁਰ ਦਾ ਨਾਮ ਰੋਸ਼ਨਾਉਣ ਵਾਲੀਆਂ ਲੜਕੀਆਂ ਨੂੰ ਸਮਰਪਿਤ ਕੀਤੀ ਸੜਕ। ਫਿਰੋਜ਼ਪੁਰ ਵਿਖੇ ਵਿਚੋ-ਵਿਚ ਨਿਕਲੇ ਬਾਈਪਾਸ ਦਾ ਨਾਮ-ਕਰਨ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਿਥੇ ਇਸ ਸੜਕ ਨੂੰ ਔਰਤਾਂ ਦੇ ਨਾਮ ਨਾਲ ਸ਼ਿੰਗਾਰਿਆ। ਉਥੇ ਇਸ ਸੜਕ ਨੂੰ ਔਰਤਾਂ ਦੇ ਸਪੁਰਦ ਕਰਨ ਦਾ ਐਲਾਨ ਕੀਤਾ।ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਫਿਰੋਜ਼ਪੁਰ ਦੀਆਂ ਲੜਕੀਆਂ ਹਰ ਖੇਤਰ ਵਿਚ ਮੁਕਾਮ ਹਾਸਲ ਕਰਕੇ ਜਿਥੇ ਫਿਰੋਜ਼ਪੁਰ ਦਾ ਨਾਮ ਰੋਸ਼ਨਾ ਰਹੀਆਂ ਹਨ।
ਉਥੇ ਇਨ੍ਹਾਂ ਲੜਕੀਆਂ/ਔਰਤਾਂ ਤੋਂ ਬੱਚੇ ਕੁਝ ਸਿਖ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਇਸ ਸੜਕ ਦਾ ਨਾਮਕਰਨ ਕਰਕੇ ਇਸ ਨੂੰ ਨਾਰੀ ਸ਼ਤੀ ਵਜੋਂ ਪਹਿਚਾਣ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਵੀ ਫਰਜ ਬਣਦਾ ਹੈ ਕਿ ਉਹ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰੇ। ਜ਼ੋ ਕਿਸੇ ਨਾ ਕਿਸੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਅਤੇ ਅਸੀਂ ਵੀ ਇਸੀ ਤਰਜ `ਤੇ ਲੜਕੀਆਂ ਨੂੰ ਸਮਰਪਿਤ ਇਹ ਸੜਕ ਦਾ ਨਾਮਕਰਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਸੜਕ ਜਿਥੇ ਹੋਣਹਾਰ ਲੜਕੀਆਂ ਦੀ ਪਹਿਚਾਣ ਦੁਹਰਾਏਗੀ। ਉਥੇ ਇਹ ਸੜਕ ਆਉਣ ਵਾਲੀਆਂ ਪੀੜ੍ਹੀਆਂ ਜਿੰਨਾਂ ਵਿਚ ਖਾਸ ਕਰਕੇ ਲੜਕੀਆਂ ਨੂੰ ਦਿਸ਼ਾ-ਨਿਰਦੇਸ਼ ਦੇਵੇਗੀ ਅਤੇ ਨਵੀਂ ਪਨ੍ਹੀਰੀ ਇਸ ਨੂੰ ਦੇਖ ਕੇ ਕੁਝ ਕਰ ਦਿਖਾਉਦ ਦਾ ਜਜ਼ਬਾ ਆਪਣੇ ਅੰਦਰ ਪੈਦਾ ਕਰ ਸਕੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।