ਅਗਾਮੀ ਵਿਧਾਨ ਸਭਾ ਦੇ ਚਲਦਿਆਂ ਜਿਥੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਉਥੇ ਫਿਰੋਜ਼ਪੁਰ ਵਿਧਾਨ ਸਭਾ ਹਲਕਾ ਵਿਚ ਅਕਾਲੀ ਉਮੀਦਵਾਰ ਨੂੰ ਲੈ ਕੇ ਘਮਾਸਾਨ ਲਗਾਤਾਰ ਵਧਦਾ ਜਾ ਰਿਹਾ ਹੈ। ਗੁਰੂਹਰਸਹਾਏ ਦੇ ਬਸ਼ਿੰਦੇ ਨੂੰ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਉਮੀਦਵਾਰ ਐਲਾਨਣ ਦੀ ਕਨਸੋਅ ਮਿਲਦਿਆਂ ਜਿਥੇ ਅਕਾਲੀ ਵਰਕਰਾਂ ਦੀ ਬਣੀ 51 ਮੈਂਬਰੀ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਉਥੇ ਇਸ ਉਮੀਦਵਾਰ ਦੀ ਆਮਦ ਨੂੰ ਦੇਖਦਿਆਂ 51 ਮੈਂਬਰੀ ਕਮੇਟੀ ਵੱਲੋਂ ਅਸਤੀਫਿਆਂ ਦੀ ਝੜੀ ਲਗਾ ਦਿੱਤੀ ਗਈ।
ਅਕਾਲੀ ਉਮੀਦਵਾਰ ਰੋਹਿਤ ਮਾਂਟੂ ਵੋਹਰਾ ਦਾ ਸਿੱਧਾ ਵਿਰੋਧ ਕਰਦਿਆਂ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਰਕਰਾਂ ਨੇ ਕਿਹਾ ਕਿ ਹਲਕੇ ਨੂੰ ਬਾਹਰੀ ਉਮੀਦਵਾਰ ਬਿਲਕੁਲ ਹੀ ਪਸੰਦ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿਚ ਰਹਿੰਦਿਆਂ ਉਕਤ ਅਹੁਦੇਦਾਰਾਂ ਵੱਲੋਂ ਹਮੇਸ਼ਾ ਅਕਾਲੀ ਦਲ ਦਾ ਵਿਰੋਧ ਕੀਤਾ ਗਿਆ। ਜਿਸ ਸਦਕਾ ਪਿਛਲੇ 25 ਸਾਲ ਤੋਂ ਕਾਂਗਰਸੀ ਉਮੀਦਵਾਰ ਜਿੱਤਦਾ ਆ ਰਿਹਾ ਹੈ।
ਪਾਰਟੀ ਸੁਪਰੀਮੋ ਨੂੰ ਆਪਣੇ ਅਸਤੀਫੇ ਭੇਜਦਿਆਂ 51 ਮੈਂਬਰੀ ਕਮੇਟੀ ਨੇ ਸਪੱਸ਼ਟ ਕੀਤਾ ਕਿ ਉਕਤ ਮਾਟੂੰ ਵੋਹਰਾ ਸ਼ਾਹੂਕਾਰ ਵਿਅਕਤੀ ਹੈ। ਜਿਸ ਦੇ ਪ੍ਰਭਾਵ ਹੇਠ ਆ ਉਸ ਨੂੰ ਪੈਰਾਸ਼ੂਟ ਰਾਹੀਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵੋਟਰਾਂ ਨੂੰ ਥੋਪਿਆ ਜਾ ਰਿਹਾ ਹੈ। ਪਰ ਹਲਕੇ ਦੇ ਲੋਕ ਉਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਮੁੱਢ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਹਾਂ। ਪਰ ਇਸ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੇੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur, Punjab, SAD, Shiromani Akali Dal