ਵਿਨੇ ਹਾਂਡਾ
ਫ਼ਿਰੋਜ਼ਪੁਰ: ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਜਵਾਨ ਜਿਥੇ ਪੂਰੇ ਜਜ਼ਬੇ ਨਾਲ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਕਾਰਜ ਕਰਦੇ ਆ ਰਹੇ ਹਨ। ਉਥੇ ਦੇਸ਼ ਖਾਤਰ ਮਰ-ਮਿਟਣ ਦਾ ਜਜ਼ਬਾ ਰੱਖਦੇ ਹਨ। ਦੇਸ਼ ਦੀ ਰਾਖੀ ਲਈ ਭਾਰਤ-ਚੀਨ ਸਰਹੱਦ `ਤੇ ਤਾਇਨਾਤ ਜਵਾਨ ਕੁਲਦੀਪ ਸਿੰਘ ਦੇ ਸ਼ਹੀਦ ਹੋਣ ਨਾਲ ਜਿਥੇ ਪਰਿਵਾਰ ਵਿਚ ਗਮ ਦਾ ਮਾਹੌਲ ਹੈ।
ਉਥੇ ਪੂਰੇ ਪਿੰਡ ਵਿਚ ਗਮਗੀਨ ਮਾਹੌਲ ਬਣਿਆ ਹੋਇਆ ਹੈ।ਫਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਦੇ ਜਵਾਨ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਜ਼ੋ ਭਾਰਤੀ ਫੌਜ਼ ਵਿਚ ਤਾਇਨਾਤ ਸੀ ਅਤੇ ਇਸ ਸਮੇਂ ਭਾਰਤ-ਚੀਨ ਸਰਹੱਦ `ਤੇ ਸੇਵਾਵਾਂ ਨਿਭਾਅ ਰਿਹਾ ਸੀ। ਮ੍ਰਿਤਕ ਫੌਜੀ ਬਾਰੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਹੋਣਹਾਰ ਲੜਕਾ ਕੁਲਦੀਪ ਸਿੰਘ ਜਿਥੇ ਚਾਈ-ਚਾਈ ਦੇਸ਼ ਦੀ ਰਾਖੀ ਲਈ ਫੌਜ਼ ਵਿਚ ਭਰਤੀ ਹੋਇਆ ਹੈ। ਉਥੇ ਪਰਿਵਾਰਕ ਜਿੰਮੇਵਾਰੀਆਂ ਵੀ ਬਾਖੂਬੀ ਨਿਭਾਅ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਜਵਾਨ ਆਪਣੇ ਪਿਛੇ ਮਾਤਾ-ਪਿਤਾ ਸਮੇਤ ਵਿਧਵਾ ਅਤੇ ਇਕ ਛੋਟਾ ਬੱਚਾ ਛੱਡ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।