Home /punjab /

Ferozepur: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੋਫਾੜ, ਕਾਟੋ ਕਲੇਸ਼ ‘ਚ ਉਲਝੇ ਆਗੂ

Ferozepur: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੋਫਾੜ, ਕਾਟੋ ਕਲੇਸ਼ ‘ਚ ਉਲਝੇ ਆਗੂ

X
Ferozepur:

Ferozepur: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੋਫਾੜ, ਕਾਟੋ ਕਲੇਸ਼ ‘ਚ ਉਲਝੇ ਆਗੂ

ਫਿਰੋਜ਼ਪੁਰ ਵਿਚ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਗਈ ਹੈ। ਜਿਥੇ ਫਿਰੋਜ਼ਪੁਰ ਦਿਹਾਤੀ ਹਲਕੇ ਵਿਚ ਆਸ਼ੂ ਬੰਗੜ ਦਾ ਵਿਰੋਧ ਕਰਦਿਆਂ ਆਪ ਆਗੂਆਂ ਨੇ ਪੈਰਾਸ਼ੂਟ ਰਾਹੀਂ ਆਉਣ ਦੀ ਗੱਲ ਕੀਤੀ।

  • Share this:

ਵਿਨੇ ਹਾਂਡਾ, ਫ਼ਿਰੋਜ਼ਪੁਰ:

ਅਗਾਮੀ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਜਿਥੇ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਉਥੇ ਫਿਰੋਜ਼ਪੁਰ ਦੀ ਦੁਰਦਸ਼ਾ ਕੁਝ ਹੋਰ ਹੀ ਬਣਦੀ ਜਾ ਰਹੀ ਹਾਂ। ਫਿਰੋਜ਼ਪੁਰ ਵਿਚ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਗਈ ਹੈ। ਜਿਥੇ ਫਿਰੋਜ਼ਪੁਰ ਦਿਹਾਤੀ ਹਲਕੇ ਵਿਚ ਆਸ਼ੂ ਬੰਗੜ ਦਾ ਵਿਰੋਧ ਕਰਦਿਆਂ ਆਪ ਆਗੂਆਂ ਨੇ ਪੈਰਾਸ਼ੂਟ ਰਾਹੀਂ ਆਉਣ ਦੀ ਗੱਲ ਕੀਤੀ।

ਰੋਹ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ ਹਲਕੇ ਵਿਚ ਵਰਕਰਾਂ ਵੱਲੋਂ ਪੂਰੀ ਮੁਸ਼ਕਤ ਨਾਲ ਪਾਰਟੀ ਦੀ ਸੇਵਾ ਕਰਦਿਆਂ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਪਰ ਆਸ਼ੂ ਬੰਗੜ ਵੱਲੋਂ ਬਾਹਰੋਂ ਆ ਕੇ ਲਗਾਤਾਰ ਹਲਕੇ ਵਿਚ ਦਖਲ ਅੰਦਾਜੀ ਕਰਦਿਆਂ ਜਿਥੇ ਪੁਰਾਣੇ ਆਗੂਆਂ/ਵਰਕਰਾਂ ਦੇ ਹੌਂਸਲੇ ਤੋੜੇ ਜਾ ਰਹੇ ਹਨ। ਉਥੇ ਆਪਣੀ ਸੀਟ ਪੱਕੀ ਹੋਣ ਦਾ ਦਾਅਵਾ ਕਰਕੇ ਦੂਸਰੇ ਵਰਕਰਾਂ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ।ਆਪ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪਾਰਟੀ ਨੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਸ਼ੂ ਬੱਗੜ ਨੂੰ ਉਮੀਦਵਾਰ ਐਲਾਨਿਆ ਤਾਂ ਅਸੀਂ ਜੰਮ ਕੇ ਉਸ ਦਾ ਵਿਰੋਧ ਕਰਾਂਗੇ।

Published by:Amelia Punjabi
First published:

Tags: Aam Aadmi Party, AAP, Ferozepur, Punjab