ਵਿਨੇ ਹਾਂਡਾ
ਫ਼ਿਰੋਜ਼ਪੁਰ: ਫਿਰੋਜ਼ਪੁਰ ਕੈਂਟ ਇਲਾਕੇ ਵਿਚ ਕਾਰਵਾਈ ਕਰਦਿਆਂ ਕੰਟੋਨਮੈਂਟ ਬੋਰਡ, ਮਾਲ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਜਿਥੇ ਅਨੇਕਾਂ ਦੁਕਾਨਾਂ ਪਰ ਪੀਲੇ ਪੰਜੇ ਨੇ ਆਪਣੀ ਕਰਾਮਾਤ ਦਿਖਾਈ, ਉਥੇ ਕੁਝ ਪਲਾਂ ਵਿਚ ਹੀ ਦੁਕਾਨਾਂ ਨੂੰ ਢਾਹ ਕੇ ਸਰਕਾਰੀ ਜ਼ਮੀਨ ਤੋਂ ਕਬਜੇ ਹਟਾਏ ਗਏ। ਸਰਕਾਰੀ ਜ਼ਮੀਨਾਂ ਪਰ ਹੋਏ ਢਾਹ ਰਹੇ ਕਬਜ਼ਿਆਂ ਦਾ ਜ਼ਿਕਰ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਲੋਕਾਂ ਨੂੰ ਸਾਲ 2014 ਵਿਚ ਨੋਟਿਸ ਜਾਰੀ ਕਰਕੇ ਜ਼ਮੀਨ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਪਰ ਉਦੋਂ ਤੋਂ ਹੀ ਇਹ ਲੋਕ ਸਰਕਾਰੀ ਸੰਪਤੀ ਛੱਡਣ ਨੂੰ ਤਿਆਰ ਨਹੀਂ ਸਨ। ਜਿਸ ਦੇ ਚਲਦਿਆਂ ਅੱਜ ਇਹ ਐਕਸ਼ਨ ਲੈਣਾ ਪਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਖਾਲੀ ਕੰਟੋਨਮੈਂਟ ਬੋਰਡ ਦੀ ਹੈ। ਜਿਥੋਂ ਕਬਜ਼ੇ ਹਟਾਏ ਗਏ ਹਨ ਅਤੇ ਭਵਿੱਖ ਵਿਚ ਬਾਕੀ ਵੀ ਨਜਾਇਜ਼ ਕਬਜ਼ੇ ਛੇਤੀ ਹਟਾਏ ਜਾਣਗੇ। ਮੌਕੇ`ਤੇ ਹਾਜ਼ਰ ਸਬ ਰਜਿਸਟਰਾਰ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਨਿਯਮਾਂ ਮੁਤਾਬਿਕ ਕਾਰਵਾਈ ਕੀਤੀ ਗਈ ਹੈ ਅਤੇ ਸਰਕਾਰ ਦੀਆਂ ਹਦਾਇਤਾਂ `ਤੇ ਇਹ ਕਬਜ਼ੇ ਹਟਾਏ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।