Home /punjab /

Ferozepur News: ਆਖ਼ਰ ਨਸ਼ਾ ਤਸਕਰਾਂ ‘ਤੇ ਚੱਲਿਆ ਪੁਲਿਸ ਦਾ ਡੰਡਾ, ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ

Ferozepur News: ਆਖ਼ਰ ਨਸ਼ਾ ਤਸਕਰਾਂ ‘ਤੇ ਚੱਲਿਆ ਪੁਲਿਸ ਦਾ ਡੰਡਾ, ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ

X
ਫਿਰੋਜ਼ਪੁਰ

ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਹੋਈ ਕਾਰਵਾਈ, 2 ਕਰੋੜ 71 ਲੱਖ ਦੀ ਜਾਇਦਾਦ ਜ਼ਬਤ

ਨਸ਼ਾ ਸਮਗਲਰਾਂ ਦੀ 2 ਕਰੋੜ 71 ਲੱਖ ਦੀ ਰਿਹਾਇਸ਼ੀ, ਖੇਤੀਬਾੜੀ ਵਾਲੀ ਜ਼ਮੀਨ ਜ਼ਬਤ ਕਰਨ ਦਾ ਦਾਅਵਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਸਾਡੇ ਕੋਲ 250 ਅਜਿਹੇ ਮੁਲਜ਼ਮਾਂ ਦੀ ਲਿਸਟ ਹੈ। ਜਿਸ ਵਿਰੁੱਧ ਕਾਰਵਾਈ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  • Share this:

ਵਿਨੇ ਹਾਂਡਾ, ਫ਼ਿਰੋਜ਼ਪੁਰ:

ਪਿੰਡ ਬਜੀਦਪੁਰ ਵਿਖੇ ਨਸ਼ਾ ਸਪਲਾਈ ਹੋਣ ਦੀ ਵਾਈਰਲ ਹੋਈ ਵੀਡੀਓ ਬਾਅਦ ਡਿਪਟੀ ਮੁੱਖ ਮੰਤਰੀ ਦੇ ਹੁਕਮਾਂ `ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਪੌਣੇ 3 ਕਰੋੜ ਦੀ ਸੰਪਤੀ ਜਬਤ ਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਪੁਲਿਸ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਸਮਗਲਰਾਂ ਵਿਰੁੱਧ ਕਾਰਵਾਈ ਕਰਦਿਆਂ ਜਿਥੇ ਛੇ ਮੁਲਜ਼ਮਾਂ ਦੀ ਪ੍ਰਾਪਰਟੀ ਜਬਤ ਕਰਨ ਲਈ ਕੇਸ ਭੇਜਿਆ ਗਿਆ। ਉਥੇ ਚਾਰਾਂ ਦੀ ਪ੍ਰਵਾਨਗੀ ਆਉਣ ਦਾ ਦਾਅਵਾ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬਾਕੀ ਦੋਵਾਂ ਦੇ ਕੇਸਾਂ ਦੀਆਂ ਤਰੁਟੀਆਂ ਵੀ ਦੂਰ ਕੀਤੀਆਂ ਜਾ ਰਹੀਆਂ ਹਨ।

ਨਸ਼ਾ ਸਮਗਲਰਾਂ ਦੀ 2 ਕਰੋੜ 71 ਲੱਖ ਦੀ ਰਿਹਾਇਸ਼ੀ, ਖੇਤੀਬਾੜੀ ਵਾਲੀ ਜ਼ਮੀਨ ਜ਼ਬਤ ਕਰਨ ਦਾ ਦਾਅਵਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਸਾਡੇ ਕੋਲ 250 ਅਜਿਹੇ ਮੁਲਜ਼ਮਾਂ ਦੀ ਲਿਸਟ ਹੈ। ਜਿਸ ਵਿਰੁੱਧ ਕਾਰਵਾਈ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਅਜਿਹੇ ਵਿਅਕਤੀਆਂ ਦੀ ਪ੍ਰਾਪਰਟੀ ਜਬਤ ਕਰਨ ਦਾ ਕਾਰਜ ਲੰਬਾ ਹੁੰਦਾ ਹੈ। ਪਰ ਅਜਿਹਾ ਹੋਣ ਨਾਲ ਨਸ਼ੇ ਦੀ ਸਮਗਲਿੰਗ ਰੁਕੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਸਮੇਤ ਕਾਬੂ ਕੀਤੇ ਹਰ ਵਿਅਕਤੀ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾ ਰਿਹਾ ਹੈ।

ਜਿਸ ਦੇ ਚਲਦਿਆਂ ਇਕ ਹਫਤੇ ਵਿਚ 45 ਮੁਕੱਦਮੇ ਦਰਜ ਹੋਏ ਹਨ।ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਜਾਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੂਰੀ ਮੁਸ਼ਤੈਦੀ ਨਾਲ ਕਾਰਜ ਕਰ ਰਹੇ ਹਾਂ। ਪਰ ਜਦੋਂ ਮੰਗ ਖਤਮ ਹੋਵੇਗੀ। ਨਸ਼ੇ ਦੀ ਸਪਲਾਈ ਆਪਣੇ-ਆਪ ਹੀ ਖਤਮ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਨਸ਼ਿਆਂ ਦਾ ਪੂਰਨ ਖਾਤਮਾ ਕੀਤਾ ਜਾਵੇਗਾ।

Published by:Amelia Punjabi
First published:

Tags: Crime news, Drugs, Ferozepur, Property, Punjab, Punjab Police, Smuggler