Home /punjab /

Ferozepur: ਪੰਜਾਬ ਰੋਡਵੇਜ਼ ਦੇ ਕਾਮਿਆਂ ਦੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਕੀਤਾ ਰੋਸ ਪ੍ਰਦਰਸ਼ਨ

Ferozepur: ਪੰਜਾਬ ਰੋਡਵੇਜ਼ ਦੇ ਕਾਮਿਆਂ ਦੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਕੀਤਾ ਰੋਸ ਪ੍ਰਦਰਸ਼ਨ

X
Feozepur:

Feozepur: ਪੰਜਾਬ ਰੋਡਵੇਜ਼ ਦੇ ਕਾਮਿਆਂ ਦੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਕੀਤਾ ਰੋਸ ਪ੍ਰਦਰਸ਼ਨ

ਫਿਰੋਜ਼ਪੁਰ ਬੱਸ ਸਟੈਂਡ ਮੂਹਰੇ ਰੋਹ ਮੁਜ਼ਾਹਰਾ ਕਰਦਿਆਂ ਰੋਡਵੇਜ ਕਾਮਿਆਂ ਨੇ ਕਿਹਾ ਕਿ ਲੰਬੀਆਂ ਡਿਊਟੀਆਂ ਕਰਨ ਦੇ ਬਾਵਜੂਦ ਸੂਬਾ ਸਰਕਾਰ ਉਨ੍ਹਾਂ ਦੇ ਹੱਕ ਦੇਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਨਿਗੂਨੀਆਂ ਤਨਖਾਹਾਂ `ਤੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਵਾਲੇ ਕਾਮੇ ਲਗਾਤਾਰ ਸਰਕਾਰ ਕੋਲ ਇਨਸਾਫ ਦੀ ਗੁਹਾਰ ਲਗਾ ਰਹੇ ਹਨ।

ਹੋਰ ਪੜ੍ਹੋ ...
  • Share this:

ਵਾਅਦੇ ਤੇ ਵਾਅਦਾ ਅਤੇ ਦਾਅਵੇ ਤੇ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੂੰ ਜ਼ਮੀਨੀ ਪੱਧਰ `ਤੇ ਕਾਰਵਾਈ ਕਰਨੀ ਚਾਹੀਦੀ ਹੈ । ਕੁਝ ਅਜਿਹੇ ਬੋਲਾਂ ਨਾਲ ਸਰਕਾਰ ਦਾ ਵਿਰੋਧ ਕਰਦਿਆਂ ਰੋਡਵੇਜ ਕਾਮਿਆਂ ਨੇ ਜਿਥੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਉਥੇ ਪੂਰਨ ਤੌਰ `ਤੇ ਬੱਸਾਂ ਬੰਦ ਕਰਕੇ ਸਰਕਾਰ ਦੀ ਲਾਰਾਲਾਊ ਨੀਤੀ ਵਿਰੁੱਧ ਰੋਹ ਜ਼ਾਹਿਰ ਕੀਤਾ।

ਫਿਰੋਜ਼ਪੁਰ ਬੱਸ ਸਟੈਂਡ ਮੂਹਰੇ ਰੋਹ ਮੁਜ਼ਾਹਰਾ ਕਰਦਿਆਂ ਰੋਡਵੇਜ ਕਾਮਿਆਂ ਨੇ ਕਿਹਾ ਕਿ ਲੰਬੀਆਂ ਡਿਊਟੀਆਂ ਕਰਨ ਦੇ ਬਾਵਜੂਦ ਸੂਬਾ ਸਰਕਾਰ ਉਨ੍ਹਾਂ ਦੇ ਹੱਕ ਦੇਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਨਿਗੂਨੀਆਂ ਤਨਖਾਹਾਂ `ਤੇ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਵਾਲੇ ਕਾਮੇ ਲਗਾਤਾਰ ਸਰਕਾਰ ਕੋਲ ਇਨਸਾਫ ਦੀ ਗੁਹਾਰ ਲਗਾ ਰਹੇ ਹਨ।

ਪਰ ਸਰਕਾਰ ਹੈ ਕਿ ਲਾਰੇ-ਲੱਪੇ ਲਾਉਣ ਤੋਂ ਸਿਵਾਏ ਕੁਝ ਵੀ ਨਹੀਂ ਕਰਦੀ।ਰੋਡਵੇਜ ਕਾਮਿਆਂ ਨੇ ਸਪੱਸ਼ਟ ਕੀਤਾ ਕਿ ਬੱਸਾਂ ਚਲਾ ਕੇ ਜਿਥੇ ਸੂਬਾ ਸਰਕਾਰ ਦਾ ਖਜਾਨਾ ਭਰਨ ਵਿਚ ਉਹ ਅਹਿਮ ਰੋਲ ਅਦਾ ਕਰ ਰਹੇ ਹਨ। ਉਥੇ ਅਹਿਮ ਸਰਵਿਸ ਲੋਕਾਂ ਨੂੰ ਦੇ ਕੇ ਲੋਕਾਂ ਦਾ ਵਿਸਵਾਸ਼ ਸਰਕਾਰ ਪ੍ਰਤੀ ਜਗਾ ਰਹੇ ਹਨ। ਪਰ ਸਰਕਾਰ ਹੈ ਕਿ ਮੁਲਾਜ਼ਮਾਂ ਦੇ ਹਿੱਤ ਵਿਚ ਨਿਰਣਾ ਲੈਣ ਨੂੰ ਤਿਆਰ ਨਹੀਂ। ਮੁਲਾਜ਼ਮਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਪਰ ਕੰਮ ਕਰਦਿਆਂ ਅੱਜ ਓਵਰਏਜ਼ ਹੋ ਚੁੱਕੇ ਹਾਂ। ਪਰ ਨੌਕਰੀਓ ਕੱਢਣ ਦਾ ਡਰ ਉਸੀ ਤਰ੍ਹਾਂ ਡਗਮਗਾਉਂਦਾ ਰਹਿੰਦਾ ਹੈ।

Published by:Amelia Punjabi
First published:

Tags: Charanjit Singh Channi, Ferozepur, Protest march, Punjab, Punjab government, Punjab Roadways, Strike