ਵਿਨੇ ਹਾਂਡਾ, ਫ਼ਿਰੋਜ਼ਪੁਰ:
ਫ਼ਿਰੋਜ਼ਪੁਰ ‘ਚ ਰੇਤ ਮਾਫ਼ੀਆ ‘ਤੇ ਨਕੇਲ ਕੱਸਣਾ ਸੂਬਾ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ। ਸ਼ਹਿਰ ‘ਚ ਰੇਤ ਮਾਫ਼ੀਆ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਨ੍ਹਾਂ ਨੂੰ ਕਾਨੂੰਨ ਦੀ ਵੀ ਕੋਈ ਪਰਵਾਹ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੁੱਝ ਸਮੇਂ ਪਹਿਲਾਂ ਐਲਾਨ ਕੀਤਾ ਗਿਆ ਸੀ, ਕਿ ਰੇਤੇ ਦਾ ਰੇਟ ਘਟਾ ਕੇ 5.50 ਪੈਸੇ ਕਰ ਦਿੱਤਾ ਜਾਵੇਗਾ। ਪਰ ਬਾਵਜੂਦ ਇਸ ਦੇ ਸ਼ਹਿਰ ‘ਚ ਹਾਲੇ ਤੱਕ 3500 ਤੋਂ 4000 ਰੁਪਏ ਦੇ ਵਿੱਚ ਹੀ ਰੇਤ ਦੀ ਟਰਾਲੀ ਮਿਲ ਰਹੀ ਹੈ। ਜਿਸ ਕਾਰਨ ਲੋਕਾਂ ਦੀ ਜੇਬ ‘ਤੇ ਖ਼ਾਸਾ ਭਾਰ ਪੈ ਰਿਹਾ ਹੈ।
ਇਸ ਦੇ ਨਾਲ ਹੀ ਇਲਾਕਾ ਵਾਸੀਆਂ ਨੇ ਰੋਹ ਜ਼ਾਹਰ ਕਰਦਿਆਂ ਕਿਹਾ ਕਿ, ਜੇਕਰ ਸਰਕਾਰ ਰੇਟ ਘਟਾ ਰਹੀ ਹੈ ਤਾਂ ਇਨ੍ਹਾਂ ਹੁਕਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਾਉਣਾ ਚਾਹੀਦਾ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਰੇਤੇ ਦੀ ਟਰਾਲੀ ਖ਼ਰੀਦਣ ਜਾਓ ਤਾਂ 4000 ਤੋਂ ਘੱਟ ਨਹੀਂ ਮਿਲਦੀ। ਜੇਕਰ ਕੋਈ ਰੇਤਾ ਵੇਚਣ ਵਾਲਿਆਂ ਨੂੰ ਕਹਿੰਦਾ ਹੈ ਕਿ ਚੰਨੀ ਸਰਕਾਰ ਨੇ ਰੇਤੇ ਦਾ ਰੇਟ ਘਟਾ ਦਿੱਤਾ ਹੈ ਤਾਂ ਜਵਾਬ ਮਿਲਦਾ ਹੈ, “ਫ਼ਿਰ ਤੁਸੀਂ ਜਾ ਚੰਨੀ ਤੋਂ ਹੀ ਰੇਤਾ ਲੈ ਆਓ”।ਇਸ ਤੋਂ ਇਲਾਵਾ ਲੋਕਾਂ ਨੇ ਮੰਗ ਕੀਤੀ ਕਿ ਮਾਈਨਿੰਗ ਵਿਭਾਗ ਰੇਤ ਮਾਫ਼ੀਆ ‘ਤੇ ਨਕੇਲ ਕੱਸੇ, ਤਾਕਿ ਭ੍ਰਿਸ਼ਟਾਚਾਰ ‘ਤੇ ਲਗਾਮ ਲੱਗ ਸਕੇ ਅਤੇ ਲੋਕਾਂ ਨੂੰ ਸਹੀ ਰੇਟ ‘ਤੇ ਰੇਤਾ ਮੁਹੱਈਆ ਕਰਾਇਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Ferozepur, Mining mafia, Punjab, Punjab government