ਵਿਨੇ ਹਾਂਡਾ
ਫ਼ਿਰੋਜ਼ਪੁਰ: ਪਟਵਾਰੀਆਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਰਿਟਾਇਰਡ ਪਟਵਾਰੀ ਰੱਖਣ ਦੇ ਕੀਤੇ ਐਲਾਨ ਤੋਂ ਗੁਸਾਏ ਪਟਵਾਰੀਆਂ ਨਾਲ ਸਹਾਇਕ ਵਜੋਂ ਕੰਮ ਕਰਦੇ ਮੁਲਾਜ਼ਮਾਂ ਨੇ ਡੀ.ਸੀ ਦਫਤਰ ਘੇਰਿਆ। ਰੋਸ ਜ਼ਾਹਿਰ ਕਰਦਿਆਂ ਸਹਾਇਕ ਪਟਵਾਰ ਵੈਲਫੇਅਰ ਯੂਨਟ ਦੇ ਆਗੂਆਂ ਨੇ ਜਿਥੇ ਰਿਟਾਇਰ ਪਟਵਾਰੀਆਂ ਦੀ ਬਜਾਏ ਸਹਾਇਕ ਵਜੋਂ ਕੰਮ ਕਰਦੇ ਵਿਅਕਤੀਆਂ ਨੂੰ ਰੋਜ਼ਗਾਰ ਦੇਣ ਦੀ ਗੁਹਾਰ ਲਗਾਈ। ਉਥੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਕਰਨ ਦਾ ਐਲਾਨ ਕੀਤਾ।ਰੋਸ ਜ਼ਾਹਿਰ ਕਰਦਿਆਂ ਸਹਾਇਕ ਪਟਵਾਰ ਵੈਲਫੇਅਰ ਯੂਨਟ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਰਿਟਾਇਰਡ ਪਟਵਾਰੀਆਂ ਦੀ ਬਜਾਏ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਵੇ ਤਾਂ ਜ਼ੋ ਉਨ੍ਹਾਂ ਦੇ ਚੁੱਲੇ ਵੀ ਤਪ ਸਕਣ।
ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਘੱਟ ਪਟਵਾਰੀ ਹਨ। ਜਿਸ ਕਰਕੇ ਇਕ-ਇਕ ਪਟਵਾਰੀ ਨੂੰ ਕਈ-ਕਈ ਪਟਵਾਰ ਹਲਕਿਆਂ ਦਾ ਚਾਰਜ ਦਿੱਤਾ ਹੋਇਆ ਹੈ ਅਤੇ ਉਹ 20-20 ਸਾਲਾਂ ਤੋਂ ਪਟਵਾਰੀਆਂ ਨਾਲ ਸਹਾਇਕ ਵਜੋਂ ਵਿਚਰਦੇ ਹੋਏ ਕੰਮ ਕਰਦੇ ਆ ਰਹੇ ਹਨ।ਗੱਲਬਾਤ ਕਰਦਿਆਂ ਸਹਾਇਕ ਪਟਵਾਰ ਵੈਲਫੇਅਰ ਯੂਨਟ ਦੇ ਆਗੂਆਂ ਨੇ ਕਿਹਾ ਕਿ ਕਰੀਬ ਤਿੰਨ ਹਜ਼ਾਰ ਪੈਂਤੀ ਤੋਂ ਅਜਿਹੇ ਵਰਕਰ ਹਨ।
ਜ਼ੋ ਦਹਾਕਿਆਂ ਤੋਂ ਪਟਵਾਰੀਆਂ ਨਾਲ ਸਹਾਇਕ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਸਾਨੂੰ ਕੰਮ ਦੀ ਪੂਰੀ ਜਾਣਕਾਰੀ ਵੀ ਹੈ। ਆਪਣੇ ਰੋਜ਼ਗਾਰ ਦੀ ਵਕਾਲਤ ਕਰਦਿਆਂ ਵਿਅਕਤੀਆਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਉਨ੍ਹਾਂ ਨੂੰ ਨੌਕਰੀ ਲਈ ਵਿਚਾਰੇ, ਬੇਸ਼ੱਕ ਤਨਖਾਹ ਡੀ.ਸੀ ਰੇਟ ਪਰ ਹੀ ਕਿਉਂ ਨਾ ਦੇ ਦੇਵੇ। ਪਟਵਾਰੀਆਂ ਨਾਲ ਸਹਾਇਕ ਵਜੋਂ ਕੰਮ ਕਰਨ ਦੀ ਪੂਰੀ ਸੂਹ ਹੋਣ ਦਾ ਜ਼ਿਕਰ ਕਰਦਿਆਂ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨਾਲ ਰਹਿਮਦਿਲੀ ਵਾਲਾ ਵਤੀਰਾ ਅਪਣਾਉਂਦੀ ਹੋਈ ਦਹਾਕਿਆਂ ਤੋਂ ਕੰਮ ਕਰਦੇ ਸਹਾਇਕਾਂ ਨੂੰ ਰੋਜ਼ਗਾਰ ਮੁਹਇਆ ਕਰਵਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।