ਵਿਨੇ ਹਾਂਡਾ
ਫ਼ਿਰੋਜ਼ਪੁਰ: ਕਿਸਾਨ ਸੰਘਰਸ਼ ਦੌਰਾਨ ਉਭਰ ਕੇ ਸਾਹਮਣੇ ਆਏ ਅਤੇ ਨੌਜਵਾਨ ਦਿਲਾਂ ਦੀ ਧੜਕਣ ਬਣੇ ਦੀਪ ਸਿੱੱਧੂ ਦੇ ਅਚਾਨਕ ਅਕਾਲ ਚਲਾਣੇ `ਤੇ ਫਿਰੋਜ਼ਪੁਰ ਵਿਖੇ ਵੱਡੀ ਤਦਾਦ ਨੌਜਵਾਨਾਂ ਨੇ ਇਕੱਠੇ ਹੋ ਕੇ ਕੱਢਿਆ ਚੇਤਨਾ ਮਾਰਚ। ਚੇਤਨਾ ਮਾਰਚ ਵਿਚ ਜਿਥੇ ਨੌਜਵਾਨਾਂ ਨੇ ਸ਼ਹੀਦ ਦੀਪ ਸਿੱਧੂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਉਥੇ ਉਸ ਦੀ ਸੋਚ ਨੂੰ ਸਮਰਪਿਤ ਹੋਣ ਦਾ ਇਕਸਾਫ ਕੀਤਾ।
ਦੀਪ ਸਿੱਧੂ ਦੀ ਯਾਦ ਵਿਚ ਕੱਢੇ ਚੇਤਨਾ ਮਾਰਚ ਦੀ ਅਗਵਾਈ ਕਰਦਿਆਂ ਆਗੂਆਂ ਨੇ ਦੀਪ ਸਿੱਧੂ ਨੂੰ ਕੌਮ ਦਾ ਹੀਰਾ ਗਰਦਾਨਦਿਆਂ ਸਪੱਸ਼ਟ ਕੀਤਾ ਕਿ ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟ ਜਿਥੇ ਦੀਪ ਸਿੱਧੂ ਨੇ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ ਸੀ। ਉਥੇ ਜਿਸ ਵੀ ਖੇਤਰ ਵਿਚ ਦੀਪ ਸਿੱੱਧੂ ਗਿਆ। ਉਥੇ ਆਪਣੀ ਕਾਬਲੀਅਤ ਨਾਲ ਮੂਹਰਲੀਆਂ ਕਤਾਰਾਂ ਵਿਚ ਖੜ੍ਹਾ ਰਿਹਾ।
ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਵਧੀਆ ਸੋਚ ਨੂੰ ਸਮਰਪਿਤ ਅੱਜ ਇਹ ਚੇਤਨਾ ਮਾਰਚ ਕੱਢਿਆ ਗਿਆ ਹੈ ਤਾਂ ਜੋ ਲੋਕ ਉਸ ਦੇ ਵਿਚਾਰਾਂ ਤੋਂਂ ਵਾਕਿਫ਼ ਹੋ ਸਕਣ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲਾਂ ਵਿਚ ਵਸਦਾ ਰਹੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Deep Sidhu, Ferozepur, Punjab