Home /punjab /

Ferozepur: ਬੈਂਕ ਕਰਮਚਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਬਗ਼ਾਵਤ ਦਾ ਐਲਾਨ

Ferozepur: ਬੈਂਕ ਕਰਮਚਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਬਗ਼ਾਵਤ ਦਾ ਐਲਾਨ

X
Ferozepur:

Ferozepur: ਬੈਂਕ ਕਰਮਚਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਬਗ਼ਾਵਤ ਦਾ ਐਲਾਨ

ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰਾਂ ਲਗਾਤਾਰ ਮੁਲਾਜ਼ਮਾਂ ਨਾਲ ਟਾਲ-ਮਟੋਲ ਦੀ ਨੀਤੀ ਅਪਣਾਉਂਦੀਆਂ ਆ ਰਹੀਆਂ ਹਨ। ਜਿਸ ਕਰਕੇ ਮੁਲਾਜ਼ਮ ਵਰਗ ਵਿਚ ਬੇਚੈਨੀ ਘਰ ਕਰ ਚੁੱਕੀ ਹੈ ਅਤੇ ਮੁਲਾਜ਼ਮ ਆਪਣੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਸਰਕਾਰ ਤੱਕ ਪਹੁੰਚ ਕਰ ਰਹੇ ਹਨ। ਪਰ ਸਰਕਾਰ ਹੈ ਕਿ ਮੁਲਾਜ਼ਮਾਂ ਦੇ ਹਿੱਤ ਵਿਚ ਕੋਈ ਵੀ ਨਿਰਣਾ ਲੈਣ ਨੂੰ ਤਿਆਰ ਨਹੀਂ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਫ਼ਿਰੋਜ਼ਪੁਰ: ਸਰਕਾਰਾਂ ਦੀਆਂ ਨਾਦਰਸ਼ਾਹੀ ਨੀਤੀਆਂ ਵਿਰੁੱਧ ਗੁਸਾਏ ਬੈਂਕਾਂ ਵੱਲੋਂ ਜਿਥੇ ਦੋ ਦਿਨਾਂ ਦੀ ਸੰਪੂਰਨ ਹੜਤਾਲ ਦਾ ਸੱਦਾ ਦਿੱਤਾ ਗਿਆ। ਉਥੇ ਪਹਿਲੇ ਦਿਨ ਦੀ ਹੜਤਾਲ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਮੁਲਾਜ਼ਮਾਂ ਨੇ ਗਰਜ਼ਵੀ ਆਵਾਜ਼ ਵਿਚ ਆਪਣੇ ਹੱਕਾਂ ਦੀ ਵਕਾਲਤ ਕੀਤੀ। ਫਿਰੋਜ਼ਪੁਰ ਸ਼ਹਿਰ ਦੇ ਊਧਮ ਸਿੰਘ ਚੌਂਕ ਵਿਖੇ ਨਾਅਰੇਬਾਜੀ ਕਰਦਿਆਂ ਮੁਲਾਜ਼ਮਾਂ ਨੇ ਜਿਥੇ ਸਰਕਾਰ ਨੂੰ ਮੁਲਾਜ਼ਮ ਹਿੱਤਾਂ ਬਾਰੇ ਸੋਚਣ ਦੀ ਗੁਹਾਰ ਲਗਾਈ। ਉਥੇ ਅੜੀਅਲ ਵਤੀਰਾ ਛੱਡਣ ਦੀ ਅਪੀਲ ਕੀਤੀ।

ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰਾਂ ਲਗਾਤਾਰ ਮੁਲਾਜ਼ਮਾਂ ਨਾਲ ਟਾਲ-ਮਟੋਲ ਦੀ ਨੀਤੀ ਅਪਣਾਉਂਦੀਆਂ ਆ ਰਹੀਆਂ ਹਨ। ਜਿਸ ਕਰਕੇ ਮੁਲਾਜ਼ਮ ਵਰਗ ਵਿਚ ਬੇਚੈਨੀ ਘਰ ਕਰ ਚੁੱਕੀ ਹੈ ਅਤੇ ਮੁਲਾਜ਼ਮ ਆਪਣੇ ਹਿੱਤਾਂ ਦੀ ਰਾਖੀ ਲਈ ਲਗਾਤਾਰ ਸਰਕਾਰ ਤੱਕ ਪਹੁੰਚ ਕਰ ਰਹੇ ਹਨ। ਪਰ ਸਰਕਾਰ ਹੈ ਕਿ ਮੁਲਾਜ਼ਮਾਂ ਦੇ ਹਿੱਤ ਵਿਚ ਕੋਈ ਵੀ ਨਿਰਣਾ ਲੈਣ ਨੂੰ ਤਿਆਰ ਨਹੀਂ।

ਜਾਗੋ ਸਰਕਾਰ ਜਾਗੋ ਦੇ ਨਾਅਰੇ ਲਾਉਂਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਵੀ ਮਜ਼ਬੂਰਨ ਹੜਤਾਲਾਂ ਕਰਦੇ ਹਾਂ ਅਤੇ ਹੜਤਾਲ ਦਾ ਕਾਰਣ ਲਿਖ ਕੇ ਸਰਕਾਰ ਨੂੰ ਪਹਿਲਾਂ ਅਲਟੀਮੇਟਮ ਦਿੰਦੇ ਹਾਂ। ਜਿਸ ਉਪਰੰਤ ਹੜਤਾਲ ਕਰਕੇ ਸਰਕਾਰ ਵਿਰੁੱਧ ਰੋਹ ਜ਼ਾਹਿਰ ਕਰਦੇ ਹਾਂ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਰਕਾਰ ਪ੍ਰਾਈਵਟੇਸ਼ਨ ਕਰਨ ਦੀ ਨੀਤੀ ਦਾ ਤੁਰੰਤ ਤਿਆਗ ਕਰਕੇ ਮੁਲਾਜ਼ਮ ਹਿੱਤ ਵਿਚ ਨਿਰਣਾ ਲਵੇ ਤਾਂ ਜੋ ਮੁਲਾਜ਼ਮਾਂ ਦੇ ਹਿੱਤ ਸੁਰੱਖਿਅਤ ਹੋ ਸਕਣ।

Published by:Amelia Punjabi
First published:

Tags: Bank, Charanjit Singh Channi, Ferozepur, Protest march, Punjab, Punjab government, Strike