ਵਿਨੇ ਹਾਂਡਾ, ਫ਼ਿਰੋਜ਼ਪੁਰ:
ਸਵੱਛ ਭਾਰਤ ਮਿਸ਼ਨ ਨੂੰ ਨਿਵੇਕਲੇ ਢੰਗ ਨਾਲ ਸਫਲ ਕਰਨ ਦੇ ਮਨੋਰਥ ਨਾਲ ਬੀ.ਐਸ.ਐਫ ਵੱਲੋਂ 21 ਕਿਲੋਮੀਟਰ ਦੌੜ। ਬੀ.ਐਸ.ਐਫ ਹੈਡਕੁਆਰਟਰ ਤੋਂ ਸ਼ੁਰੂ ਹੋਈ 21 ਕਿਲੋਮੀਟਰ ਦੌੜ ਵਿਚ ਜਿਥੇ ਵੱਡੀ ਗਿਣਤੀ ਨੌਜਵਾਨ ਲੜਕੇ-ਲੜਕੀਆਂ ਨੇ ਸ਼ਿਰਕਤ ਕੀਤੀ। ਉਥੇ ਇਹ ਦੌੜ ਕੌਮਾਂਤਰੀ ਸਰਹੱੱਦ ਹੂਸੈਨੀਵਾਲਾ ਪੁੱਜ ਕੇ ਸਮਾਪਤ ਹੋਈ। ਜਿਸ ਦਾ ਸਵਾਗਤ ਕੁਦਰਤ ਨੇ ਬਾਰਿਸ਼ ਦੇ ਰੂਪ ਵਿਚ ਕੀਤਾ।
ਸਵੱਛ ਭਾਰਤ ਮਿਸ਼ਨ ਦੌੜ ਵਿਚ ਸ਼ਿਰਕਤ ਕਰਨ ਵਾਲੇ ਸਮੂਹ ਦੌੜਾਕਾਂ ਦੀ ਹੌਂਸਲਾ ਅਫਜਾਈ ਕਰਦਿਆਂ ਬੀ.ਐਸ.ਐਫ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਮਿਸ਼ਨ ਨੂੰ ਕਾਮਯਾਬ ਕਰਨ ਵਾਲਾ ਹਰ ਵਿਅਕਤੀ ਸਨਮਾਨਯੋਗ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਵੱੱਛ ਭਾਰਤ ਦਾ ਸੰਕਲਪ ਸਾਰੇ ਦੇਸ਼ ਵਾਸੀਆਂ ਦਾ ਸੰਕਲਪ ਹੋਣਾ ਚਾਹੀਦਾ ਹੈ ਅਤੇ ਸਾਨੂੰ ਜਿੰਮੇਵਾਰੀ ਨਾਲ ਇਹ ਮਿਸ਼ਨ ਕਾਮਯਾਬ ਕਰਨਾ ਚਾਹੀਦਾ ਹੈ। ਤਾਂ ਜੋ ਸਵੱਛ ਭਾਰਤ ਦੁਨਿਆਂ ਵਿਚ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰ ਸਕੇ।
ਬੀ.ਐਸ.ਐਫ ਵੱਲੋਂ ਕਰਵਾਈ 21 ਕਿਲੋਮੀਟਰ ਦੌੜ ਵਿਚ ਸ਼ਿਰਕਤ ਕਰਨ ਵਾਲੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਜਿਥੇ ਇਸ ਨਿਰਣੇ ਦੀ ਸ਼ਲਾਘਾ ਕੀਤੀ। ਉਥੇ ਅਜਿਹੇ ਨਿਵੇਕਲੇ ਢੰਗ ਨਾਲ ਭਾਰਤ ਦੇ ਹਿੱਤ ਵਿਚ ਚੁੱੱਕੇ ਜਾਂਦੇ ਕਦਮਾਂ ਨੂੰ ਸਹੀ ਕਰਾਰ ਦਿੱਤਾ। ਨੌਜਵਾਨਾਂ ਨੇ ਕਿਹਾ ਕਿ ਇਸ ਨਾਲ ਜਿਥੇ ਨੌਜਵਾਨਾਂ ਵਿਚ ਖੇਡ ਭਾਵਨਾ ਵਧਦੀ ਹੈ। ਉਥੇ ਇਸ ਨਾਲ ਖਿਡਾਰੀਆਂ ਸਮੇਤ ਇਲਾਕਾ ਨਿਵਾਸੀਆਂ ਨੂੰ ਭਾਰਤ ਦੇ ਸੰਕਲਪ ਸਬੰਧੀ ਜਾਣਕਾਰੀ ਵੀ ਮਿਲਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BSF, Ferozepur, Indian Army, Punjab, Swachh Bharat Mission