ਵਿਨੇ ਹਾਂਡਾ
ਫ਼ਿਰੋਜ਼ਪੁਰ: ਭਾਰਤ ਦੀ ਸੁਰੱਖਿਆ ਵਿਚ ਸੰਨ ਲਗਾਉਣ ਵਾਲੇ ਡਰੋਨ ਨੂੰ ਕਾਬੂ ਕਰਨ ਦੇ ਮਨੋਰਥ ਨਾਲ ਭਾਰਤ ਸਰਕਾਰ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਡਰੋਨ ਤੋਂ ਕਰਵਾਇਆ ਜਾਣੂ। ਭਾਰਤ-ਪਾਕਿ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਸਰਹੱਦੀ ਪੱਟੀ ਦੇ ਲੋਕਾਂ ਨੂੰ ਡਰੋਨ ਤੋਂ ਜਾਣੂ ਕਰਵਾਉਣ ਲਈ ਭਾਰਤੀ ਫੌਜ਼ ਵੱਲੋਂ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿਚ ਲੋਕਾਂ ਨੂੰ ਡਰੋਨ ਦੀ ਸ਼ਕਲ ਤੋਂ ਲੈ ਕੇ ਉਸਦੀ ਗਤੀਵਿਧੀ ਬਾਰੇ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ।
ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਪਿਛਲੇ ਸਮੇਂ ਦਾ ਰਿਕਾਰਡ ਦੇਖੀਏ ਤਾਂ ਸਾਹਮਣੇ ਆਉਂਦਾ ਹੈ ਕਿ ਭਾਰਤ ਵਿਚ ਡਰੋਨ ਰਾਹੀਂ ਸਮਗਲਿੰਗ ਕੀਤੀ ਗਈ ਹੈ। ਜਿਸ ਨੂੰ ਰੋਕਣ ਲਈ ਭਾਰਤੀ ਜਵਾਨ ਪੂਰੀ ਤਰ੍ਹਾਂ ਸੁਹਿਰਦ ਹਨ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਸਮਗਲਿੰਗ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤੋਂ ਪਿੰਡਾਂ ਦੇ ਲੋਕ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ। ਜਿਸ ਕਰਕੇ ਲੋਕਾਂ ਨੂੰ ਡਰੋਨ ਤੋਂ ਜਾਣੂ ਕਰਵਾਇਆ ਗਿਆ ਹੈ ਤਾਂ ਜ਼ੋ ਪਿੰਡ ਦੇ ਲੋਕ ਵੀ ਫੌਜ਼ ਦੀ ਮੱਦਦ ਕਰ ਸਕਣ।
ਉਨ੍ਹਾਂ ਸਪੱਸ਼ਟ ਕੀਤਾ ਕਿ ਡਰੋਨ ਦੀ ਸ਼ਕਲ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਡਰੋਨ ਦੀ ਆਵਾਜ਼ ਤੋਂ ਜਾਣੂ ਕਰਵਾਇਆ ਅਤੇ ਡਰੋਨ ਕਿਸ ਕਦਰ ਸਮਾਨ ਆਪਣੇ ਨਾਲ ਸਮਗਲ ਕਰਦਾ ਹੈ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ ਗਈ ਤਾਂ ਜ਼ੋ ਲੋਕ ਡਰੋਨ ਜਾਂ ਡਰੋਨ ਦੀ ਆਵਾਜ਼ ਸੁਨਣ `ਤੇ ਭਾਰਤੀ ਜਵਾਨਾਂ ਨੂੰ ਜਾਣੂ ਕਰਵਾ ਸਕਣ। ਆਪਣੇ ਨੰਬਰ ਜਾਰੀ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦਾ ਕੰਮ ਸਿਰਫ ਡਰੋਨ ਬਾਰੇ ਜਾਣਕਾਰੀ ਦੇਣਾ ਹੈ। ਬਾਕੀ ਸਾਰਾ ਕੰਮ ਬੀ.ਐਸ.ਐਫ ਦਾ ਹੋਵੇਗਾ ਅਤੇ ਇਸ ਕੰਮ ਵਿਚ ਆਮ ਵਿਅਕਤੀ ਨੂੰ ਇਕ ਲੱਖ ਰੁਪਏ ਤੱਕ ਨਾਲ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।