ਵਿਨੇ ਹਾਂਡਾ, ਫ਼ਿਰੋਜ਼ਪੁਰ:
ਦੇਸ਼ ਦੇ ਰਾਖਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਬੀ.ਐਸ.ਐਫ ਨੇ ਅੱਜ ਦੌੜ ਕਰਵਾਈ । ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਸ਼ਹੀਦੀ ਸਥਲ ਹੂਸੈਨੀਵਾਲਾ ਪੁੱਜੇ ਦੌੜਾਕਾਂ ਦੀ ਜਿਥੇ ਬੀ.ਐਸ.ਐਫ ਅਧਿਕਾਰੀਆਂ ਨੇ ਹੌਂਸਲਾ ਅਫਜਾਈ ਕੀਤੀ ਉਥੇ ਇਸ ਦੌੜ ਨੂੰ ਦੇਸ਼ ਦੇ ਉਨ੍ਹਾਂ ਮਹਾਨ ਸਪੂਤ ਯੋਧਿਆਂ ਨੂੰ ਸਮਰਪਿਤ ਹੋਣ ਦੀ ਗੱਲ ਕੀਤੀ। ਜਿਨ੍ਹਾਂ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ।
ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸਮਰਪਿਤ ਦੌੜ ਸਮਾਪਤ ਕਰਦਿਆਂ ਫੌਜੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਥੇ ਇਸ ਦੌੜ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ। ਉਥੇ ਇਹ ਦੌੜ ਦੇਸ਼ ਵਿਰੋਧੀਆਂ ਨੂੰ ਦੱਸੇਗੀ ਕਿ ਭਾਰਤ ਦੇ ਜਵਾਨ ਸਰਦੀ-ਗਰਮੀ ਦੀ ਪ੍ਰਵਾਨ ਕੀਤੇ ਬਿਨ੍ਹਾਂ ਦੇਸ਼ ਦੀ ਰਾਖੀ ਲਈ ਕੁਝ ਕਰ ਦਿਖਾਉਣ ਨੂੰ ਹਮੇਸ਼ਾ ਤਿਆਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 10 ਕਿਲੋਮੀਟਰ ਦੀ ਉਕਤ ਦੌੜ ਵਿਚ ਵੱਡੀ ਗਿਣਤੀ ਜਵਾਨਾਂ ਨੇ ਸ਼ਿਰਕਤ ਕੀਤੀ, ਭਾਵੇਂ ਸਵੇਰੇ ਮੌਸਮ ਕਾਫੀ ਖਰਾਬ ਸੀ। ਪਰ ਬੁਲੰਦ ਹੌਂਸਲਿਆਂ ਦੇ ਮਾਲਕ ਜਵਾਨਾਂ ਨੇ ਬਿਨ੍ਹਾਂ ਕਿਸੇ ਸਵਾਲ-ਜਵਾਬ ਦੇ ਦੌੜ ਵਿਚ ਸ਼ਿਰਕਤ ਕਰਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BSF