ਵਿਨੇ ਹਾਂਡਾ
ਫ਼ਿਰੋਜ਼ਪੁਰ: ਅਜੋਕੀ ਭਜਦੋੜ ਵਾਲੀ ਜ਼ਿੰਦਗੀ ਵਿੱਚ ਬਿਮਾਰੀਆਂ ਨਾਲ ਲਿਪਤ ਹੋ ਰਹੀ ਮਨੁੱਖਤਾ ਨੂੰ ਬਚਾਉਣ ਦੇ ਮਨੋਰਥ ਨਾਲ ਬੀ.ਐਸ.ਐਫ ਵੱਲੋਂ ਅੱਜ ਯੋਗਾ ਕੈਂਪ ਲਗਾਇਆ ਗਿਆ। ਅੰਤਰਾਸ਼ਟਰੀ ਯੋਗ ਦਿਵਸ `ਤੇ ਕਰਵਾਏ ਸੈਮੀਨਾਰ ਵਿਚ ਜਿਥੇ ਵੱਡੀ ਗਿਣਤੀ ਜਵਾਨਾਂ ਨੇ ਸ਼ਿਰਕਤ ਕੀਤੀ। ਉਥੇ ਅਫਸਰਾਂ ਸਮੇਤ ਔਰਤਾਂ ਨੇ ਯੋਗਾ ਕੈਂਪ ਵਿਚ ਪਹੁੰਚ ਕੇ ਯੋਗ ਦੇ ਗੁਰ ਸਿੱਖੇ। ਗੱਲਬਾਤ ਕਰਦਿਆਂ ਬੀ.ਐਸ.ਐਫ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅੱਜ ਅੰਤਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇਹ ਕੈਂਪ ਲਗਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਯੋਗਾ ਸੈਮੀਨਾਰ ਲਾਉਣ ਦਾ ਮੁੱਖ ਮਨੋਰਥ ਲੋਕਾਂ ਨੂੰ ਯੋਗ ਦੇ ਗੁਣਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਜ਼ੋ ਯੋਗ ਦੇ ਸਹਾਰੇ ਲੋਕ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਣ। ਉਨ੍ਹਾਂ ਕਿਹਾ ਕਿ ਯੋਗਾ ਕੈਂਪ ਵਿਚ 250 ਦੇ ਕਰੀਬ ਜਵਾਨਾਂ, ਔਰਤਾਂ ਅਤੇ ਅਫਸਰਾਂ ਨੇ ਸ਼ਿਰਕਤ ਕਰਕੇ ਯੋਗ ਆਸਨ ਕੀਤੇ।ਬੀ.ਐਸ.ਐਫ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਰ ਵਿਅਕਤੀ ਨੂੰ ਯੋਗ ਦੇ ਮਹੱਤਵ ਪਤਾ ਹੋਣੇ ਚਾਹੀਦੇ ਹਨ ਤਾਂ ਜ਼ੋ ਮਨੁੱਖ ਆਪਣੇ ਸਰੀਰ ਦੀ ਤੰਦਰੁਸਤੀ ਲਈ ਰੋਜ਼ਾਨਾ ਯੋਗ ਕਰ ਸਕੇ।
ਯੋਗਾ ਕੈਂਪ ਵਿਚ ਯੋਗ ਕਰਦੇ ਜਵਾਨਾਂ, ਔਰਤਾਂ ਅਤੇ ਅਫਸਰਾਂ ਨੇ ਸਪੱਸ਼ਟ ਕੀਤਾ ਕਿ ਬੇਸ਼ਕ ਉਹ ਬਹੁਤ ਘੱਟ ਯੋਗ ਆਸਨ ਕਰਦੇ ਹਨ। ਪਰ ਜਦੋਂ ਯੋਗ ਕਰਦੇ ਹਨ ਤਾਂ ਸਰੀਰ ਤੰਦਰੁਸਤੀ ਮਹਿਸੂਸ ਕਰਦਾ ਹੈ। ਜਿਸ ਕਰਕੇ ਅੱਜ ਤੋਂ ਬਾਅਦ ਉਹ ਰੋਜ਼ ਯੋਗ ਆਸਨ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਪਰਿਵਾਰਾਂ ਨੂੰ ਯੋਗਾ ਦੇ ਗੁਣਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਆਸ-ਪਾਸ ਵਸਦੇ ਪਰਿਵਾਰਾਂ ਨੂੰ ਵੀ ਜਾਣੂ ਕਰਵਾਉਣਗੇ ਤਾਂ ਜ਼ੋ ਲੋਕ ਯੋਗ ਕਰਕੇ ਤੰਦਰੁਸਤ ਜਿੰਦਗੀ ਬਤੀਤ ਕਰ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।