ਵਿਨੇ ਹਾਂਡਾ
ਫ਼ਿਰੋਜ਼ਪੁਰ: ਸੜਕ ਹਾਦਸਿਆਂ ਵਿਚ ਅਜਾਈ ਜਾਂਦੀਆਂ ਜਾਨਾਂ ਨੂੰ ਬਚਾਉਣ ਦੇ ਮਨੋਰਥ ਨਾਲ ਅੱਜ ਫਿਰੋਜ਼ਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਵਰਲਡ ਬਲੱਡ ਡੋਨਰ ਡੇ ਨੂੰ ਸਮਰਪਿਤ ਫਿਰੋਜ਼ਪੁਰ ਦੇ ਨਿੱਜੀ ਸਕੂਲਾਂ ਵਿਚ ਲਾਏ ਗਏ ਕੈਂਪ ਦੌਰਾਨ ਜਿਥੇ ਵੱਡੀ ਤਦਾਦ ਸਮਾਜ ਸੇਵੀਆਂ ਨੇ ਪੁੱਜ ਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਉਥੇ ਵੱਡੀ ਗਿਣਤੀ ਖੂਨਦਾਨ ਕਰਨ ਵਾਲੇ ਵੀ ਪਹੁੰਚੇ। ਵਰਲਡ ਬਲੱਡ ਡੋਨਰ ਡੇ `ਤੇ ਸਕੂਲ ਵਿਚ ਲਾਏ ਕੈਂਪ ਦਾ ਜ਼ਿਕਰ ਕਰਦਿਆਂ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ 35 ਤੋਂ ਜਿਆਦਾ ਵਿਅਕਤੀ ਖੂਨ ਦਾਨ ਦੇ ਚੁੱਕੇ ਹਨ। ਜਦੋਂ ਕਿ ਹੋਰ ਕਾਫੀ ਡੋਨਰ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਦੂਸਰੇ ਕੈਂਪ ਵਿਚ ਵੀ ਖੂਨਦਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਾਦਸੇ ਵਾਪਰ ਰਹੇ ਹਨ। ਦੇ ਪੀੜਤਾਂ ਨੂੰ ਰਾਹਤ ਦੇਣ ਲਈ ਖੂਨਦਾਨ ਕਰਨਾ ਕਾਫੀ ਜ਼ਰੂਰੀ ਹੈ ਅਤੇ ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕੋਈ ਵੀ ਤੰਦਰੁਸਤ ਵਿਅਕਤੀ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ।
ਜਿਸ ਨਾਲ ਮਨੁੱਖ ਦੀ ਬਾਡੀ ਉਪਰ ਕੋਈ ਅਸਰ ਨਹੀਂ ਹੁੰਦਾ।ਖੂਨਦਾਨ ਕਰਨ ਪੁੱਜੇ ਵਿਅਕਤੀਆਂ ਨੇ ਦੱਸਿਆ ਕਿ ਉਹ ਹਰ ਵਾਰ ਖੂਨਦਾਨ ਕਰਦੇ ਹਨ ਤਾਂ ਜ਼ੋ ਕਿਸੇ ਹਾਦਸਾ ਪੀੜਤ ਦੀ ਸਹਾਇਤਾ ਹੋ ਸਕੇ। ਉਨ੍ਹਾਂ ਦੱਸਿਆ ਕਿ ਉਹ ਹਰ ਵਾਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਦੇ ਹਨ ਤਾਂ ਜ਼ੋ ਹੋਰ ਲੋਕ ਵੀ ਖੂਨਦਾਨ ਕਰ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।