Home /News /punjab /

FEROZEPUR- ਸੀਆਈਏ ਸਟਾਫ ਨੇ ਦੋ ਸਮਗਲਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

FEROZEPUR- ਸੀਆਈਏ ਸਟਾਫ ਨੇ ਦੋ ਸਮਗਲਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

 • Share this:
  ਮਨਦੀਪ

  ਫਿਰੋਜ਼ਪੁਰ- ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਸਮਗਲਰਾਂ ਨੂੰ 440 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਆਰਿਫ ਕੇ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਫਿਰੋਜ਼ਪੁਰ ਦੇ ਏਐੱਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬਧ ਵਿਚ ਬੱਸ ਸਟੈਂਡ ਪਿੰਡ ਕਟੋਰਾ ਪਾਸ ਮੌਜੂਦ ਸੀ ਤਾਂ ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜੂ ਜਿਸ ਦੇ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨੀ ਸਮੱਗਲਰਾਂ ਨਾਲ ਸੰਬਧ ਹਨ, ਜੋ ਅਕਸਰ ਹੀ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਦਾ ਹੈ ਤੇ ਸਰਹੱਦ ਪਾਰੋਂ ਪਾਕਿਸਤਾਨ ਤਰਫੋਂ ਉਨ੍ਹਾਂ ਸਮੱਗਲਰਾਂ ਨਾਲ ਗੱਲਬਾਤ ਕਰਕੇ ਹੈਰੋਇਨ ਇੱਧਰ ਰਖਵਾਉਂਦਾ ਹੈ। ਰਾਜਵਿੰਦਰ ਸਿੰਘ ਦਾ ਖਾਸ ਮਿੱਤਰ ਜੋਗਿੰਦਰ ਸਿੰਘ ਜੋ ਆਤਮਾ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਨਿਜਾਮਵਾਲਾ (ਥਾਣਾ ਆਰਿਫ ਕੇ) ਦੇ ਨਾਲ ਨੌਕਰ ਹੈ, ਜੋ ਆਤਮਾ ਸਿੰਘ ਦੀ ਜਮੀਨ ਬਾਰਡਰ ਪਾਰ ਕੰਡਿਆਲੀ ਤਾਰ ਤੋਂ ਲੱਗੇ ਗੇਟ ਨੰਬਰ 177/11 ਤੇ ਪੈਂਦੀ ਹੈ , ਇਨ੍ਹਾਂ ਦੋਵਾਂ ਦੀ ਆਪਸੀ ਮਿਲੀਭੁਗਤ ਹੋਣ ਕਰਕੇ ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜੂ ਵੱਲੋਂ ਸਰਹੱਦ ਪਾਰੋਂ ਪਾਕਿਸਤਾਨ ਤੋਂ ਮੰਗਵਾਈ ਜਾਂਦੀ ਹੈਰੋਇਨ ਦੀ ਖੇਪ ਜੋਗਿੰਦਰ ਸਿੰਘ ਉਕਤ ਤਾਰੋਂ ਪਾਰ ਖੇਤ ਵਿੱਚ ਕੰਮ ਕਰਨ ਗਿਆ ਚੁੱਕ ਕੇ ਲੈ ਆਉਦਾ ਹੈ।

  ਪੁਲਿਸ ਪਾਰਟੀ ਵੱਲੋਂ ਮੁਖਬਰ ਖਾਸ ਦੀ ਨਿਸ਼ਾਨਦੇਹੀ 'ਤੇ ਦੋਸ਼ੀ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਪਾਰਟੀ ਤੇ ਬੀਐੱਸਐੱਫ ਵੱਲੋਂ ਸਾਝੇ ਤੌਰ ਤੇ ਪੁੱਛਗਿੱਛ ਕੀਤੀ ਗਈ ਤੇ ਇਸ ਦੀ ਨਿਸ਼ਾਨਦੇਹੀ 'ਤੇ 440 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਰਾਜਵਿੰਦਰ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਇਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
  Published by:Ashish Sharma
  First published:

  Tags: BSF, Ferozepur, Heroin, Punjab Police

  ਅਗਲੀ ਖਬਰ