ਵਿਨੇ ਹਾਂਡਾ
ਫ਼ਿਰੋਜ਼ਪੁਰ: ਸਰਕਾਰ ਕਬਜ਼ੇ ਛੁਡਾਉਣ ਨੂੰ ਫਿਰੇ, ਪ੍ਰਸ਼ਾਸਨ ਧੜਾ-ਧੜ੍ਹਾ ਕਰਵਾਈ ਜਾਵੇ। ਕੁਝ ਅਜਿਹਾ ਹੀ ਪ੍ਰਤੀਕ ਹੋ ਰਿਹਾ ਫਿਰੋਜ਼ਪੁਰ ਵਿਖੇ, ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਹੇਠ ਮਿੰਨੀ ਸੈਕਟਰੀਏਟ ਵਿਚ ਧੜਾ-ਧੜ ਨਜਾਇਜ਼ ਖੋਖੇ ਰੱਖ ਕੇ ਲੋਕਾਂ ਵੱਲੋਂ ਕਬਜ਼ੇ ਕੀਤੇ ਜਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੇਸ਼ੱਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਗੋਗਲੂਆਂ ਤੋਂ ਮਿੱਟੀ ਝਾੜਦਿਆਂ ਕਰਦੇ ਹਾਂ ਕਰਵਾਉਂਦੇ ਹਾਂ ਦਾ ਰਾਗ ਅਲਾਪਦਿਆਂ ਐਸ.ਡੀ.ਐਮ ਫਿਰੋਜ਼ਪੁਰ ਨੂੰ ਫੋਨ ਕਰ ਦਿੱਤਾ। ਪਰ ਇਕ ਵਾਰ ਫਿਰ ਸਵਾਲ ਖੜ੍ਹਾ ਹੋਇਆ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਸੀ ਤਰ੍ਹਾਂ ਹੀ ਬਿੱਲੀ ਦੇਖ ਕੇ ਅਫਸਰ ਅੱਖਾਂ ਮਟੀਣ ਲੈਣਗੇ।
ਮਿੰਨੀ ਸੈਕਟਰੀਏਟ ਵਿਚ 80 ਫੀਸਦੀ ਖੋਖੇ ਨਜਾਇਜ਼ ਲੱਗਣ ਦਾ ਦਬੀ ਜ਼ੁਬਾਨ ਵਿਚ ਇਜ਼ਹਾਰ ਕਰਦਿਆਂ ਡਾਕੂਮੈਂਟਸ ਰਾਈਟਰਜ਼ ਨੇ ਸਪੱਸ਼ਟ ਕੀਤਾ ਕਿ ਆਏ ਦਿਨ ਇਥੇ ਨਵਾਂ ਖੋਖਾ ਰੱਖਿਆ ਜਾਂਦਾ ਹੈ। ਪਰ ਪ੍ਰਸ਼ਾਸਨਿਕ ਅਧਿਕਾਰੀ ਵਾਰ-ਵਾਰ ਬੇਨਤੀਆਂ ਕਰ `ਤੇ ਕੋਈ ਗੌਰ ਨਹੀਂ ਫਰਮਾਉਂਦੇ। ਜਿਸ ਕਰਕੇ ਮਜ਼ਬੂਰਨ ਕਈ ਵਾਰ ਦੁਕਾਨਦਾਰਾਂ ਨੂੰ ਆਪਣੇ ਪੱਧਰ `ਤੇ ਕਾਰਵਾਈ ਕਰਨੀ ਪੈਂਦੀ ਹੈ। ਜਿਸ ਕਰਕੇ ਅਕਸਰ ਹੀ ਤਕਰਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਮੁੱਖ ਮੰਤਰੀ ਪੰਜਾਬ ਵੱਲੋਂ ਦਹਾਕੇ ਪੁਰਾਣੇ ਕਬਜ਼ੇ ਛੁਡਾਉਣ ਦੇ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਫਿਕਰਾ ਕਸਦਿਆਂ ਕਿਹਾ ਕਿ ਇਹ ਛੁਡਾਉਣਗੇ ਸਰਕਾਰੀ ਕਬਜ਼ੇ। ਲੋਕਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਆਪਣੇ ਦਫਤਰ ਵਿਚ ਹੋ ਰਹੇ ਨਜਾਇਜ਼ ਕਬਜ਼ੇ ਨਹੀਂ ਰੋਕ ਸਕਦੇ, ਉਹ ਕੀਤੇ ਕਬਜ਼ੇ ਕਿਵੇਂ ਛੁਡਾ ਸਕਦੇ ਹਨ। ਲੋਕਾਂ ਨੇ ਕਿਹਾ ਕਿ ਜੇਕਰ ਅੱਜ ਵੀ ਜ਼ਮੀਨੀ ਪੱਧਰ `ਤੇ ਜਾਂਚ ਹੋਵੇ ਤਾਂ 100 ਖੋਖਿਆਂ ਵਿਚੋਂ 80 ਖੋਖੇ ਉਹ ਹੋਣਗੇ, ਜਿਹੜੇ ਨਜਾਇਜ਼ ਹਨ।
ਪਰ ਮੁੱਠੀ ਗਰਮ ਕਰਨ ਵਾਲੇ ਬਾਬੂਆਂ ਨੂੰ ਸਰਕਾਰੀ ਸੰਮਤੀ ਦੀ ਰਾਖੀ ਕਰਨ ਦੀ ਕੀ ਜ਼ਰੂਰਤ ਹੈ। ਗੱਲਬਾਤ ਕਰਦਿਆਂ ਬੇਸ਼ੱਕ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਤੁਰੰਤ ਐਸ.ਡੀ.ਐਮ ਫਿਰੋਜ਼ਪੁਰ ਨੂੰ ਜਾਂਚ ਕਰਨ ਲਈ ਕਿਹਾ। ਪਰ ਇਕ ਸਵਾਰ ਫਿਰ ਉੱਠਿਆ ਕਿ ਕੀ ਇਸ ਵਾਰ ਵੀ ਉਸੀ ਤਰ੍ਹਾਂ ਚੈਕਿੰਗ ਹੋਵੇਗੀ। ਜ਼ੋ ਪਿਛਲੇ ਡੇਢ-ਦੋ ਮਹੀਨਿਆਂ ਤੋਂ ਵਾਰ-ਵਾਰ ਹੋ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur