ਦਿੱਲੀ ਵਿਚ ਸਰਕਾਰ ਚਲਾ ਰਹੇ ਅਰਵਿੰਦ ਕੇਜਰੀਵਾਲ ਵੱਲੋਂ ਜਿਥੇ ਪੰਜਾਬ ਵਿਚ ਆ ਕੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਸਿਸੋਦੀਆ ਵੱਲੋਂ ਸਕੂਲਾਂ ਬਾਬਤ ਦਿੱਤੇ ਬਿਆਨ `ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬ ਹਿਤੈਸ਼ੀ ਹੋ ਤਾਂ ਇਥੇ ਗਰਾਂਟ ਜਾਰੀ ਕਰਦੇ। ਐਵੇ ਵੋਟਾਂ ਦੀ ਰਾਜਨੀਤੀ ਖੇਡ ਜੁਆਰੀਏ ਵਾਲਾ ਕੰਮ ਨਾ ਕਰੋ।
ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 500 ਮੀਟਰ ਦੂਰ ਖੜ੍ਹੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਥੇ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਜਿਥੇ ਮਾਹਿਰ ਅਧਿਆਪਕ ਤਾਇਨਾਤ ਕੀਤੇ ਹਨ। ਉਥੇ ਇਹ ਸਕੂਲ ਆਧੁਨਿਕਤਾ ਨਾਲ ਜੁੜੇ ਹੋਏ ਹਨ। ਉਨ੍ਹਾਂ ਐਲਾਨ ਕੀਤਾ ਕਿ ਇਥੋਂ ਪੜ੍ਹ ਕੇ ਜਾਣ ਵਾਲੇ ਬੱਚੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।ਮਨੀਸ਼ ਸਿਸੋਦੀਆ ਨੂੰ ਸਵਾਲ ਕਰਦਿਆਂ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ। ਉਦੋਂ ਭਾਰਤ ਵਿਚ ਸੂਈ ਵੀ ਨਹੀਂ ਸੀ ਬਣਦੀ।
ਪਰ ਹੁਣ ਇਥੇ ਜਹਾਜ ਵੀ ਬਨਣ ਲੱਗੇ ਹਨ। ਸਿਸੋਦੀਆਨੂੰ ਸੰਬੋਧਿਤ ਹੁੰਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਤੁਸੀਂ ਗਲਤ ਫਹਿਮੀ ਵਿਚ ਨਾ ਰਿਹੋ ਅਤੇ ਜੁਆਰੀਏ ਵਾਂਗ ਪੰਜਾਬ ਵਿਚ ਜੂਆ ਨਾ ਖੇਡੋ। ਇਥੋਂ ਦੇ ਲੋਕ ਬਹੁਤ ਸੁਹਿਰਦ ਹਨ, ਉਹ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ।ਪੰਜਾਬ ਦੇ ਅਥਾਹ ਵਿਕਾਸ ਹੋਣ ਦਾ ਦਾਅਵਾ ਕਰਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਮੇਰੇ ਹਲਕੇ ਵਿਚ ਕਈ ਡਿਸਪੈਂਸਰੀਆਂ ਬਣੀਆਂ, ਲੱਖਾਂ ਦੀ ਤਦਾਦ ਨਾਲ ਕਮਿਊਨਿਟੀ ਹਾਲ ਬਣਿਆ ਅਤੇ ਬਣੇ ਪਾਰਕਾਂ ਵਿਚ ਲੋਕ ਸੈਰ ਕਰਕੇ ਕਈ ਬਿਮਾਰੀਆਂ ਨੂੰ ਭਜਾ ਚੁੱਕੇ ਹਨ ਅਤੇ ਪੰਜਾਬ ਦੇ ਸਕੂਲਾਂ ਵਿਚ ਬੱਚੇ ਆਧੁਨਿਕਤਾ ਨਾਲ ਸਿੱਖਿਆ ਹਾਸਲ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Delhi, Ferozepur, Government School, MLAs, Punjab, Punjab Assembly elections, School