ਵਿਨੇ ਹਾਂਡਾ
ਫ਼ਿਰੋਜ਼ਪੁਰ: ਮੁੱਖ ਸਿਆਸੀ ਪਾਰਟੀਆਂ ਨੂੰ ਵਗ੍ਹਾਹ ਕੇ ਮਾਰਦਿਆਂ ਜਿਸ ਕਦਰ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸਤ੍ਹਾ ਸੌਂਪੀ ਗਈ। ਉਥੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪਹਿਲੇ ਬਜਟ ਨੂੰ ਲੈ ਕੇ ਹਰ ਵਰਗ ਆਸਾਂ-ਉਮੀਦਾਂ ਲਾਈ ਬੈਠਾ ਸੀ। ਪਰ ਪਹਿਲੇ ਬਜਟ ਵਿਚ ਬਜ਼ੁਰਗਾਂ ਲਈ ਕੁਝ ਵੀ ਜਾਰੀ ਨਾ ਕਰਨ ਤੋਂ ਗੁਸਾਏ ਫਿਰੋਜ਼ਪੁਰ ਦੇ ਬਜ਼ੁਰਗਾਂ ਨੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ-ਖੋਟੀਆਂ।
ਰੋਸ ਜ਼ਾਹਿਰ ਕਰਦਿਆਂ ਬਜ਼ੁਰਗਾਂ ਨੇ ਸਪੱਸ਼ਟ ਕੀਤਾ ਕਿ ਜਿਹੜਾ ਪੁੱਤ ਸਾਂਭੇ ਉਸ ਨੂੰ ਬਜ਼ੁਰਗ ਅਸੀਸਾਂ ਦਿੰਦੇ ਹਨ। ਪਰ ਜਿਹੜੇ ਬਜ਼ੁਰਗਾਂ ਨੂੰ ਠੇਗਾ ਦਿਖਾਏ, ਬਜ਼ੁਰਗ ਉਸ ਨੂੰ ਸ਼ੈਤਾਨ ਕਹਿ ਕੇ ਪੁਕਾਰਦੇ ਹਨ। ਬਜ਼ੁਰਗਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਪਰ ਰਾਜ ਕਰ ਰਹੀਆਂ ਸਰਕਾਰਾਂ ਨੂੰ ਵੰਗਾਹ ਕੇ ਮਾਰਦਿਆਂ ਪੰਜਾਬੀਆਂ ਨੇ ਆਪ ਪਾਰਟੀ ਨੂੰ ਮੌਕਾ ਦਿੱਤਾ ਸੀ।
ਪਰ ਆਪ ਨੇ ਪੰਜਾਬੀਆਂ ਦੇ ਹਿੱਤ ਵਿਚ ਦਹਾੜਾਂ ਤਾਂ ਬਹੁਤ ਮਾਰੀਆਂ, ਪਰ ਪੰਜਾਬੀਆਂ ਨੂੰ ਕੁਝ ਦਿੰਦੀ ਦਿਖਾਈ ਨਹੀਂ ਦੇ ਰਹੀ। ਰੋਸ ਜ਼ਾਹਿਰ ਕਰਦਿਆਂ ਬਜ਼ੁਰਗਾਂ ਨੇ ਕਿਹਾ ਕਿ ਬਿਨ੍ਹਾਂ ਦੇਰੀ ਮੌਜੂਦਾ ਪੰਜਾਬ ਸਰਕਾਰ ਬਜ਼ੁਰਗਾਂ ਦੇ ਸਤਿਕਰ ਵਿਚ ਵਿਸ਼ੇਸ਼ ਬਜਟ ਵਾਧਾ ਜਾਰੀ ਕਰੇ ਤਾਂ ਜ਼ੋ ਪੰਜਾਬੀਆਂ ਨੂੰ ਆਪਣੇ ਕੀਤੇ ਪਰ ਨਾਜ਼ ਹੋ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।