Home /punjab /

ਫ਼ਿਰੋਜ਼ਪੁਰ ਦੇ ਸਕੂਲ `ਚ ਕਰਵਾਏ ਗਏ ਬੱਚਿਆਂ ਦੇ ਮੁਕਾਬਲੇ

ਫ਼ਿਰੋਜ਼ਪੁਰ ਦੇ ਸਕੂਲ `ਚ ਕਰਵਾਏ ਗਏ ਬੱਚਿਆਂ ਦੇ ਮੁਕਾਬਲੇ

X
ਫ਼ਿਰੋਜ਼ਪੁਰ

ਫ਼ਿਰੋਜ਼ਪੁਰ ਦੇ ਸਕੂਲ `ਚ ਕਰਵਾਏ ਗਏ ਬੱਚਿਆਂ ਦੇ ਮੁਕਾਬਲੇ

ਫਿਰੋਜ਼ਪੁਰ ਸ਼ਹਿਰ ਦੇ ਨਿੱਜੀ ਸਕੂਲ ਵਿਚ ਬੱਚਿਆਂ ਦੇ ਕਰਵਾਏ ਮੁਕਾਬਲੇ ਵਿਚ ਜਿਥੇ ਵੱਡੀ ਗਿਣਤੀ ਬੱਚਿਆਂ ਨੇ ਸ਼ਿਰਕਤ ਕੀਤੀ। ਉਥੇ ਬੱਚਿਆਂ ਦੀ ਕਲਾਂ ਨੂੰ ਦੇਖਣ ਪੁੱਜੇ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੀ ਨੀਤੀ ਦੀ ਜੰਮ ਕੇ ਸ਼ਲਾਘਾ ਕੀਤੀ।

  • Share this:

ਵਿਨੇ ਹਾਂਡਾ, ਫ਼ਿਰੋਜ਼ਪੁਰ:

ਦੁਨੀਆ ਭਰ ਵਿਚ ਕਰੋਨਾ ਦੇ ਚਲਦਿਆਂ ਜਿਥੇ ਦੁਨੀਆ ਵਿਚ ਉੱਥਲ ਪੁਥਲ ਮਚੀ ਹੋਈ ਹੈ। ਉਥੇ ਸਕੂਲਾਂ ਤੋਂ ਦੂਰ ਹੋਏ ਬੱਚੇ ਪੜ੍ਹਾਈ ਅਤੇ ਆਪਣੀ ਕਲਾਕਾਰੀ ਤੋਂ ਵੀ ਕੋਸੋ ਦੂਰ ਹੋ ਗਏ ਸਨ। ਜਿਸ ਸਦਕਾ ਸਕੂਲਾਂ ਵਿਚ ਦੁਬਾਰਾ ਰਨਰ-ਅਪ ਕਰਨ ਲਈ ਅਧਿਆਪਕਾਂ ਤੇ ਮਾਪਿਆਂ ਨੂੰ ਯਤਨ ਕਰਨੇ ਪਏ। ਭਾਵੇਂ ਹੁਣ ਬੱਚੇ ਸਕੂਲਾਂ ਵਿਚ ਪੜ੍ਹਾਈ ਦੇ ਪਰਪੱਕ ਹੋਣ ਲੱਗੇ ਹਨ। ਪਰ ਹੁਣ ਸਕੂਲਾਂ ਵੱਲੋਂ ਬੱਚਿਆਂ ਦੀ ਕਲਾਂ ਨੂੰ ਨਿਖਾਰਣ ਦੇ ਮਨੋਰਥ ਨਾਲ ਸਮਾਗਮ ਕਰਵਾ ਕੇ ਬੱਚਿਆਂ ਨੂੰ ਭਾਸ਼ਣ ਪ੍ਰਤੀਯੋਗਤਾ, ਭੰਗੜਾ, ਗਿੱਧਾ, ਡਾਂਸ ਮੁਕਾਬਲੇ ਕਰਵਾ ਕੇ ਬੱਚਿਆਂ ਅੰਦਰਲੀ ਕਲਾਂ ਨਿਖਾਰੀ ਜਾ ਰਹੀ ਹੈ।

ਫਿਰੋਜ਼ਪੁਰ ਸ਼ਹਿਰ ਦੇ ਨਿੱਜੀ ਸਕੂਲ ਵਿਚ ਬੱਚਿਆਂ ਦੇ ਕਰਵਾਏ ਮੁਕਾਬਲੇ ਵਿਚ ਜਿਥੇ ਵੱਡੀ ਗਿਣਤੀ ਬੱਚਿਆਂ ਨੇ ਸ਼ਿਰਕਤ ਕੀਤੀ। ਉਥੇ ਬੱਚਿਆਂ ਦੀ ਕਲਾਂ ਨੂੰ ਦੇਖਣ ਪੁੱਜੇ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੀ ਨੀਤੀ ਦੀ ਜੰਮ ਕੇ ਸ਼ਲਾਘਾ ਕੀਤੀ। ਮਾਪਿਆਂ ਨੇ ਕਿਹਾ ਕਿ ਇਸ ਨਾਲ ਜਿਥੇ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੇ ਅੰਦਰਲੀ ਕਲਾਂ ਦਾ ਪ੍ਰਦਰਸ਼ਨ ਕਰਕੇ ਆਪਣੀ ਸਖਸ਼ੀਅਤ ਦਾ ਪ੍ਰਗਟਾਵਾ ਕਰਨਗੇ। ਉਥੇ ਜਿੰਦਗੀ ਵਿਚ ਕੁਝ ਵੱਖਰਾ ਹੋਣ ਕਰਕੇ ਬੱਚੇ ਪੜ੍ਹਾਈ ਵਿਚ ਹੋਰ ਵੀ ਪ੍ਰਫੂਲਤਾ ਨਾਲ ਕਾਮਯਾਬ ਹੋਣਗੇ।ਮੁਕਾਬਲਿਆਂ ਵਿਚ ਸ਼ਿਰਕਤ ਕਰਨ ਵਾਲੇ ਬੱਚਿਆਂ ਨੇ ਜਿਥੇ ਇਨ੍ਹਾਂ ਮੁਕਾਬਲਿਆਂ ਵਿਚ ਸ਼ਿਰਕਤ ਕਰਕੇ ਖੁਸ਼ੀ ਜ਼ਾਹਿਰ ਕੀਤੀ। ਉਥੇ ਆਪਣੀ ਜਿੱਤ ਦਾ ਸਿਹਰਾ ਸਕੂਲ ਅਧਿਆਪਕਾਂ ਨੂੰ ਦਿੱਤਾ, ਜਿੰਨਾਂ ਦੀ ਮਿਹਨਤ, ਪ੍ਰੇਰਣਾ ਸਦਕਾ ਉਹ ਇਸ ਮੁਕਾਬਲੇ ਵਿਚ ਸ਼ਿਰਕਤ ਕਰ ਸਕੇ।

Published by:Amelia Punjabi
First published:

Tags: Ferozepur, Punjab, School, Students