ਵਿਨੇ ਹਾਂਡਾ, ਫ਼ਿਰੋਜ਼ਪੁਰ:
ਹਾਏ ਮਹਿੰਗਾਈ, ਹਾਏ ਹਾਏ ਮਹਿੰਗਾਈ, ਦਾ ਰੌਣਾ ਤਕਰੀਬਨ ਦੇਸ਼ ਦਾ ਹਰ ਨਾਗਰਿਕ ਹੀ ਰੋ ਰਿਹੈ। ਉਹ ਭਾਵੇਂ ਦਿਹਾੜੀਦਾਰ ਹੈ, ਵਪਾਰੀ ਹੈ ਅਤੇ ਭਾਵੇਂ ਕਿਸਾਨ ਹੈ ਸਭ ਮਹਿੰਗਾਈ ਦੇ ਚੰਡੇ ਪਏ ਹਨ। ਜਦੋਂ ਸਾਡੀ ਟੀਮ ਨੇ ਅਨਾਜ ਮੰਡੀ ਫਿਰੋਜ਼ਪੁਰ ਦਾ ਦੌਰਾ ਕੀਤਾ ਤਾਂ ਮੰਡੀ ਵਿਚ ਫਸਲ ਵੇਚਣ ਆਏ ਕਿਸਾਨਾਂ ਨੇ ਕਿਹਾ ਕਿ ਹੁਣ ਤਾਂ ਅਗਲੀ ਫਸਲ ਬੀਜਣੀ ਮੁਸ਼ਕਿਲ ਹੋ ਰਹੀ ਹੈ। ਕਿਉਂਕਿ ਡੀਜ਼ਲ 102 ਰੁਪਏ ਹੋ ਗਿਐ। ਜਿਸ ਕਰਕੇ ਖੇਤੀ ਕਰਨੀ ਨਾਮੁਮਕਿਨ ਜਿਹੀ ਜਾਪ ਰਹੀ ਹੈ।
ਸਰਕਾਰ ਸਿਰ ਮਹਿੰਗਾਈ ਦਾ ਠੀਕਰਾ ਭੰਨਦਿਆਂ ਕਿਸਾਨਾਂ ਨੇ ਕਿਹਾ ਕਿ ਮਹਿੰਗਾਈ ਕਿਸੇ ਦਰ ਨਾਲ ਵਧੇ। ਇਥੇ ਤਾਂ ਰੋਜ਼ਾਨਾ ਹੀ ਪਟਰੋਲੀਅਮ ਪਦਾਰਥਾਂ ਦੇ ਰੇਟ ਵਧਾ ਸਰਕਾਰ ਲੋਕਾਂ ਦਾ ਜਿਉਣਾ ਦੁਭਰ ਕਰ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਕਿਰਸਾਨੀ ਡੀਜਲ ਪਰ ਹੀ ਨਿਰਭਰ ਹੈ। ਪਰ ਡੀਜ਼ਲ ਦੇ ਭਾਅ ਅਸਮਾਨੀ ਚੜ੍ਹਣ ਕਰਕੇ ਖੇਤੀ ਕਰਨੀ ਕਾਫੀ ਔਖੀ ਹੋ ਚੁੱਕੀ ਹੈ। ਉਥੇ ਖੇਤ ਜਾਣ ਲਈ ਮੋਟਰ ਸਾਈਕਲ ਵਿਚ ਤੇਲ ਪੂਰਾ ਨਹੀਂ ਲਹੇਗਾ।
ਇਹ ਕੋਈ ਪੜ੍ਹੇ-ਲਿਖੇ, ਸੂਝਵਾਨ ਵਾਲੀ ਗੱਲ ਹੈ ਤੋਂ ਆਪਣੀ ਬਾਤ ਸ਼ੁਰੂ ਕਰਦਿਆਂ ਕਿਸਾਨ ਨੇ ਕਿਹਾ ਕਿ ਸਰਕਾਰਾਂ ਨੇ ਮਹਿੰਗਾਈ ਸਥਿਰ ਕਰਨੀ ਹੁੰਦੀ ਹੈ। ਪਰ ਇਥੇ ਤਾਂ ਸਰਕਾਰ ਹੀ ਲੋਕਾਂ ਦਾ ਖੂਨ ਚੂਸਣ `ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਡੀਜ਼ਲ ਪਰ ਸਰਕਾਰ ਸਬਸਿਡੀ ਦਿੰਦੀ। ਪਰ ਇਥੇ ਤਾਂ ਟੈਕਸ ਹੀ ਟੈਕਸ ਨਾਲ ਰੇਟ 102 ਨੂੰ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਹਾਵਤ ਹੁੰਦੀ ਸੀ ਰੱਜ ਦੇ ਵਾਹ ਤੇ ਰੱਜ ਕੇ ਖਾਹ। ਪਰ ਸਰਕਾਰ ਦੀ ਨਲਾਇਕੀ ਕਰਕੇ ਮਹਿੰਗਾ ਡੀਜ਼ਲ ਨਾ ਬਾਲਣ ਕਰਕੇ ਜਿਥੇ ਵਾਹੁਣ ਤੋਂ ਹੱਥ ਖਿਚਣਾ ਪਵੇਗਾ। ਉਥੇ ਖਾਣ ਤੋਂ ਤਾਂ ਪਹਿਲਾਂ ਹੀ ਹੱਥ ਖਿਚੇ ਪਏ ਨੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, Ferozepur, Petrol and diesel, Punjab, Punjab farmers