Home /News /punjab /

ਫਿਰੋਜ਼ਪੁਰ: ਏਟੀਐਮ ਤੋੜ ਕੇ ਪੌਣੇ 4 ਲੱਖ ਦੀ ਨਕਦੀ ਉਡਾਈ

ਫਿਰੋਜ਼ਪੁਰ: ਏਟੀਐਮ ਤੋੜ ਕੇ ਪੌਣੇ 4 ਲੱਖ ਦੀ ਨਕਦੀ ਉਡਾਈ

ਫਿਰੋਜ਼ਪੁਰ: ਏਟੀਐਮ ਤੋੜ ਕੇ ਪੌਣੇ 4 ਲੱਖ ਦੀ ਨਕਦੀ ਉਡਾਈ

ਫਿਰੋਜ਼ਪੁਰ: ਏਟੀਐਮ ਤੋੜ ਕੇ ਪੌਣੇ 4 ਲੱਖ ਦੀ ਨਕਦੀ ਉਡਾਈ

  • Share this:
    ਵਿਨੇ ਹਾਂਡਾ

    ਫਿਰੋਜ਼ਪੁਰ: ਸ਼ਹਿਰ ਵਿੱਚ ਲੁਟੇਰਿਆਂ ਵੱਲੋਂ ਏਟੀਐਮ ਤੋੜ ਕੇ ਨਕਦੀ ਚੋਰੀ ਕਰਨ ਦੀ ਸੂਚਨਾ ਹੈ। ਸ਼ਹਿਰ ਦੇ ਆਵਾਜਾਈ ਭਰਪੂਰ ਮੱਲਵਾਲਾ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ 4 ਲੱਖ 84 ਹਜ਼ਾਰ ਰੁਪਏ ਉਡਾ ਲਏ ਗਏ ਹਨ। ਚੋਰਾਂ ਨੇ ਇਹ ਕੰਮ ਗੈਸ ਕਟਰ ਨਾਲ ਕੀਤਾ ਗਿਆ ਲਗਦਾ ਹੈ। ਜ਼ਿਕਰਯੋਗ ਹੈ ਕਿ ਇਥੋਂ ਕੁੱਝ ਦੂਰ ਹੀ ਪੁਲਿਸ ਦਾ ਸਖਤ ਪਹਿਰਾ ਲੱਗਾ ਹੁੰਦਾ ਹੈ।

    ਬੈਂਕ ਦੇ ਏ.ਟੀ.ਐਮ ਵਿਚੋਂ ਲੁੱਟ ਦੀ ਵਾਰਦਾਤ ਦੀ ਪੂਰੀ ਕਹਾਣੀ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਸੀ.ਸੀ.ਟੀ.ਵੀ ਫੁਟੇਜ ਲੈ ਕੇ ਮਾਮਲੇ ਨੂੰ ਖੰਗਾਲਣ ਵਿਚ ਲੱਗੀ ਹੋਈ ਹੈ।

    Ferozepur: 4 lakh cash stolen by breaking ATM
    ਫਿਰੋਜ਼ਪੁਰ: ਏਟੀਐਮ ਤੋੜ ਕੇ ਪੌਣੇ 4 ਲੱਖ ਦੀ ਨਕਦੀ ਉਡਾਈ


    ਫੁਟੇਜ ਮੁਤਾਬਿਕ ਕਾਰ ਉਪਰ ਸਵਾਰ ਹੋ ਕੇ ਆਇਆ ਲੁਟੇਰਾ ਕਾਰ ਦੀ ਡਿੱਗੀ ਵਿਚੋਂ ਗੈਸ ਕਟਰ ਦੀ ਪਾਈਪ ਨਾਲ ਏ.ਟੀ.ਐਮ ਦਾ ਸ਼ਟਰ ਤੋੜ ਕੇ ਉਸੀ ਕਟਰ ਦੀ ਸਹਾਇਤਾ ਨਾਲ ਏ.ਟੀ.ਐਮ ਵਿਚੋਂਂ ਨਗਦੀ ਉਡਾ ਕੇ ਫੁਰਰ ਹੋ ਜਾਂਦਾ ਹੈ, ਜਿਸ ਦੀ ਪੁਲਿਸ, ਬੈਂ ਅਧਿਕਾਰੀਆਂ ਨੂੰ ਸੂੰਹ ਵੀ ਨਹੀਂ ਲੱਗਦੀ, ਜਦੋਂ ਕਿ ਏ.ਟੀ.ਐਮ ਵਿਚ ਕਈ ਤਰ੍ਹਾਂ ਦੇ ਸਕਿਉਰਟੀ ਉਪਕਰਨ ਲੱਗੇ ਹੁੰਦੇ ਹਨ।

    ਸ਼ਹਿਰ ਦੇ ਵਿਚੋਂ-ਵਿਚਲੇ ਚਹਿਲ-ਪਹਿਲ ਵਾਲੇ ਇਲਾਕੇ ਵਿੱਚ ਹੋਈ ਲੁੱਟ ਦੀ ਵਾਰਦਾਤ ਸਬੰਧੀ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸੀ.ਸੀ.ਟੀ.ਵੀ ਫੁਟੇਜ ਦੇ ਸਹਾਰੇ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮ ਕਾਬੂ ਕਰ ਲਏ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਘਟਨਾ ਬੀਤੀ ਰਾਤ ਕਰੀਬ 2:20 ਮਿੰਟ ਦੀ ਹੈ, ਜਦੋਂ ਚੋਰ ਏ.ਟੀ.ਐਮ ਵਿਚ ਸੰਨ ਲਗਾ ਕੇ 4 ਲੱਖ 84 ਹਜ਼ਾਰ ਦੀ ਨਗਦੀ ਲੈ ਉਡੇ।

    ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਪੂਰੀ ਮੁਸਤੈਦੀ ਨਾਲ ਚੋਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
    Published by:Krishan Sharma
    First published:

    Tags: ATM loot, Bank, Crime, Ferozpur, Punjab Police

    ਅਗਲੀ ਖਬਰ